ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਪਿੰਡ ਛੋਕਰਾਂ 'ਚ 2 ਟਰੈਕਟਰਾਂ ਦੀਆਂ ਬੈਟਰੀਆਂ ਚੋਰੀ

Ad Position 21
No active advertisement
ਅਜੀਤ ਡੈਸਕ 06-12-2025
ਅੱਪਰਾ, 5 ਦਸੰਬਰ (ਦਲਵਿੰਦਰ ਸਿੰਘ ਅੱਪਰਾ)-ਅੱਪਰਾ ਇਲਾਕੇ 'ਚ ਚੋਰਾਂ ਦਾ ਕਹਿਰ ਬਾਦਸਤੂਰ ਜਾਰੀ ਹੈ | ਆਏ ਦਿਨ ਚੋਰੀ ਦੀਆਂ ਵਾਰਦਾਤਾਂ ਹੁੰਦੀਆਂ ਹੀ ਰਹਿੰਦੀਆਂ ਹਨ | ਬੀਤੀ ਰਾਤ ਵੀ ਕਰੀਬੀ ਪਿੰਡ ਛੋਕਰਾਂ ਵਿਖੇ ਇੱਕ ਵਿਅਕਤੀ ਦੀ ਹਵੇਲੀ 'ਚ ਖੜ੍ਹੇ ਦੋ ਟਰੈਕਟਰਾਂ ਦੀਆਂ ਬੈਟਰੀਆਂ ਚੋਰੀ ਹੋ ਜਾਣ ਦੀ ਖਬਰ ਹੈ | ਚੋਰੀ ਦੀ ਇਸ ਘਟਨਾ ਦੇ ਵੇਰਵੇ ਦਿੰਦਿਆਂ ਪਿੰਡ ਛੋਕਰਾਂ ਦੇ ਰਹਿਣ ਵਾਲੇ ਵਿਅਕਤੀ ਸਰੂਪ ਲਾਲ ਨੇ ਦੱਸਿਆ ਕਿ ਚੋਰਾਂ ਵਲੋਂ ਪਿੰਡ ਦੀ ਗਰਾਊਾਡ ਨਜ਼ਦੀਕ ਉਸ ਦੀ ਹਵੇਲੀ 'ਚ ਖੜ੍ਹੇ ਦੋ ਟਰੈਕਟਰਾਂ, ਅਰਜਨ ਅਤੇ ਮਹਿੰਦਰਾ ਟਰੈਕਟਰਾਂ ਦੀਆਂ ਬੈਟਰੀਆਂ ਚੋਰੀ ਕਰ ਲਈਆਂ ਗਈਆਂ ਹਨ | ਸਰੂਪ ਲਾਲ ਨੇ ਦੱਸਿਆ ਕਿ ਪੁਲਿਸ ਚੌਕੀ ਅੱਪਰਾ ਵਿਖੇ ਇਸ ਚੋਰੀ ਦੀ ਇਤਲਾਹ ਦੇ ਦਿੱਤੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਕ੍ਰਾਂਤੀਕਾਰੀ ਬਹੁਜਨ ਕਿਰਤੀ ਸੰਘ ਵਲੋਂ ਸਤਿਸੰਗ ਭਲਕੇ-ਸਹੋਤਾ ਅਗਲੀ ਖ਼ਬਰ ਸਿਆਸੀ ਸਰਗਰਮੀਆਂ 'ਚ ਵਿਧਾਇਕਾ ਇੰਦਰਜੀਤ ਕੌਰ ਮਾਨ ਵਿਰੋਧੀਆਂ ਤੋਂ ਅੱਗੇ
Ad Position 24
No active advertisement