26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਵਿਰੋਧ ਕਾਰਨ ਬੇਅੰਤ ਸਿੰਘ ਪਾਰਕ ਵਿਚ ਨਹੀਂ ਲੱਗੇਗੀ ਪਟਾਕਾ ਮਾਰਕੀਟ <br/>

Ad Position 21
No active advertisement
ਅਜੀਤ ਡੈਸਕ 28-09-2025
ਜਲੰਧਰ, 27 ਸਤੰਬਰ (ਸ਼ਿਵ)-ਸਨਅਤਕਾਰਾਂ ਸਮੇਤ ਕਈ ਲੋਕਾਂ ਦੇ ਵਿਰੋਧ ਤੋਂ ਬਾਅਦ ਬੇਅੰਤ ਸਿੰਘ ਪਾਰਕ ਫੋਕਲ ਪੁਆਇੰਟ ਵਿਚ ਹੁਣ ਪਟਾਕਾ ਮਾਰਕੀਟ ਲਗਾਉਣ ਦਾ ਫ਼ੈਸਲਾ ਰੱਦ ਕਰ ਦਿੱਤਾ ਗਿਆ ਹੈ ਕਿਉਂਕਿ ਕਈਆਂ ਵੱਲੋਂ ਇਸ ਜਗਾ 'ਤੇ ਪਟਾਕਾ ਮਾਰਕੀਟ ਲਗਾਉਣ ਦਾ ਵਿਰੋਧ ਕੀਤਾ ਗਿਆ ਸੀ ਕਿ ਇਸ ਦੇ ਨਾਲ ਹਾਈਵੇ ਅਤੇ ਕਈ ਫ਼ੈਕਟਰੀਆਂ ਹਨ, ਜਿਸ ਨਾਲ ਨੁਕਸਾਨ ਹੋ ਸਕਦਾ ਹੈ | ਪਟਾਕਾ ਕਾਰੋਬਾਰੀਆਂ ਨੂੰ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਾਇਲਪੁਰ ਖ਼ਾਲਸਾ ਸਕੂਲ ਅਤੇ ਲੰਬਾ ਪਿੰਡ ਦੇ ਕੋਲ ਚਾਰਾ ਮੰਡੀ ਵਿਚ ਪਟਾਕਾ ਮਾਰਕੀਟ ਲਗਾਉਣ ਦੀ ਮਨਜੂਰੀ ਦਿੱਤੀ ਸੀ ਪਰ ਉੱਥੇ ਪਾਰਕਿੰਗ ਅਤੇ ਸੁਰੱਖਿਆ ਕਾਰਨਾਂ ਕਰਕੇ ਪਟਾਕਾ ਮਾਰਕੀਟ ਲਗਾਉਣ ਦਾ ਫ਼ੈਸਲਾ ਰੱਦ ਕਰ ਦਿੱਤਾ ਗਿਆ ਸੀ ਤਾਂ ਬਾਅਦ ਵਿਚ ਬੇਅੰਤ ਸਿੰਘ ਪਾਰਕ ਵਿਚ ਪਟਾਕਾ ਮਾਰਕੀਟ ਲਗਾਉਣ ਦੀ ਸਿਫ਼ਾਰਸ਼ ਕੀਤੀ ਗਈ ਸੀ ਪਰ ਉੱਥੇ ਵੀ ਸਨਅਤਕਾਰਾਂ ਵੱਲੋਂ ਵਿਰੋਧ ਕੀਤਾ ਗਿਆ | ਦੱਸਿਆ ਜਾਂਦਾ ਹੈ ਕਿ ਹੁਣ ਰਾਮਾ ਮੰਡੀ ਦੇ ਕੋਲ ਚੌਹਕਾਂ ਵਿਚ ਪਟਾਕਾ ਮਾਰਕੀਟ ਲਗਾਉਣ ਦੀ ਸਿਫ਼ਾਰਸ਼ ਕੀਤੀ ਗਈ ਹੈ ਕਿਉਂਕਿ ਚਾਹੇ ਇਹ ਜਗਾ ਸ਼ਹਿਰ ਤੋਂ ਕਾਫੀ ਦੂਰ ਹੈ ਪਰ ਸੁਰੱਖਿਆ ਅਤੇ ਪਾਰਕਿੰਗ ਕਰਕੇ ਇਹ ਕਾਫੀ ਸੁਰੱਖਿਅਤ ਹੈ | ਉਧਰ ਪਟਾਕਾ ਮਾਰਕੀਟ ਲਗਾਉਣ ਲਈ ਜਗਾ ਨਾ ਨਾ ਮਿਲਣ ਕਰਕੇ ਪਟਾਕਾ ਕਾਰੋਬਾਰੀ ਕਾਫੀ ਪ੍ਰੇਸ਼ਾਨ ਹੋ ਰਹੇ ਹਨ ਕਿਉਂਕਿ ਹੁਣ ਦੁਕਾਨਾਂ ਲਗਾਉਣ ਲਈ ਦਿਨ ਕਾਫੀ ਘੱਟ ਰਹਿ ਗਏ ਹਨ ਤੇ ਉਨਾਂ ਨੂੰ ਇਸ ਵੇਲੇ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪਟਾਕਾ ਕਾਰੋਬਾਰੀਆਂ ਨੇ ਪਟਾਕਿਆਂ ਦੀ ਪਹਿਲਾਂ ਹੀ ਖ਼ਰੀਦ ਕੀਤੀ ਹੈ ਤਾਂ ਜੋ ਉਹ ਸਮੇਂ ਦੁਕਾਨਾਂ ਲਗਾ ਸਕਣ | ਪਟਾਕਾ ਕਾਰੋਬਾਰੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਜਲਦੀ ਤੋਂ ਜਲਦੀ ਜਗ੍ਹਾ ਅਲਾਟ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਉਹ ਸਮੇਂ ਰਹਿੰਦੇ ਆਪਣੇ ਕਾਰੋਬਾਰ ਕਰਨ ਦੀ ਤਿਆਰੀਆਂ ਕਰ ਸਕਣ |

Ad Position 22
No active advertisement
ਪਿਛਲੀ ਖ਼ਬਰ ਹੜ੍ਹਾਂ ਦੇ ਮੁੱਦੇ 'ਤੇ ਅੰਗਦ ਦੱਤਾ ਨੇ ਘੇਰੀ ਕੇਂਦਰ ਤੇ ਸੂਬਾ ਸਰਕਾਰ <br/> ਅਗਲੀ ਖ਼ਬਰ ਕਈ ਮਹੀਨੇ ਬਾਅਦ ਹੁਣ ਸੁਧਰੇਗੀ ਸ਼ਹਿਰ ਦੀਆਂ ਸਭ ਤੋਂ ਖ਼ਰਾਬ ਸੜਕਾਂ ਦੀ ਹਾਲਤ
Ad Position 24