ਜੰਡਿਆਲਾ ਮੰਜਕੀ, 26 ਸਤੰਬਰ (ਸੁਰਜੀਤ ਸਿੰਘ ਜੰਡਿਆਲਾ)-ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ ਜੰਡਿਆਲਾ ਵਿਚ ਆਯੁਰਵੈਦਿਕ ਦਿਵਸ ਮੌਕੇ 'ਆਯੁਰਵੈਦਿਕ ਫਾਰ ਪੀਪਲ ਐਂਡ ਪਲੈਨਟ' ਥੀਮ ਵਜੋਂ ਮਨਾਇਆ ਗਿਆ | ਸਮਾਰੋਹ ਦੌਰਾਨ ਡਾ. ਬੇਬੀ ਕਿਰਨ ਆਯੁਰਵੈਦਿਕ ਮੈਡੀਕਲ ਅਫ਼ਸਰ ਨੇ ਕਿਹਾ ਕਿ ਆਯੁਰਵੇਦ ਸਿਰਫ਼ ਇੱਕ ਸਿਹਤ ਸੰਭਾਲ ਪ੍ਰਣਾਲੀ ਨਹੀਂ ਹੈ, ਇਹ ਵਿਅਕਤੀ ਅਤੇ ਵਾਤਾਵਰਣ ਦੇ ਵਿਚਕਾਰ ਤਾਲਮੇਲ ਦੇ ਸਿਧਾਂਤ ਵਿੱਚ ਰਚਿਆ ਗਿਆ ਇੱਕ ਵਿਗਿਆਨ ਹੈ | ਮੁੱਖ ਵਕਤਾ ਡਾ.ਪਿ੍ਅੰਕਾ ਭੰਡਾਰੀ ਆਯੁਰਵੈਦਿਕ ਮੈਡੀਕਲ ਅਫ਼ਸਰ ਨੇ ਕਿਹਾ ਕਿ ਆਯੁਰਵੇਦ ਨੇ ਹਮੇਸ਼ਾ ਮਨੁੱਖਤਾ ਨੂੰ ਇੱਕ ਸਿਹਤਮੰਦ ਅਤੇ ਸੰਤੁਲਿਤ ਜੀਵਨ ਸੇਧ ਦਿੱਤੀ ਹੈ | ਪਿ੍ੰਸੀਪਲ ਜਗਸੀਰ ਸਿੰਘ ਬਰਾੜ ਨੇ ਕਿਹਾ ਕਿ ਆਯੁਰਵੇਦ ਭਾਰਤ ਦਾ ਇੱਕ ਪ੍ਰਾਚੀਨ ਅਤੇ ਦੇਸੀ ਚਿਕਿਤਸਾ ਵਿਗਿਆਨ ਹੈ | ਇਸ ਵਿਦਿਆਰਥੀਆਂ ਦੇ ਪੋਸਟਰ ਮੇਕਿੰਗ ਮੁਕਾਬਲੇ ਵਿੱਚ ਸਰਸਵਤੀ ,ਖੁਸ਼ਪ੍ਰੀਤ ਨੇ ਪਹਿਲਾ ਸਥਾਨ, ਰੇਖਾ ਦੂਜਾ ਸਥਾਨ ਅਤੇ ਮਨਪ੍ਰੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਪ੍ਰਸ਼ਨੋਤਰੀ ਵਿਚ ਮੋਹਿਤ, ਈਸਾ, ਸਿਮਰਨਜੀਤ ਕੌਰ ਗਰੁੱਪ ਨੇ ਪਹਿਲਾ, ਅਿੰਸਵ, ਪਿ੍ਅੰਕਾ, ਹੀਨਾ ਗਰੁੱਪ ਨੇ ਦੂਸਰਾ ਅਤੇ ਤਰਨਪ੍ਰੀਤ ਕੌਰ, ਅਰੁਣਦੀਪ ਕੌਰ ਅਤੇ ਬਬਨਜੋਤ ਕੌਰ ਗਰੁੱਪ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਕਾਲਜ ਪਿ੍ੰਸੀਪਲ,ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀਆਂ ਵੱਲੋਂ ਰਲ ਕੇ ਪੌਦੇ ਲਗਾਏ ਗਏ |