ਸ਼ਾਹਕੋਟ, 26 ਸਤੰਬਰ (ਨਗਿੰਦਰ ਸਿੰਘ ਬਾਂਸਲ)-ਸ਼ਾਹਕੋਟ ਦਾਣਾ ਮੰਡੀ ਵਿਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ, ਮਾਰਕੀਟ ਕਮੇਟੀ ਸ਼ਾਹਕੋਟ ਦੇ ਚੇਅਰਮੈਨ ਬਲਵੀਰ ਸਿੰਘ ਢੰਡੋਵਾਲ ਅਤੇ ਸਕੱਤਰ ਤਜਿੰਦਰ ਕੁਮਾਰ ਨੇ ਸੰਯੁਕਤ ਰੂਪ 'ਚ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਈ | ਇਸ ਮੌਕੇ ਪਹਿਲੀ ਖ਼ਰੀਦ ਅਰੂੜ ਚੰਦ ਚਰਨਦਾਸ ਦੀ ਆੜ੍ਹਤ ਤੋਂ ਗੁਰਮੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਐਦਲਪੁਰ ਦੀ ਢੇਰੀ ਮਾਰਕਫੈਡ ਦੇ ਇੰਸਪੈਕਟਰ ਜਗਦੀਪ ਸਿੰਘ ਵੱਲੋਂ ਖਰੀਦੀ ਗਈ | ਇਸ ਮੌਕੇ ਪਰਮਿੰਦਰ ਸਿੰਘ ਪੰਡੋਰੀ ਨੇ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਵਿਚ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ | ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ ਵਿਚ ਝੋਨੇ ਦੀ ਫ਼ਸਲ ਨੂੰ ਚੰਗੀ ਤਰ੍ਹਾਂ ਸੁਕਾ ਕੇ ਹੀ ਲਿਆਉਣ | ਇਸ ਮੌਕੇ ਮੰਡੀ ਕਮੇਟੀ ਪ੍ਰਧਾਨ ਪਵਨ ਅਗਰਵਾਲ, ਹਰਜਿੰਦਰ ਸਿੰਘ ਸੀਚੇਵਾਲ ਹਲਕਾ ਸੰਗਠਨ ਇੰਚਾਰਜ, ਕਮਲੇਸ਼ ਮਿੱਤਲ, ਯਸ਼ਪਾਲ ਗੁਪਤਾ, ਜੀਵਨ ਦਾਸ ਗੁਪਤਾ, ਐਮ.ਸੀ. ਪ੍ਰਵੀਨ ਗਰੋਵਰ, ਸੰਜੈ ਗੁਪਤਾ, ਮਨਜੀਤ ਸਿੰਘ, ਦੁਆਕਰ ਗੁਪਤਾ, ਕਿ੍ਸ਼ਨ ਲਾਲ ਗਾਬਾ, ਮਿੰਟੂ ਸਿੰਗਲਾ, ਸ਼ਹਿਰੀ ਪ੍ਰਧਾਨ ਮਨੋਜ ਅਰੋੜਾ, ਕੁਲਦੀਪ ਸਿੰਘ ਦੀਦ, ਸਿਵ ਮਲਹੋਤਰਾ, ਸੰਜੀਵ ਗੁਪਤਾ, ਮੋਹਿਤ ਜਿੰਦਲ, ਇੰਸਪੈਕਟਰ ਪਨਗ੍ਰੇਨ ਬਲਕਾਰ ਸਿੰਘ, ਮਾਰਕਫੈਡ ਮੈਨੇਜਰ ਕਰਨ ਕੁਮਾਰ, ਮਾਰਕਫੈਡ ਇੰਸਪੈਕਟਰ ਜਗਦੀਪ ਸਿੰਘ, ਗੁਰਚਰਨ ਸਿੰਘ ਇੰਸਪੈਕਟਰ ਵੇਅਰ ਹਾਊਸ, ਪਨਸਪ ਇੰਸਪੈਕਟਰ ਅਮਨਦੀਪ ਕੁਮਾਰ, ਪਰਮਵੀਰ ਪੰਮਾ ਪ੍ਰਧਾਨ, ਵਿੱਕੀ ਗੁਪਤਾ, ਪੰਕਜ ਗੁਪਤਾ, ਮੰਡੀ ਸੁਪਰਵਾਈਜ਼ਰ ਅਮਨਦੀਪ ਸਿੰਘ ਟੁਰਨਾ, ਸ਼ਾਮ ਲਾਲ ਦੋਧਰ ਮੰਡੀ ਸੁਪਰਵਾਈਜ਼ਰ, ਸੰਜੀਵ ਅਰੋੜਾ, ਸੁਰਿੰਦਰ ਕੁਮਾਰ ਅਗਰਵਾਲ, ਗੁਰਨਾਮ ਸਿੰਘ ਚੱਠਾ, ਪਵਨ ਮਿੱਤਲ, ਅਨਿਲ ਗੋਇਲ, ਰਾਜਿੰਦਰ ਭਾਟੀਆ, ਪਰਮਜੀਤ ਸਿੰਘ ਪੰਮਾ, ਇੰਦਰਜੀਤ ਗੋਇਲ, ਜਤਿੰਦਰ ਕੁਮਾਰ, ਦਿਨੇਸ਼ ਕੁਮਾਰ, ਮਨਜੀਤ ਸਿੰਘ, ਸੰਜੀਵ ਅਰੋੜਾ, ਜੀਵਨ ਦਾਸ, ਮੋਹਿਤ ਜਿੰਦਲ, ਰਾਮ ਗੁਪਤਾ ਲਵਲੀ, ਭਾਰਤ ਭੂਸ਼ਣ, ਲੱਕੀ ਬਧੇਸ਼ਾ, ਸੰਜੀਵ ਗੁਪਤਾ, ਹਰੀਸ਼ ਕੁਮਾਰ, ਕਪਿਲ ਕੁਮਾਰ, ਵਿਕਾਸ ਗੁਪਤਾ, ਕਾਲਾ ਗੁਜਰਾ, ਦੀਪਕ ਜੈਨ ਅਤੇ ਤਰਸੇਮ ਲਾਲ ਲਸੂੜੀ ਆਦਿ ਹਾਜ਼ਰ ਸਨ |