18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਗਰੁੱਪ ਦਾ ਵਫ਼ਦ ਮੰਗਾਂ ਸਬੰਧੀ ਐੱਸ.ਡੀ.ਐੱਮ. ਸ਼ਾਹਕੋਟ ਨੂੰ ਮਿਲਿਆ <br/>

Ad Position 21
No active advertisement
ਅਜੀਤ ਡੈਸਕ 27-09-2025
ਸ਼ਾਹਕੋਟ, 26 ਸਤੰਬਰ (ਨਗਿੰਦਰ ਸਿੰਘ ਬਾਂਸਲ)-ਕਿਸਾਨ ਸੰਘਰਸ਼ ਕਮੇਟੀ (ਕੋਟ ਬੁੱਢਾ) ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਅਲੀਵਾਲ ਅਤੇ ਬਲਾਕ ਪ੍ਰਧਾਨ ਰਣਚੇਤ ਸਿੰਘ ਕੋਟਲੀ ਦੀ ਅਗਵਾਈ ਹੇਠ ਕਿਸਾਨਾਂ ਦਾ ਇੱਕ ਵਫ਼ਦ ਪੂਨੀਆਂ ਤੋਂ ਲੋਹੀਆਂ ਖ਼ਾਸ ਵਿਚਕਾਰ ਬਣਨ ਵਾਲੇ ਐਕਸਪ੍ਰੈੱਸ ਮਾਰਗ ਦੇ ਹਿੱਸੇ ਨੂੰ ਪਿੱਲਰਾਂ 'ਤੇ ਬਣਾਉਣ ਦੀ ਮੰਗ ਨੂੰ ਲੈ ਕੇ ਐੱਸ.ਡੀ.ਐੱਮ. ਸ਼ਾਹਕੋਟ ਸ਼ੁਭੀ ਅਗਾਂਰਾ ਨੂੰ ਮਿਲਿਆ ਤੇ ਮੰਗ ਪੱਤਰ ਦਿੱਤਾ | ਇਸ ਮੌਕੇ ਐੱਸ.ਡੀ.ਐੱਮ. ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਉਹ ਜਲਦੀ ਹੀ ਹਾਈਵੇ ਦੇ ਅਧਿਕਾਰੀਆਂ ਤੇ ਡਿਪਟੀ ਕਮਿਸ਼ਨਰ ਜਲੰਧਰ ਨਾਲ ਉਨ੍ਹਾਂ ਦੀ ਮੁਲਾਕਾਤ ਕਰਵਾਉਣਗੇ | ਇਸ ਮੌਕੇ ਬਲਾਕ ਪ੍ਰਧਾਨ ਰਣਚੇਤ ਸਿੰਘ ਕੋਟਲੀ, ਪਿੰਡ ਘੁੱਦੂਵਾਲ ਦੇ ਸਰਪੰਚ ਸੁਖਵਿੰਦਰ ਸਿੰਘ ਲਾਡੀ, ਨਵਾਂ ਪਿੰਡ ਦੋਨੇਵਾਲ ਦੇ ਸਰਪੰਚ ਅਵਤਾਰ ਸਿੰਘ, ਸਰਪੰਚ ਦਰਸ਼ਨ ਸਿੰਘ ਟੁਰਨਾ, ਨੰਬਰਦਾਰ ਬਲਵਿੰਦਰ ਸਿੰਘ ਮਹਿਮੂਵਾਲ, ਸਰਬਣ ਸਿੰਘ ਸਰਪੰਚ ਮਹਿਮੂਵਾਲ, ਕਮਲਜੀਤ ਸਿੰਘ ਨੰਬਰਦਾਰ ਟੁਰਨਾ, ਸਰਪੰਚ ਬਲਕਾਰ ਸਿੰਘ ਅਲੀਵਾਲ, ਸ਼ੇਰ ਸਿੰਘ ਮੀਰਪੁਰ ਸੈਦਾ, ਜਗਦੇਵ ਸਿੰਘ, ਜੁਗਰਾਜ ਸਿੰਘ ਮੂਲੇਵਾਲ ਬ੍ਰਾਹਮਣਾਂ, ਲਖਵਿੰਦਰ ਸਿੰਘ, ਗੁਰਦੀਪ ਸਿੰਘ ਮੀਰਪੁਰ ਸੈਦਾ, ਤੀਰਥਪਾਲ ਸਿੰਘ ਕੋਟਲੀ, ਸ਼ਰਨਜੀਤ ਸਿੰਘ ਸ਼ਾਹਕੋਟ, ਨਰਿੰਦਰ ਸਿੰਘ ਸਰਪੰਚ ਨਿਮਾਜ਼ੀਪੁਰ, ਸੁਖਵਿੰਦਰ ਸਿੰਘ ਸਰਪੰਚ, ਅਵਤਾਰ ਸਿੰਘ ਸਰਪੰਚ, ਨੰਬਰਦਾਰ ਬਲਵਿੰਦਰ ਸਿੰਘ, ਸਰਬਣ ਸਿੰਘ, ਬਲਕਾਰ ਸਿੰਘ ਸਰਪੰਚ ਅਲੀਵਾਲ, ਨੰਬਰਦਾਰ ਸੁਖਦੇਵ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨਿਰੋਗ ਯੋਗ ਸੰਸਥਾ ਦੇ ਸੰਸਥਾਪਕ ਸਵ. ਦੇਵ ਰਾਜ ਸ਼ਰਮਾ ਦੀ ਪਹਿਲੀ ਬਰਸੀ ਮਨਾਈ <br/> ਅਗਲੀ ਖ਼ਬਰ ਚੋਰੀ ਦੇ ਤਿੰਨ ਮੋਟਰਸਾਈਕਲਾਂ ਅਤੇ ਤਿੰਨ ਗੈਸ ਸਿਲੰਡਰਾਂ ਸਮੇਤ ਤਿੰਨ ਜਣੇ ਕਾਬੂ <br/>
Ad Position 24