ਜਲੰਧਰ, 23 ਨਵੰਬਰ (ਡਾ.ਜਤਿੰਦਰ ਸਾਬੀ)-ਸਮੂਹ ਕਾਲੀਆ ਕਾਲੋਨੀ ਨਿਵਾਸੀਆਂ ਵਲੋਂ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪੁਰਬ ਸ਼ਰਧਾ ਨਾਲ ਸੈਂਟਰਲ ਪਾਰਕ ਕਾਲੀਆ ਕਾਲੋਨੀ ਵਿਖੇ ਮਨਾਇਆ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਪਾਠ ਕਰਵਾਇਆ ਤੇ ਰਾਗੀ ਸਿੰਘਾ ਵਲੋਂ ਗੁਰਬਾਣੀ ਦਾ ਕੀਰਤਨ ਕੀਤਾ | ਇਸ ਮੌਕੇ ਛੋਟੇ ਬੱਚਿਆਂ ਵਲੋਂ ਵੀ ਗੁਰਬਾਣੀ ਦੇ ਸ਼ਬਦਾ ਦਾ ਕੀਰਤਨ ਵੀ ਉਤਸ਼ਾਹ ਨਾਲ ਕੀਤਾ | ਇਸ ਮੌਕੇ ਪ੍ਰਬੰਧਕਾਂ ਵਲੋਂ ਇਨ੍ਹਾਂ ਬੱਚਿਆਂ ਦੀ ਹੌਸਲਾ ਅਫਜਾਈ ਕਰਦੇ ਹੋਏ ਉਨ੍ਹਾਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਵੀ ਕੀਤਾ ਤੇ ਉਨ੍ਹਾਂ ਦਾ ਉਤਸ਼ਾਹ ਵੀ ਵਧਾਇਆ ਗਿਆ | ਇਸ ਮੌਕੇ ਗੁਰੂ ਕਾ ਅਤੁੱਟ ਲੰਗਰ ਵੀ ਵਰਤਾਇਆ ਤੇ ਕਾਲੀਆ ਕਾਲੋਨੀ ਨਿਵਾਸੀਆਂ ਨੇ ਉਤਸ਼ਾਹ ਨਾਲ ਇਸ ਧਾਰਮਿਕ ਸਮਾਗਮ 'ਚ ਹਿੱਸਾ ਲਿਆ ਤੇ ਇਸ ਨੂੰ ਸਫਲ ਬਣਾਉਣ ਲਈ ਸਹਿਯੋਗ ਦਿੱਤਾ | ਇਹ ਜਾਣਕਾਰੀ ਮਾਸਟਰ ਭਗਵੰਤ ਸਿੰਘ ਵੱਲੋ ਦਿੱਤੀ ਗਈ |