02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਸੀ. ਏ. ਦੇ ਨਤੀਜਿਆਂ 'ਚ ਜਲੰਧਰ ਸ਼ਾਖਾ ਦਾ ਸ਼ਾਨਦਾਰ ਪ੍ਰਦਰਸ਼ਨ-20 ਵਿਦਿਆਰਥੀ ਬਣੇ ਸੀ. ਏ.

Ad Position 21
No active advertisement
ਅਜੀਤ ਡੈਸਕ 04-11-2025
ਜਲੰਧਰ, 3 ਨਵੰਬਰ (ਜਸਪਾਲ ਸਿੰਘ)-ਇੰਸਟੀਚਿਊਟ ਆਫ ਚਾਰਟਰਡ ਅਕਾਊਾਟਸ (ਆਈ. ਸੀ. ਏ. ਆਈ.) ਵਲੋਂ ਸੀ. ਏ. ਫਾਈਨਲ, ਇੰਟਰਮੀਡੀਏਟ ਅਤੇ ਫਾਊਾਡੇਸ਼ਨ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ | ਇਸ ਵਾਰ ਦੇਸ਼ ਭਰ 'ਚ ਕੁੱਲ 81852 ਵਿਦਿਆਰਥੀਆਂ ਨੇ ਫਾਈਨਲ ਪ੍ਰੀਖਿਆ ਦਿੱਤੀ, ਜਦਕਿ ਇੰਟਰਮੀਡੀਏਟ ਪ੍ਰੀਖਿਆ 'ਚ 1 ਲੱਖ 59 ਹਜ਼ਾਰ 779 ਵਿਦਿਆਰਥੀ ਤੇ ਫਾਊਾਡੇਸ਼ਨ 'ਚ 1 ਲੱਖ 12 ਹਜ਼ਾਰ 287 ਵਿਦਿਆਰਥੀ ਬੈਠੇ | ਜਿਸ 'ਚ ਦਾਮਨੌਦ ਦੇ ਮੁਕੁੰਦ ਅਗਰਵਾਲ ਨੇ 83.33 ਫੀਸਦੀ ਅੰਕਾਂ ਨਾਲ ਫਾਈਨਲ ਪ੍ਰੀਖਿਆ 'ਚ ਟਾਪ ਕੀਤਾ | ਜਦਕਿ ਹੈਦਰਾਬਾਦ ਦੇ ਤੇਜਸ ਮੁੰਦਾਰਾ ਦੂਸਰੇ ਤੇ ਅਲਵਰ ਦੇ ਬਾਕੁਲ ਗੁਪਤਾ ਤੀਸਰੇ ਸਥਾਨ 'ਤੇ ਰਹੇ | ਓਧਰ ਜਲੰਧਰ ਸ਼ਾਖਾ ਦਾ ਪ੍ਰਦਰਸ਼ਨ ਵੀ ਸ਼ਾਨਦਾਰ ਰਿਹਾ ਤੇ ਐਲਾਨੇ ਨਤੀਜਿਆਂ 'ਚ ਨਮਨ ਗੁਪਤਾ ਨੇ 392 ਅੰਕਾਂ ਦੇ ਨਾਲ ਸ਼ਹਿਰ 'ਚੋਂ ਪਹਿਲਾ ਸਥਾਨ ਹਾਸਿਲ ਕੀਤਾ | ਜਦਕਿ ਕਨਿਕ ਗੁਪਤਾ ਨੇ 361 ਅੰਕਾਂ ਦੇ ਨਾਲ ਦੂਸਰਾ, ਮਹਿਕ ਨੇ 336 ਅੰਕਾਂ ਦੇ ਨਾਲ ਤੀਸਰਾ ਤੇ ਆਦਿੱਤੀ ਅਤੇ ਪ੍ਰੇਰਨਾ 333 ਅੰਕਾਂ ਦੇ ਨਾਲ ਸਾਂਝੇ ਤੌਰ 'ਤੇ ਚੌਥਾ ਰੈਂਕ ਹਾਸਿਲ ਕਰਕੇ ਸ਼ਹਿਰ ਦਾ ਨਾਂਅ ਰੌਸ਼ਨ ਕੀਤਾ |

ਇਸੇ ਤਰ੍ਹਾਂ ਸੀ. ਏ. ਫਾਊਾਡੇਸ਼ਨ 'ਚ ਜਲੰਧਰ ਸ਼ਾਖਾ ਦੇ ਵਿਦਿਆਰਥੀ ਅਰਚਿਤ ਜੈਨ (314) ਤੇ ਰੁਪਿੰਦਰ ਕੌਰ (314) ਨੇ ਪਹਿਲਾ ਤੇ ਤਿ੍ਵੇਨੀ ਸੋਨੀ (312) ਨੇ ਦੂਸਰਾ ਰੈਂਕ ਹਾਸਿਲ ਕੀਤਾ | ਇੱਥੇ ਦੱਸਣਯੋਗ ਹੈ ਕਿ ਫਾਊਾਡੇਸ਼ਨ ਪ੍ਰੀਖਿਆ 'ਚ ਜਲੰਧਰ ਸ਼ਾਖਾ ਦੇ 443 ਵਿਦਿਆਰਥੀ ਬੈਠੇ, ਜਿਨ੍ਹਾਂ ਵਿਚੋਂ 109 ਨੇ ਸਫਲਤਾ ਹਾਸਿਲ ਕੀਤੀ |
