ਜੰਡਿਆਲਾ ਮੰਜਕੀ, 26 ਸਤੰਬਰ (ਸੁਰਜੀਤ ਸਿੰਘ ਜੰਡਿਆਲਾ)-ਸਥਾਨਕ ਕਸਬੇ ਦੀ ਪੱਤੀ ਧੁੰਨੀ ਕੀ ਵਿੱਚ ਪੀਰ ਲੱਖ ਦਾਤਾ ਦੇ ਦਰਬਾਰ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ | ਫਕੀਰ ਚੰਦ ਐਂਡ ਟੋਲੀ ਨਵੀਂ ਆਬਾਦੀ, ਲਾਲੀ ਭਗਤ ਦਾਨੇਵਾਲ, ਅਰਸ਼ ਨੂਰਾਂ ਆਦਿ ਨੇ ਧਾਰਮਿਕ ਗਾਇਨ ਰਾਂਹੀ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਆਪ ਦੇ ਹਲਕਾ ਜਲੰਧਰ ਛਾਉਣੀ ਇੰਚਾਰਜ ਬੀਬੀ ਰਾਜਵਿੰਦਰ ਕੌਰ ਥਿਆੜਾ, ਮੰਗਲ ਸਿੰਘ ਬਾਸੀ ਚੇਅਰਮੈਨ ਪੰਜਾਬ ਐਗਰੋ ਨੇ ਕਿਹਾ ਕਿ ਇਹੋ ਜਿਹੇ ਸਮਾਗਮਾਂ ਦਾ ਨਿਰੰਤਰ ਜਾਰੀ ਰਹਿਣਾ ਜਰੂਰੀ ਹੈ ਤਾਂ ਕਿ ਲੋਕ ਆਪਣੇ ਧਰਮ ਅਤੇ ਸੱਭਿਆਚਾਰ ਨਾਲ ਜੁੜੇ ਰਹਿਣ | ਇਸ ਮੌਕੇ ਕਾਲਾ ਬਾਬਾ, ਬਿੱਲਾ ਬਾਬਾ,ਐਡਵੋਕੇਟ ਦਿਨੇਸ਼ ਲੱਖਣਪਾਲ ਜੁਆਇੰਟ ਸਕੱਤਰ ਆਪ ਲੀਗਲ ਸੈਲ ਪੰਜਾਬ,ਰਾਜਵਿੰਦਰ ਸਿੰਘ ਧਾਲੀਵਾਲ (ਗਿੰਨੀਜ ਬੁਕ ਹੋਲਡਰ) ਬੀਜੇਪੀ ਆਗੂ ਜੋਰਜ ਸਾਗਰ,ਆਪ ਆਗੂ ਕਮਲਜੀਤ ਗਿੱਲ,ਬਲਕਾਰ ਸਿੰਘ, ਮਲਕੀਤ ਸਿੰਘ ਕੀਤੀ, ਡਾਕਟਰ ਮੋਮੀ, ਵੱਖ-ਵੱਖ ਡੇਰੇ ਅਤੇ ਦਰਬਾਰਾਂ ਤੋਂ ਗੱਦੀ ਨਸ਼ੀਨ ਅਤੇ ਪਿੰਡ ਵਾਸੀ ਹਾਜ਼ਰ ਸਨ |