12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਵਲੋਂ ਭਿ੍ਸ਼ਟਾਚਾਰ ਬਾਰੇ ਪਾਈ ਪੋਸਟ ਨਾਲ ਮਚੀ ਹਲਚਲ <br/>

Ad Position 21
No active advertisement
ਅਜੀਤ ਡੈਸਕ 24-11-2025
ਜਲੰਧਰ, 23 ਨਵੰਬਰ-ਜਲੰਧਰ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਪ੍ਰੋ. ਜਗਤਾਰ ਸਿੰਘ ਸੰਘੇੜਾ ਵਲੋਂ ਭਿ੍ਸ਼ਟਾਚਾਰ ਦੇ ਦੋਸ਼ਾਂ ਵਾਲੀ ਇਕ ਪੋਸਟ ਆਪਣੇ ਫੇਸਬੁਕ ਸਫ਼ੇ 'ਤੇ ਪਾਏ ਜਾਣ ਤੋਂ ਬਾਅਦ ਸੰਬੰਧਿਤ ਹਲਕਿਆਂ ਵਿਚ ਹਲਚਲ ਮੱਚ ਗਈ ਹੈ ਸਗੋਂ ਇਹ ਵੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ ਕਿ ਜਿਸ ਤਰ੍ਹਾਂ ਨਾਲ ਉਨ੍ਹਾਂ ਵਲੋਂ ਇਹ ਪੋਸਟ ਪਾਈ ਗਈ ਹੈ ਤੇ ਆਉਣ ਵਾਲੇ ਸਮੇਂ 'ਚ ਸਥਾਨਕ ਸਰਕਾਰਾਂ ਤੇ ਟਰੱਸਟ 'ਚ ਕੋਈ ਵੱਡੀ ਕਾਰਵਾਈ ਵੀ ਹੋ ਸਕਦੀ ਹੈ | ਇਨ੍ਹਾਂ ਮਾਮਲਿਆਂ 'ਚ ਕਰੋੜਾਂ ਰੁਪਏ ਦੀ ਧੋਖਾਧੜੀ ਦੇ ਮਾਮਲੇ ਜੁੜੇ ਦੱਸੇ ਜਾ ਰਹੇ ਹਨ | ਪ੍ਰੋ. ਸੰਘੇੜਾ ਨੇ ਜਿਹੜੀ ਪੋਸਟ ਪਾਈ ਹੈ, ਉਨ੍ਹਾਂ 'ਚ ਜਾਣਕਾਰੀ ਦਿੱਤੀ ਗਈ ਹੈ ਕਿ ਕਈ ਮਾਮਲਿਆਂ ਦੀ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਹੈ | ਪ੍ਰੋ. ਸੰਘੇੜਾ ਨੇ ਆਪਣੇ ਟਰੱਸਟ ਦੇ ਚੇਅਰਮੈਨ ਦੇ ਕਾਰਜਕਾਲ ਦੇ ਦੌਰਾਨ ਕਈ ਅਹਿਮ ਮੁੱਦੇ ਵੀ ਉਠਾਏ ਸਨ ਤਾਂ ਉਸ ਵੇਲੇ ਕਈਆਂ ਦੀ ਨੀਂਦ ਉੱਡ ਗਈ ਸੀ | ਉਨ੍ਹਾਂ ਦੀ ਬਾਅਦ 'ਚ ਬਦਲੀ ਹੋ ਗਈ ਸੀ ਤਾਂ ਫਿਰ ਜਲੰਧਰ ਕੈਂਟ ਦੀ 'ਆਪ' ਦੀ ਹਲਕਾ ਇੰਚਾਰਜ ਰਾਜਵਿੰਦਰ ਕੌਰ ਥਿਆੜਾ ਨੂੰ ਉਨ੍ਹਾਂ ਦੀ ਥਾਂ 'ਤੇ ਚੇਅਰਮੈਨ ਬਣਾਇਆ ਗਿਆ ਸੀ ਤਾਂ ਬਾਅਦ 'ਚ ਸ੍ਰੀਮਤੀ ਥਿਆੜਾ ਨੂੰ ਕੁੱਝ ਮਹੀਨੇ ਬਾਅਦ ਹੀ ਸਰਕਾਰ ਨੇ ਹਟਾ ਕੇ ਉਨ੍ਹਾਂ ਦੀ ਥਾਂ 'ਤੇ ਰਮਣੀਕ ਸਿੰਘ ਰੰਧਾਵਾ ਨੂੰ ਚੇਅਰਮੈਨ ਬਣਾਇਆ ਸੀ | ਸਾਬਕਾ ਚੇਅਰਮੈਨ ਪ੍ਰੋ. ਜਗਤਾਰ ਸਿੰਘ ਸੰਘੇੜਾ ਵਲੋਂ ਪਾਈ ਗਈ ਪੋਸਟ 'ਚ ਕਿਹਾ ਗਿਆ ਹੈ ਕਿ 'ਕਰੋੜਾਂ-ਕਰੋੜਾਂ ਰੁਪਏ ਦਾ ਖੁੱਲ੍ਹੀ ਕੁਰੱਪਸ਼ਨ ਦਾ 13 ਨੁਕਤਿਆਂ ਵਾਲਾ ਕੇਸ ਏ. ਡੀ. ਜੀ. ਪੀ. ਪੰਜਾਬ ਵਿਜੀਲੈਂਸ ਬਿਊਰੋ ਹੈੱਡ ਕੁਆਰਟਰ ਮੁਹਾਲੀ ਦਫ਼ਤਰ ਵਿਚ ਭੇਜ ਦਿੱਤਾ ਹੈ ਜੋ ਕਿ 6 ਨਵੰਬਰ, 2025 ਨੂੰ 1 ਵਜ ਕੇ 28 ਮਿੰਟ ਤੇ 33 ਸਕਿੰਟ ਉੱਪਰ ਨਿਰਧਾਰਿਤ ਵਿਧੀ ਅਨੁਸਾਰ ਰਸੀਦ ਕਰਵਾ ਦਿੱਤਾ ਗਿਆ ਹੈ | ਇਸ ਦਾ ਸਬੂਤ ਸੰਭਾਲ ਲਿਆ ਹੈ ਤੇ ਇਹ ਕੇਸ ਜਦੋਂ ਵੀ ਰਜਿਸਟਰ ਹੋ ਗਿਆ ਤਾਂ ਹੁਣ ਤੱਕ ਦੇ ਬਹੁਤੇ ਕੇਸ ਛੋਟੇ ਲੱਗਣ ਲੱਗ ਜਾਣਗੇ | ਬਹੁਤ ਵੱਡੇ ਸਰਕਾਰੀ ਅਫ਼ਸਰ, ਵੱਡੇ ਸਿਆਸੀ ਠੱਗ, ਪ੍ਰਾਈਵੇਟ ਲਾਭਪਾਤਰੀ ਤੇ ਵਿਚੋਲੀਏ ਫਸਣਗੇ | ਇਹ ਕੇਸ ਸਰਕਾਰ ਦੀ ਭਿ੍ਸ਼ਟਾਚਾਰ ਵਿਰੋਧੀ ਮੁਹਿੰਮ ਨੂੰ ਸਮਰਪਿਤ ਹੈ | ਕੁਰੱਪਸ਼ਨ ਵਿਰੁੱਧ ਲੜਾਈ ਲਈ ਸਰਕਾਰੀ ਅਹੁਦੇ ਜ਼ਰੂਰੀ ਨਹੀਂ ਹੁੰਦੇ | 'ਆਪ' ਸੁਪਰੀਮੋ ਦਾ ਕੁਰੱਪਸ਼ਨ ਵਿਰੁੱਧ ਸੰਘਰਸ਼ ਵੀ ਜਿਸ ਸਮੇਂ ਸ਼ੁਰੂ ਹੋਇਆ ਸੀ ਉਸ ਸਮੇਂ ਉਨ੍ਹਾਂ ਵੀ ਇਹ ਲੜਾਈ ਸਰਕਾਰੀ ਕੁਰਸੀ ਸਹਾਰੇ ਨਹੀਂ ਲੜੀ ਸੀ | ਡਿਟੇਲ ਮੁੱਖ ਮੰਤਰੀ ਪੰਜਾਬ ਦੇ ਧਿਆਨ ਵਿਚ ਪਹਿਲਾਂ ਹੀ ਲਿਆ ਦਿੱਤੀ ਸੀ |' ਉਧਰ ਸਾਬਕਾ ਚੇਅਰਮੈਨ ਵਲੋਂ ਆਪਣੇ ਚੇਅਰਮੈਨ ਦੇ ਕਾਰਜਕਾਲ ਦੌਰਾਨ ਫਾਈਲ ਦੇ ਗੁੰਮ ਹੋਣ ਬਾਰੇ ਅਫ਼ਸਰਾਂ ਖ਼ਿਲਾਫ਼ ਕੀਤੀ ਕਾਰਵਾਈ ਵੀ ਕਾਫ਼ੀ ਚਰਚਾ ਵਿਚ ਰਹੀ ਸੀ | ਇਸ ਪੋਸਟ ਤੋਂ ਬਾਅਦ ਕੋਈ ਵੱਡੀ ਕਾਰਵਾਈ ਹੋਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਰਿਹਾ ਹੈ | ਇਸ ਬਾਰੇ ਸਾਬਕਾ ਚੇਅਰਮੈਨ ਪੋ੍ਰ. ਜਗਤਾਰ ਸਿੰਘ ਸੰਘੇੜਾ ਨਾਲ ਸੰਪਰਕ ਕਰਨ ਦਾ ਯਤਨ ਕੀਤਾ ਗਿਆ ਪਰ ਉਨ੍ਹਾਂ ਨਾਲ ਗੱਲਬਾਤ ਨਹੀਂ ਹੋ ਸਕੀ |

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਕਮੇਟੀ ਨੇ 350 ਸਾਲਾ ਗੁਰਤਾਗੱਦੀ ਦਿਵਸ ਮਨਾਇਆ ਅਗਲੀ ਖ਼ਬਰ ਕਰਤਾਰਪੁਰ ਪੁਲਿਸ ਵਲੋਂ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਮੀਟਿੰਗ <br/>
Ad Position 24