26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਡੀ.ਏ.ਵੀ. ਯੂਨੀਵਰਸਿਟੀ ਨੂੰ ਮਿਲਿਆ 'ਐਜੂਕੇਸ਼ਨ ਐਕਸੀਲੈਂਸ ਐਵਾਰਡ 2025' <br/>

Ad Position 21
No active advertisement
ਨਵੀਂ ਦਿੱਲੀ ਵਿਖੇ ਕਰਵਾਏ ਗਏ ਇਕ ਸਮਾਰੋਹ ਦੌਰਾਨ ਐਜੂਕੇਸ਼ਨ ਐਕਸੀਲੈਂਸ ਐਵਾਰਡ 2025 ਹਾਸਿਲ ਕਰਦੇ ਹੋਏ ਡਾ. ਮਨੋਜ ਕੁਮਾਰ ਵਾਈਸ ਚਾਂਸਲਰ ਡੀ.ਏ.ਵੀ. ਯੂਨੀਵਰਸਿਟੀ | ਅਜੀਤ ਤਸਵੀਰ <br/> 28-09-2025
ਜਲੰਧਰ, 27 ਸਤੰਬਰ (ਜਸਪਾਲ ਸਿੰਘ)-ਡੀ.ਏ.ਵੀ. ਯੂਨੀਵਰਸਿਟੀ, ਜਲੰਧਰ ਨੂੰ ਭਾਰਤ ਸਰਕਾਰ ਦੇ ਵਪਾਰ ਅਤੇ ਉਦਯੋਗ ਮੰਤਰਾਲੇ ਦੇ ਅੰਤਰਗਤ ਸਰਵਿਸਜ਼ ਐਕਸਪੋਰਟ ਪ੍ਰਮੋਸ਼ਨ ਕÏਾਸਲ (ਐੱਸ.ਈ.ਪੀ.ਸੀ.) ਵੱਲੋਂ ਪ੍ਰਸਿੱਧ 'ਐਜੂਕੇਸ਼ਨ ਐਕਸੀਲੈਂਸ ਐਵਾਰਡ 2025' ਨਾਲ ਨਵਾਜ਼ਿਆ ਗਿਆ ਹੈ | ਯੂਨੀਵਰਸਿਟੀ ਨੂੰ ਉਦਯੋਗ-ਅਕਾਦਮਿਕ ਸਹਿਯੋਗ 'ਚ ਸ਼ਾਨਦਾਰ ਯੋਗਦਾਨ ਤੇ ਰਿਸਰਚ ਅਤੇ ਇਨੋਵੇਸ਼ਨ ਵਿੱਚ ਅਗੇਤੀ ਯੂਨੀਵਰਸਿਟੀ ਦੇ ਤੌਰ 'ਤੇ ਇਹ ਸਨਮਾਨ ਦਿੱਤਾ ਗਿਆ ਹੈ | ਇਹ ਐਵਾਰਡ ਡਾ. ਅਭੈ ਸਿੰਨਹਾ (ਡਾਇਰੈਕਟਰ ਜਨਰਲ, ਐੱਸ.ਈ.ਪੀ.ਸੀ.) ਅਤੇ ਮਿਸ ਐਲਿਸਨ ਬੈਰਟ (ਐਮ.ਬੀ.ਈ., ਡਾਇਰੈਕਟਰ ਇੰਡੀਆ) ਵੱਲੋਂ ਪ੍ਰਦਾਨ ਕੀਤੇ ਗਏ ¢ ਇਹ ਸਮਾਰੋਹ ਐੱਸ.ਈ.ਪੀ.