ਸ਼ਾਹਕੋਟ, 26 ਸਤੰਬਰ (ਦਲਜੀਤ ਸਿੰਘ ਸਚਦੇਵਾ)-ਨਗਰ ਪੰਚਾਇਤ ਸ਼ਾਹਕੋਟ ਵਲੋਂ ਵਾਰਡ ਨੰਬਰ 13 ਵਿਖੇ ਪਾਈ ਜਾ ਰਹੀ ਵਾਟਰ ਸਪਲਾਈ ਦੀ ਨਵੀਂ ਪਾਈਪ ਲਾਈਨ ਦੇ ਕੰਮ ਦੀ ਸ਼ੁਰੂਆਤ 'ਆਪ' ਹਲਕਾ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ ਦੀ ਰਹਿਨੁਮਾਈ ਹੇਠ ਵਾਰਡ ਦੇ ਐੱਮ.ਸੀ ਬੂਟਾ ਸਿੰਘ ਕਲਸੀ ਤੇ 'ਆਪ' ਮਹਿਲਾ ਵਿੰਗ ਦੀ ਸ਼ਹਿਰੀ ਪ੍ਰਧਾਨ ਸ਼੍ਰੀਮਤੀ ਸਰੋਜ ਢੰਡ ਵਲੋਂ ਰੀਬਨ ਕੱਟਣ ਉਪਰੰਤ ਟੱਕ ਲਗਾ ਕੇ ਕਰਵਾਈ ਗਈ | ਇਸ ਮੌਕੇ ਐੱਮ.ਸੀ ਬੂਟਾ ਸਿੰਘ ਕਲਸੀ ਨੇ ਕਿਹਾ ਕਿ ਇੰਚਾਰਜ ਪਿੰਦਰ ਪੰਡੋਰੀ ਦੀ ਅਗਵਾਈ ਹੇਠ ਉਨ੍ਹਾਂ ਵਲੋਂ ਵਾਰਡ ਦੇ ਵਿਕਾਸ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ | ਉਨ੍ਹਾਂ ਕਿਹਾ ਕਿ ਨਵੀਂ ਪਾਈਪ ਲਾਈਨ ਪਾਉਣ ਨਾਲ ਵਾਰਡ ਦੇ ਲੋਕਾਂ ਨੂੰ ਸਾਫ਼ ਪਾਣੀ ਦੀ ਸਹੂਲਤ ਮਿਲੇਗੀ ਤੇ ਪਾਣੀ ਨਾਲ ਸੰਬੰਧਿਤ ਕੋਈ ਮੁਸ਼ਕਿਲ ਪੇਸ਼ ਨਹੀਂ ਆਵੇਗੀ | ਕਲਸੀ ਨੇ ਕਿਹਾ ਕਿ ਪਾਈਪ ਲਾਈਨ ਦਾ ਕੰਮ ਜਲਦ ਮੁਕੰਮਲ ਕਰਵਾਇਆ ਜਾਵੇਗਾ | ਇਸ ਮੌਕੇ ਐੱਮ.ਸੀ ਰਾਖੀ ਮੱਟੂ, ਤਰਲੋਚਨ ਸਿੰਘ ਕਲਸੀ, ਮਲਕੀਤ ਸਿੰਘ ਜੱਸਲ, ਕੁਲਦੀਪ ਸਿੰਘ ਦੀਦ 'ਆਪ' ਆਗੂ, ਰੂਪ ਲਾਲ ਸ਼ਰਮਾ, ਮੰਗਾ ਮੱਟੂ, ਅਨਿਲ ਕੁਮਾਰ ਆਦਿ ਹਾਜ਼ਰ ਸਨ |