04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਲੋਕ ਪੱਖੀ ਸੱਭਿਆਚਾਰ ਦੀ ਅਮਿਟ ਛਾਪ ਛੱਡ ਗਿਆ ਮੇਲਾ ਗ਼ਦਰੀ ਬਾਬਿਆਂ ਦਾ

Ad Position 21
repet_subhas-goyals [Copy P29]
ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਮੁੱਖ ਵਕਤਾ ਮੁਹੰਮਦ ਯੂਸਫ਼ ਤਾਰੀਗਾਮੀ | <br/> 02-11-2025
ਜਲੰਧਰ, 1 ਨਵੰਬਰ (ਹਰਵਿੰਦਰ ਸਿੰਘ ਫੁੱਲ)-ਗ਼ਦਰੀ ਬਾਬਿਆਂ ਦਾ ਮੇਲਾ ਸਿਖਰਲੇ ਦਿਨ ਨਵੀਆਂ ਪੁਲਾਂਘਾਂ ਭਰਦਾ ਲੋਕ ਮਨਾਂ 'ਤੇ ਗ਼ਦਰੀ ਵਿਰਾਸਤ ਅਤੇ ਲੋਕ ਪੱਖੀ ਸੱਭਿਆਚਾਰ ਦੀ ਅਮਿਟ ਛਾਪ ਛੱਡ ਗਿਆ | ਕਮੇਟੀ ਮੈਂਬਰ ਕੁਲਬੀਰ ਸਿੰਘ ਸੰਘੇੜਾ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ | ਇਸ ਮੌਕੇ ਉਨ੍ਹਾਂ ਕਿਹਾ ਕਿ ਗ਼ਦਰ ਲਹਿਰ ਦੀ ਪ੍ਰਸੰਗਤਾ ਉਭਾਰਦੇ ਹੋਏ ਇਸ ਦੀ ਮੁੱਲਵਾਨ ਵਿਰਾਸਤ ਤੋਂ ਸਿੱਖਣ ਦਾ ਸੁਨੇਹਾ ਦਿੱਤਾ | ਕਮੇਟੀ ਦੇ ਜਨਰਲ ਸਕੱਤਰ ਪਿ੍ਥੀਪਾਲ ਸਿੰਘ ਮਾੜੀਮੇਘਾ ਨੇ ਸਵਾਗਤੀ ਸ਼ਬਦਾਂ 'ਚ ਗ਼ਦਰ ਲਹਿਰ ਦੀ ਨਰੋਈ ਪਰੰਪਰਾ ਮਨਾਂ 'ਚ ਵਸਾਉਣ ਦਾ ਹੋਕਾ ਦਿੱਤਾ | ਸਮਾਗਮ ਦੇ ਮੁੱਖ ਵਕਤਾ ਮੁਹੰਮਦ ਯੂਸਫ਼ ਤਾਰੀਗਾਮੀ ਅਤੇ ਡਾ. ਨਵਸ਼ਰਨ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ | ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਨੇ ਕਿਹਾ ਕਿ ਸਾਮਰਾਜੀ ਦਾਬੇ ਤੋਂ ਮੁਕਤ ਭਾਰਤ ਸਿਰਜਣ ਦਾ ਮਾਰਗ ਦਰਸ਼ਕ ਹੈ ਗ਼ਦਰੀ ਲਹਿਰ | ਸਮਾਗਮ ਦੌਰਾਨ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਦਾ ਲਿਖਿਆ 'ਗ਼ਦਰੀ ਫੁੱਲ ਖਿੜਦੇ ਰਹਿਣਗੇ' ਸੰਗੀਤ ਨਾਟ-ਓਪੇਰਾ ਝੰਡੇ ਦਾ ਗੀਤ ਸੱਤਪਾਲ ਬੰਗਾ ਪਟਿਆਲਾ ਦੀ ਨਿਰਦੇਸ਼ਨਾ 'ਚ ਪੰਜਾਬ ਦੀਆਂ ਦਰਜਣਾਂ ਨਾਟ ਮੰਡਲੀਆਂ ਅਤੇ ਮਿਹਨਤਕਸ਼ ਲੋਕਾਂ ਦੇ ਪਰਿਵਾਰਾਂ 'ਚੋਂ ਆਏ 100 ਤੋਂ ਵੱਧ ਕਲਾਕਾਰਾਂ ਨੇ ਸਮਾਂ ਬੰਨ•੍ਹ ਦਿੱਤਾ | ਖ਼ਾਸ ਕਰਕੇ ਬਾਲ ਕਲਾਕਾਰਾਂ ਨੇ ਮੇਲਾ ਲੁੱਟ ਲਿਆ | ਝੰਡੇ ਦੇ ਗੀਤ ਨੇ ਗੁਲਾਬ ਕੌਰ ਦੀ ਇਤਿਹਾਸਕ ਭੂਮਿਕਾ, ਕੁਰਬਾਨੀ, ਆਦਿਵਾਸੀ ਖੇਤਰਾਂ 'ਚ ਕਤਲੋ ਗਾਰਤ, ਜ਼ਹੀਨ ਬੁੱਧੀਜੀਵੀਆਂ ਨੂੰ ਬਿਨਾ ਮੁਕੱਦਮਾ ਚਲਾਏ ਜੇਲ੍ਹਾਂ 'ਚ ਤਾੜਕੇ ਰੱਖਣ, ਕਾਰਪੋਰੇਟ ਫ਼ਿਰਕੂ ਫਾਸ਼ੀ ਹੱਲੇ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ | ਇਸ ਮੌਕੇ ਕਮੇਟੀ ਵਲੋਂ ਮੇਲੇ ਸੰਬੰਧੀ ਸੋਵੀਨਾਰ ਲੋਕ ਅਰਪਣ ਕੀਤਾ ਗਿਆ | ਸਮਾਗਮ ਦੌਰਾਨ ਹਰਦੇਵ ਅਰਸ਼ੀ, ਮੰਗਤ ਰਾਮ ਪਾਸਲਾ, ਡਾ.ਪਰਮਿੰਦਰ, ਸੁਖਵਿੰਦਰ ਸਿੰਘ ਸੇਖੋਂ ਰਮਿੰਦਰ ਸਿੰਘ ਪਟਿਆਲਾ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ | ਇਸ ਮੌਕੇ ਪੰਜਾਬ ਭਰ ਦੀਆਂ ਦੇਸ਼ ਭਗਤ ਕਮੇਟੀਆਂ ਅਤੇ ਵਿਦੇਸ਼ਾਂ ਤੋਂ ਆਏ ਜਥੇਬੰਦੀਆਂ ਦੇ ਕਾਮਿਆਂ ਨੇ ਵੀ ਮੇਲੇ ਅਤੇ ਕਮੇਟੀ ਨਾਲ ਹਮੇਸ਼ਾ ਖੜ੍ਹ•ੇ ਹੋਣ ਦਾ ਅਹਿਦ ਕੀਤਾ | ਇਸ ਮੌਕੇ ਹੀ ਕਮੇਟੀ ਵਲੋਂ ਪ੍ਰਕਾਸ਼ਨ ਪੁਸਤਕ ਰਘਬੀਰ ਕੌਰ ਐਮ.ਐੱਲ.ਏ. ਵੀ ਲੋਕ ਅਰਪਤ ਕੀਤੀ ਗਈ | ਲੋਕ ਸੰਗੀਤ ਮੰਡਲੀ ਭਦੌੜ (ਮਾਸਟਰ ਰਾਮ ਕੁਮਾਰ) ਅਤੇ ਗੜ•੍ਹਦੀਵਾਲਾ (ਰੁਪਿੰਦਰ) ਦੀ ਸੰਗੀਤ ਮੰਡਲੀ ਨੇ ਇਨਕਲਾਬੀ ਗੀਤਾਂ ਰਾਹੀਂ ਰੰਗ ਬੰਨਿ੍ਹ•ਆ | ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ 'ਚ ਨਾਟਕ 'ਧਰਤ ਵੰਗਾਰੇ ਤਖ਼ਤ ਨੂੰ ' ਪੇਸ਼ ਕੀਤਾ ਗਿਆ | ਦੇਰ ਰਾਤ ਤੱਕ ਚੱਲਣ ਵਾਲੀ ਨਾਟਕਾਂ ਭਰੀ ਰਾਤ 'ਚ ਲੋਕ ਕਲਾ ਮੰਚ ਮਾਨਸਾ, ਕੇਵਲ ਧਾਲੀਵਾਲ, ਡਾ. ਸਾਹਿਬ ਸਿੰਘ, ਮਾਲਾ ਹਾਸ਼ਮੀ ਨਵੀਂ ਦਿੱਲੀ, ਪ੍ਰੋਗਰੈਸਿਵ ਆਰਟਿਸਟਸ ਲੀਗ ਨਵੀਂ ਦਿੱਲੀ, ਛਤੀਸਗੜ੍ਹ, ਇਕੱਤਰ ਚੰਡੀਗੜ੍ਹ ਨਾਟਕ ਪੇਸ਼ ਕਰਨਗੇ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਸੂਬੇ ਨੂੰ ਖੇਡਾਂ ਦੇ ਖੇਤਰ 'ਚ ਮੋਹਰੀ ਬਣਾਉਣ ਲਈ ਲਗਾਤਾਰ ਕਰ ਰਹੀ ਸੁਹਿਰਦ ਯਤਨ-ਹਰਪਾਲ ਸਿੰਘ ਚੀਮਾ ਅਗਲੀ ਖ਼ਬਰ ਮੁੱਖ ਖੇਤੀਬਾੜੀ ਦਫ਼ਤਰ ਵਿਖੇ ਜੈਵਿਕ ਮੰਡੀ ਅੱਜ
Ad Position 24