ਜਲੰਧਰ, 22 ਨਵੰਬਰ (ਸ਼ਿਵ)-ਜ਼ਿਲ੍ਹਾ ਜਲੰਧਰ ਦੇ ਇੰਪਰੂਵਮੈਂਟ ਟਰੱਸਟ ਵਿਖੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਸੰਬੰਧੀ ਵਿਸ਼ੇਸ਼ ਰਣਨੀਤਕ ਮੀਟਿੰਗ ਹੋਈ ¢ ਇਸ ਮੀਟਿੰਗ ਵਿੱਚ ਕੈਬਨਿਟ ਮੰਤਰੀ ਮੋਹਿੰਦਰ ਭਗਤ, ਲੋਕ ਸਭਾ ਇੰਚਾਰਜ ਅਤੇ ਜਲੰਧਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਰਮਣੀਕ ਸਿੰਘ ਰੰਧਾਵਾ ਅਤੇ ਹੋਰ ਸੀਨੀਅਰ ਆਗੂਆਂ ਨੇ ਹਿੱਸਾ ਲਿਆ ¢ ਮੀਟਿੰਗ ਦੀ ਅਗਵਾਈ ਕਰਦੇ ਹੋਏ ਮੋਹਿੰਦਰ ਭਗਤ ਅਤੇ ਰਮਣੀਕ ਸਿੰਘ ਰੰਧਾਵਾ ਨੇ ਟੀਮ ਵਰਕ, ਵਿਕਾਸ ਯਤਨਾਂ ਅਤੇ ਚੋਣ ਪ੍ਰਕਿਰਿਆ ਵਿੱਚ ਪੂਰੀ ਨਿਰਭਰਤਾ ਤੇ ਲੋਕਤੰਤਰਕ ਮੁੱਲਾਂ ਦੀ ਪਾਲਣਾ ਉੱਤੇ ਜ਼ੋਰ ਦਿੱਤਾ¢ ਵਿਸ਼ੇਸ਼ ਮੀਟਿੰਗ 'ਚ ਹਲਕਾ ਇੰਚਾਰਜ ਸ਼ਾਹਕੋਟ ਪਿੰਦਰ ਪੰਡੋਰੀ, ਹਲਕਾ ਇੰਚਾਰਜ ਫਿਲÏਰ ਪ੍ਰੇਮ ਕੁਮਾਰ, ਹਲਕਾ ਇੰਚਾਰਜ ਆਦਮਪੁਰ ਪਵਨ ਕੁਮਾਰ ਟੀਨੂੰ, ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਪਰਦੀਪ ਦੁੱਗਲ, ਸੈਕਟਰੀ ਮਦਨ ਲਾਲ, ਸੰਗਠਨ ਇੰਚਾਰਜ ਹਰਜਿੰਦਰ ਸਿੰਘ ਸੀਚੇਵਾਲ, ਸੰਜੇ ਅਟਵਾਲ, ਪਰਮਜੀਤ ਪੰਮਾ, ਜਸਵੀਰ ਧੰਜਲ ਸਮੇਤ ਹੋਰ ਆਗੂਆਂ ਨੇ ਵੀ ਹਿੱਸਾ ਲਿਆ¢ਮੀਟਿੰਗ ਦÏਰਾਨ ਚੋਣ ਦਾਅਵੇ, ਇਤਰਾਜ਼ਾਂ, ਵੋਟਰ ਸੂਚੀ ਅਤੇ ਚੋਣ ਪ੍ਰਕਿਰਿਆ ਨੂੰ ਪੂਰੀ ਪਾਰਦਰਸ਼ਤਾ ਨਾਲ ਚਲਾਉਣ 'ਤੇ ਵਿਸਥਾਰ ਨਾਲ ਚਰਚਾ ਹੋਈ¢