ਸੀ. ਏ. ਬਣਨ ਦਾ ਸੁਪਨਾ ਸਾਕਾਰ ਹੋਇਆ-ਕਨਿਕ ਗੁਪਤਾ
ਇਸੇ ਤਰ੍ਹਾਂ ਜਲੰਧਰ ਸ਼ਾਖਾ 'ਚ ਦੂਸਰਾ ਰੈਂਕ ਹਾਸਿਲ ਕਰਨ ਵਾਲੇ ਜਲੰਧਰ ਦੇ ਹੀ ਕਨਿਕ ਗੁਪਤਾ ਪੁੱਤਰ ਰਜਨੀਸ਼ ਗੁਪਤਾ ਨੇ ਆਪਣੀ ਪੜ੍ਹਾਈ ਸੀ. ਏ. ਪੁਨੀਤ ਓਬਰਾਏ ਕੋਲੋਂ ਕੀਤੀ | ਉਸ ਨੇ ਕਿਹਾ ਕਿ ਸੀ. ਏ. ਦੀ ਪੜ੍ਹਾਈ ਦੌਰਾਨ ਉਸ ਨੂੰ ਕਈ ਉਤਰਾਅ-ਚੜਾਵਾਂ ਦਾ ਸਾਹਮਣਾ ਕਰਨਾ ਪਿਆ ਪਰ ਉਸ ਦੀ ਮਿਹਨਤ ਤੇ ਲਗਨ ਆਖਰਕਾਰ ਰੰਗ ਲਿਆਈ | ਉਸ ਨੇ ਆਪਣੀ ਸਫਲਤਾ 'ਤੇ ਅਧਿਆਪਕਾਂ, ਪਿ੍ੰਸੀਪਲ, ਪਰਿਵਾਰ ਤੇ ਦੋਸਤਾਂ ਮਿੱਤਰਾਂ ਦਾ ਵੀ ਧੰਨਵਾਦ ਕੀਤਾ ਹੈ |
• ਪ੍ਰਮਾਤਮਾ ਦੀ ਬਖਸ਼ਿਸ਼ ਹੋਈ-ਮਹਿਕ
ਤੀਸਰਾ ਰੈਂਕ ਹਾਸਿਲ ਕਰਨ ਵਾਲੀ ਤੇ ਹੁਸ਼ਿਆਰਪੁਰ ਦੀ ਮਹਿਕ ਪੁੱਤਰੀ ਰਮੇਸ਼ ਕੁਮਾਰ ਨੇ ਆਪਣੀ ਸਫਲਤਾ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਕਿਹਾ ਕਿ ਮਿਹਨਤ ਦੇ ਨਾਲ-ਨਾਲ ਉਸ ਉੱਪਰ ਪ੍ਰਮਾਤਮਾ ਦੀ ਬਖਸ਼ਿਸ਼ ਵੀ ਹੋਈ ਹੈ | ਉਸ ਨੇ ਸੀ. ਏ. ਬਣਨ 'ਤੇ ਆਪਣੇ ਅਧਿਆਪਕਾਂ, ਮਾਪਿਆਂ ਤੇ ਸਹੇਲੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਰਿਆਂ ਨੇ ਉਸ ਨੂੰ ਇਸ ਮੁਕਾਮ ਤੱਕ ਪਹੁੰਚਣ 'ਚ ਬਹੁਤ ਮਦਦ ਕੀਤੀ |
Ad Position 22
No active advertisement
ਪਿਛਲੀ ਖ਼ਬਰ ਲਾਵਾਰਸ ਕੁੱਤਿਆਂ ਦੇ ਮਾਮਲੇ 'ਚ ਸੁਪਰੀਮ ਕੋਰਟ 'ਚ ਪੇਸ਼ ਹੋਏ ਰਾਜਾਂ ਦੇ ਮੁੱਖ ਸਕੱਤਰ <br/> ਅਗਲੀ ਖ਼ਬਰ ਅਜਮੇਰ ਤੋਂ ਗਿ੍ਫ਼ਤਾਰ ਕੀਤੇ ਮੁਲਜ਼ਮਾਂ ਨੂੰ ਲੈ ਕੇ ਜਲੰਧਰ ਪਹੁੰਚੀ ਪੁਲਿਸ, ਪਨਾਹ ਦੇਣ ਵਾਲੇ ਵੀ ਕਾਬੂ
Ad Position 24
No active advertisement