25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਭੋਗ 'ਤੇ ਵਿਸ਼ੇਸ਼-ਕੁਲਦੀਪ ਸਿੰਘ ਦੁਸਾਂਝ

Ad Position 21
No active advertisement
ਅਜੀਤ ਡੈਸਕ 18-12-2025
ਜਲੰਧਰ- ਸਰਦਾਰ ਕੁਲਦੀਪ ਸਿੰਘ ਦੁਸਾਂਝ ਦਾ ਜਨਮ 30 ਨਵੰਬਰ 1952 ਨੂੰ ਪਿਤਾ ਊਧਮ ਸਿੰਘ ਦੇ ਘਰ ਮਾਤਾ ਚੰਨਣ ਕÏਰ ਦੀ ਕੁੱਖੋਂ ਪਿੰਡ ਪੁਆਦੜਾ ਵਿਖੇ ਹੋਇਆ¢ ਮੁੱਢਲੀ ਸਿੱਖਿਆ ਸਕੂਲ ਦੇ ਹੀ ਸਰਕਾਰੀ ਸਕੂਲ ਤੋਂ ਪ੍ਰਾਪਤ ਕੀਤੀ ¢ ਮਾਪਿਆਂ ਦੇ ਇਕਲÏਤੇ ਪੁੱਤਰ ਹੋਣ ਕਰਕੇ ਪਿਤਾ ਨਾਲ ਖੇਤੀਬਾੜੀ 'ਚ ਹੱਥ ਵੰਡਾਉਣ ਲੱਗੇ ¢ 1975 'ਚ ਆਪ ਦਾ ਵਿਆਹ ਪਿੰਡ ਸੋਤਰਾਂ (ਨੇੜੇ ਬੰਗਾ) ਦੇ ਖਾਨਦਾਨੀ ਪਰਿਵਾਰ ਸੰਤਾ ਸਿੰਘ ਦੀ ਸਪੁੱਤਰੀ ਰਣਜੀਤ ਕÏਰ ਨਾਲ ਹੋਇਆ ¢ ਪ੍ਰਮਾਤਮਾ ਨੇ ਆਪ ਨੂੰ ਦੋ ਧੀਆਂ ਕਮਲਜੀਤ ਕÏਰ, ਇੰਦਰਜੀਤ ਕÏਰ ਅਤੇ 2 ਪੁੱਤਰਾਂ ਦੀ ਦਾਤ ਬਖਸ਼ੀ¢ ਉਹ ਪਿੰਡ ਦੀਆਂ ਧਾਰਮਿਕ, ਸਮਾਜਿਕ ਤੇ ਰਾਜਨੀਤਕ ਗਤੀਵਿਧੀਆਂ ਦਾ ਹਿੱਸਾ ਵੀ ਰਹੇ ਅਤੇ ਮੈਂਬਰ ਵੀ ਰਹੇ ¢ ਆਪ ਦਾ ਵੱਡਾ ਪੁੱਤਰ ਹਰਜੀਤ ਸਿੰਘ ਦੁਸਾਂਝ ਯੂ.ਕੇ. ਦੇ ਗਲਾਸਗੋ ਦਾ ਵਸਨੀਕ ਹੈ ਅਤੇ ਅਦਾਰਾ ਅਜੀਤ ਦੇ ਪ੍ਰਤੀਨਿਧ ਵਜੋਂ ਆਪਣੀਆਂ ਸੇਵਾਵਾਂ ਨਿਭਾਅ ਰਿਹਾ ਹੈ ¢ ਉਨ੍ਹ•ਾਂ ਦਾ ਛੋਟਾ ਪੁੱਤਰ ਜਤਿੰਦਰ ਸਿੰਘ ਦੁਸਾਂਝ ਵੀ ਗਲਾਸਗੋ (ਯੂ.ਕੇ.) ਦੇ ਕਾਰੋਬਾਰੀਆਂ 'ਚ ਨਾਮਣਾ ਖੱਟ ਰਿਹਾ ਹੈ¢ ਸਰਦਾਰ ਕੁਲਦੀਪ ਸਿੰਘ ਦੁਸਾਂਝ ਆਪਣੇ ਘਰ ਬਾਗ ਬਗੀਚੀ ਦੀ ਸੰਭਾਲ ਕਰਦੇ ਹੋਏ ਬੀਤੇ 9 ਦਸੰਬਰ ਨੂੰ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ¢ ਸਰਦਾਰ ਕੁਲਦੀਪ ਸਿੰਘ ਦੁਸਾਂਝ ਨਮਿਤ ਰੱਖੇ ਗਏ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 18 ਦਸੰਬਰ ਦਿਨ ਵੀਰਵਾਰ ਨੂੰ ਪਿੰਡ ਪੁਆਦੜਾ ਦੇ ਨੇੜੇ ਬਿਲਗਾ, ਜ਼ਿਲ੍ਹਾ ਜਲੰਧਰ ਵਿਖੇ ਦੁਪਹਿਰ 1 ਵਜੇ ਗੁਰਦੁਆਰਾ ਹਰਿ ਰਾਏ ਸਾਹਿਬ ਜੀ (ਵੱਡਾ ਗੁਰਦੁਆਰਾ ਸਾਹਿਬ) ਵਿਖੇ ਹੋਵੇਗੀ, ਜਿੱਥੇ ਇਲਾਕੇ ਦੀਆਂ ਧਾਰਮਿਕ, ਰਾਜਨੀਤਕ ਹਸਤੀਆਂ ਸਮੇਤ ਸਕੇ ਸੰਬੰਧੀ, ਰਿਸ਼ਤੇਦਾਰ, ਸਨੇਹੀ ਸੱਜਣ ਸ਼ਰਧਾ ਦੇ ਫੁੱਲ ਭੇਟ ਕਰਨਗੇ¢ -ਅਜੀਤ ਬਿਊਰੋ
Ad Position 22
No active advertisement
ਪਿਛਲੀ ਖ਼ਬਰ ਸਟਰੀਟ ਲਾਈਟਾਂ ਬੰਦ ਹੋਣ ਕਰਕੇ ਲੋਕ ਪ੍ਰੇਸ਼ਾਨ-ਸੁਰਿੰਦਰ ਕÏਰ ਅਗਲੀ ਖ਼ਬਰ ਨਾਬਾਲਗਾਂ ਦੀ ਸਿਹਤ ਨਾਲ ਖੁੱਲ੍ਹਾ ਖਿਲਵਾੜ ਮਾਪਿਆਂ ਦੀ ਬੇਫ਼ਿਕਰੀ ਤੇ ਦੁਕਾਨਦਾਰਾਂ ਦੇ ਲਾਲਚ ਨੇ ਵਧਾਇਆ ਖ਼ਤਰਾ
Ad Position 24