18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਨਿਰੋਗ ਯੋਗ ਸੰਸਥਾ ਦੇ ਸੰਸਥਾਪਕ ਸਵ. ਦੇਵ ਰਾਜ ਸ਼ਰਮਾ ਦੀ ਪਹਿਲੀ ਬਰਸੀ ਮਨਾਈ <br/>

Ad Position 21
No active advertisement
ਅਜੀਤ ਡੈਸਕ 27-09-2025
ਸ਼ਾਹਕੋਟ, 26 ਸਤੰਬਰ (ਨਗਿੰਦਰ ਸਿੰਘ ਬਾਂਸਲ)-ਨਿਰੋਗ ਯੋਗ ਸੰਸਥਾ ਅਤੇ ਮਹਿਲਾ ਸ਼ਕਤੀ ਸੰਸਥਾ ਸ਼ਾਹਕੋਟ ਵੱਲੋਂ ਸੰਸਥਾ ਦੇ ਬਾਨੀ ਸਵ. ਦੇਵ ਰਾਜ ਸ਼ਰਮਾ ਦੀ ਪਹਿਲੀ ਬਰਸੀ ਮੌਕੇ ਯੋਗ ਆਸ਼ਰਮ ਨਵਾਂ ਕਿਲਾ ਰੋਡ ਸ਼ਾਹਕੋਟ ਵਿਖੇ ਸ਼੍ਰੀ ਸੰਦਰ ਕਾਂਡ ਦੇ ਪਾਠ ਦੇ ਭੋਗ ਪਾਏ ਗਏ | ਉਪਰੰਤ ਯੋਗ ਆਸ਼ਰਮ ਵਿਖੇ ਸ਼ਰਮਾ ਪਰਿਵਾਰ ਵੱਲੋਂ ਲੰਗਰ ਲਗਾਇਆ ਗਿਆ | ਇਸ ਤੋਂ ਬਾਅਦ ਮੇਨ ਬਾਜ਼ਾਰ ਸ਼ਾਹਕੋਟ ਵਿਚ ਵਿਚ ਉਨ੍ਹਾਂ ਦੀ ਧਰਮ ਪਤਨੀ ਵੀਨਾ ਰਾਣੀ ਸ਼ਰਮਾ, ਸਪੁੱਤਰ ਪ੍ਰਮੋਦ ਕੁਮਾਰ ਸ਼ਰਮਾ, ਗੁਲਸ਼ਨ ਕੁਮਾਰ ਸ਼ਰਮਾ ਤੇ ਉਨ੍ਹਾਂ ਦੀ ਬੇਟੀ ਸ਼ੈਲੀ ਸ਼ਰਮਾ ਵੱਲੋਂ ਪੂਰੀਆਂ ਛੋਲਿਆਂ ਦਾ ਲੰਗਰ ਲਗਾਇਆ ਗਿਆ | ਇਸ ਮੌਕੇ ਨਿਰੋਗ ਯੋਗ ਸੰਸਥਾ ਦੇ ਸਰਪ੍ਰਸਤ ਰਤਨ ਸਿੰਘ ਰੱਖਰਾ, ਪ੍ਰਧਾਨ ਦੀਪਕ ਸ਼ਰਮਾ, ਮਹਿਲਾ ਸ਼ਕਤੀ ਸੰਸਥਾ ਦੇ ਪ੍ਰਧਾਨ ਗੁਰਮੀਤ ਕੌਰ ਧਾਲੀਵਾਲ, ਯੋਗ ਗੁਰੂ ਡਾ. ਜਗਦੀਸ਼ ਗੋਇਲ, ਮੰਡੀ ਕਮੇਟੀ ਪ੍ਰਧਾਨ ਪਵਨ ਅਗਰਵਾਲ, ਸੰਜੀਵ ਕੁਮਾਰ ਸੋਬਤੀ, ਸਿੱਖਿਆ ਕੋਆਰਡੀਨੇਟਰ ਜਤਿੰਦਰਪਾਲ ਸਿੰਘ ਬੱਲਾ, ਸੁਰਿੰਦਰ ਕੁਮਾਰ ਸੋਬਤੀ ਬਿੱਲੂ, ਜਥੇਦਾਰ ਨਿਰਮਲ ਸਿੰਘ ਸੋਖੀ, ਸੋਮਾ ਰਾਣੀ, ਰਾਜਦਿਰ ਕੁਮਾਰ ਸੋਬਤੀ, ਰਣਧੀਰ ਗੁਪਤਾ ਰਾਜ, ਨਰੇਸ਼ ਚਿਟਕਾਰਾ, ਨਵਜੋਤ ਸਿੰਘ, ਪ੍ਰਦੀਪ ਡੱਬ, ਚਮਨ ਲਾਲ ਡੱਬ, ਅਭੀਸ਼ੇਕ ਸੋਬਤੀ, ਅਕਸ਼ ਸੋਬਤੀ, ਈਸ਼ੂ ਸੋਬਤੀ, ਪਿ੍ੰਸ ਗੌਸਾਂਈ, ਹਰਭਜਨ ਸਿੰਘ ਰੂਪਰਾ, ਚਰਨ ਸਿੰਘ, ਜੈ ਚੰਦ, ਜੈ ਰਾਜ ਚੁੰਬਰ, ਕਮਲੇਸ਼ ਮਿੱਤਲ, ਅਸ਼ਵਨੀ ਬਾਂਸਲ, ਕੁਲਵੰਤ ਸਿੰਘ ਚਤਰੱਥ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਲੋਹੀਆਂ ਦੇ ਪਿੰਡ ਮੰਡਾਲਾ ਛੰਨਾ 'ਚ ਰਾਜ ਸਭਾ ਮੈਂਬਰ ਤੇ ਡਿਪਟੀ ਕਮਿਸ਼ਨਰ ਨੇ 4 ਪਰਿਵਾਰਾਂ ਨੂੰ ਰਾਹਤ ਰਾਸ਼ੀ ਦੇ ਚੈੱਕ... ਅਗਲੀ ਖ਼ਬਰ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਗਰੁੱਪ ਦਾ ਵਫ਼ਦ ਮੰਗਾਂ ਸਬੰਧੀ ਐੱਸ.ਡੀ.ਐੱਮ. ਸ਼ਾਹਕੋਟ ਨੂੰ ਮਿਲਿਆ <br/>
Ad Position 24