ਸੀ. ਦੀ ਦੂਜੀ ਅੰਤਰਰਾਸ਼ਟਰੀ ਕਾਨਫਰੰਸ 'ਟਰਾਂਸਫਾਰਮਿੰਗ ਹਾਇਰ ਐਜੂਕੇਸ਼ਨ ਐਂਡ ਸਕਿਲਿੰਗ ਟੁਵਾਰਡਜ਼ ਵਿਕਸਿਤ ਭਾਰਤ-2047 ਤੇ ਐਜੂਕੇਸ਼ਨ ਐਕਸੀਲੈਂਸ ਐਵਾਰਡਜ਼ 2025' ਦੇ ਤਹਿਤ ਪਿਛਲੇ ਦਿਨੀਂ ਨਵੀਂ ਦਿੱਲੀ ਦੇ ਵਿਗਿਆਨ ਭਵਨ 'ਚ ਕਰਵਾਇਆ ਗਿਆ | ਇਹ ਮਾਣਯੋਗ ਸਨਮਾਨ ਡੀ.ਏ.ਵੀ. ਯੂਨੀਵਰਸਿਟੀ ਦੀਆਂ ਲਗਾਤਾਰ ਕੋਸ਼ਿਸ਼ਾਂ ਨੂੰ ਰÏਸ਼ਨ ਕਰਦਾ ਹੈ, ਜਿਹੜੀਆਂ ਅਕਾਦਮਿਕਾ ਅਤੇ ਉਦਯੋਗ ਦੇ ਵਿਚਕਾਰ ਦੀ ਖਾਈ ਨੂੰ ਪੂਰਾ ਕਰਨ ਵਾਸਤੇ ਕੀਤੀਆਂ ਗਈਆਂ ਹਨ ¢ ਇਸ ਪ੍ਰਾਪਤੀ 'ਤੇ ਮਾਣ ਮਹਿਸੂਸ ਕਰਦਿਆਂ ਡੀ.ਏ.ਵੀ. ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. (ਡਾ.) ਮਨੋਜ ਕੁਮਾਰ ਨੇ ਕਿਹਾ ਕਿ ਇਹ ਐਵਾਰਡ ਸਾਡੇ ਉਦਯੋਗ-ਇਕਾਈਕ੍ਰਿਤ ਸਿੱਖਿਆ ਅਤੇ ਰਿਸਰਚ ਤੇ ਇਨੋਵੇਸ਼ਨ ਪ੍ਰਤੀ ਸਾਂਝੀ ਵਚਨਬੱਧਤਾ ਦਾ ਪ੍ਰਤੀਕ ਹੈ ¢ ਇਹ ਸਾਨੂੰ ਹੋਰ ਵੀ ਪ੍ਰੇਰਿਤ ਕਰੇਗਾ ਕਿ ਅਸੀਂ ਆਪਣੇ ਅਕਾਦਮਿਕ-ਉਦਯੋਗ ਸੰਬੰਧਾਂ ਨੂੰ ਮਜ਼ਬੂਤ ਕਰੀਏ, ਵਿਸ਼ਵ-ਪੱਧਰੀ ਪ੍ਰਭਾਵ ਵਾਲੀ ਰਿਸਰਚ ਨੂੰ ਅੱਗੇ ਵਧਾਈਏ ਅਤੇ ਭਾਰਤ ਨੂੰ 2047 ਤੱਕ ਵਿਕਸਿਤ ਰਾਸ਼ਟਰ ਬਣਾਉਣ ਦੇ ਵਿਜ਼ਨ ਵਿੱਚ ਮਹੱਤਵਪੂਰਨ ਯੋਗਦਾਨ ਪਾ ਸਕੀਏ |

Ad Position 22
No active advertisement
ਪਿਛਲੀ ਖ਼ਬਰ ਸੀ.ਟੀ. ਗਰੁੱਪ ਵਲੋਂ 'ਗੁਰੂਵਰਸ' ਸਮਾਗਮ ਦੌਰਾਨ 100 ਤੋਂ ਵੱਧ ਅਧਿਆਪਕਾਂ ਦਾ ਸਨਮਾਨ <br/> ਅਗਲੀ ਖ਼ਬਰ ਐੱਲ.ਪੀ.ਯੂ. ਵਲੋਂ ਵਿਸ਼ਵ ਸੈਰ ਸਪਾਟਾ ਦਿਵਸ ਮੌਕੇ ਸਮਾਗਮ <br/>
Ad Position 24