ਗੁਰਾਇਆ, 17 ਦਸੰਬਰ (ਬਲਵਿੰਦਰ ਸਿੰਘ)-ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਤਹਿਤ ਬਲਾਕ ਰੁੜਕਾ ਕਲਾਂ ਦੀਆਂ 15 ਬਲਾਕ ਸੰਮਤੀ ਸੀਟਾਂ ਦੇ ਨਤੀਜੇ ਪਿੰਡ ਸੰਗ ਢੇਸੀਆਂ ਸਥਿਤ ਗੁਰੂ ਨਾਨਕ ਖਾਲਸਾ ਕਾਲਜ 'ਚ ਐਲਾਨੇ ਗਏ | ਇਸ ਦੌਰਾਨ ਜ਼ਿਲ੍ਹਾ ਪ੍ਰੀਸ਼ਦ ਦੇ ਬੁੰਡਾਲਾ ਜ਼ੋਨ ਅਤੇ ਦੁਸਾਂਝ ਕਲਾਂ ਜ਼ੋਨ ਦੀ ਗਿਣਤੀ ਪੂਰੀ ਹੋਣ ਦੇ ਬਾਵਜੂਦ ਰਿਟਰਨਿੰਗ ਅਫ਼ਸਰ ਵਲੋਂ ਨਤੀਜੇ ਉਮੀਦਵਾਰਾਂ ਨੂੰ ਨਹੀਂ ਦੱਸੇ ਗਏ | ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਦੇ ਨਤੀਜੇ ਏ.ਡੀ.ਸੀ. ਜਲੰਧਰ ਵਲੋਂ ਐਲਾਨੇ ਜਾਣਗੇ ਅਤੇ ਬਾਅਦ 'ਚ ਨਤੀਜਾ ਸਰਟੀਫਿਕੇਟ ਜਾਰੀ ਕੀਤੇ ਜਾਣਗੇ | ਪਿੰਡ ਸੰਗ ਢੇਸੀਆਂ 'ਚ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਅਤੇ 6 ਰਾਊਾਡਾਂ ਤੋਂ ਬਾਅਦ ਆਰ.ਓ. ਰਣਵੀਰ ਸਿੰਘ ਵੱਲੋਂ ਜਿੱਤਣ ਵਾਲੇ ਉਮੀਦਵਾਰਾਂ ਨੂੰ ਜਿੱਤ ਦੇ ਸਰਟੀਫਿਕੇਟ ਸੌਂਪੇ ਗਏ | ਮੌਕੇ 'ਤੇ ਥਾਣਾ ਮੁਖੀ ਸਿਕੰਦਰ ਸਿੰਘ ਪੁਲਿਸ ਫੋਰਸ ਸਮੇਤ ਤਾਇਨਾਤ ਰਹੇ | ਬੁੰਡਾਲਾ ਬਲਾਕ ਸੰਮਤੀ ਤੋਂ (27) ਤੋਂ ਆਜ਼ਾਦ ਉਮੀਦਵਾਰ ਨਵਪ੍ਰੀਤ ਸਿੰਘ 307 ਵੋਟਾਂ ਨਾਲ ਜਿੱਤ ਦਰਜ ਕੀਤੀ | ਉਨ੍ਹਾਂ ਨੂੰ 1120 ਵੋਟ ਮਿਲੇ | ਬਲਾਕ ਸੰਮਤੀ ਢੇਸੀਆਂ ਕਾਹਨਾਂ (28) ਤੋਂ ਬਸਪਾ ਦੇ ਬਲਜਿੰਦਰ ਕੁਮਾਰ 302 ਵੋਟਾਂ ਨਾਲ ਜਿੱਤ ਗਏ | ਬਲਾਕ ਸੰਮਤੀ ਰੁੜਕਾ ਕਲਾਂ (36) ਤੋਂ ਆਜ਼ਾਦ ਉਮੀਦਵਾਰ ਰਿੰਕੀ ਰਾਣੀ 1322 ਵੋਟਾਂ ਨਾਲ ਜੇਤੂ ਰਹੀ | ਬਲਾਕ ਸੰਮਤੀ ਪਾਸਲਾ (51) ਤੋਂ ਆਜ਼ਾਦ ਜਸਪਾਲ ਕੌਰ 1045 ਵੋਟਾਂ ਨਾਲ ਜਿੱਤੀ | ਬਲਾਕ ਸੰਮਤੀ ਮਹਿਸਮਪੁਰ (39) ਤੋਂ ਕਾਂਗਰਸ ਦੀ ਅਮਨਦੀਪ ਕੌਰ 92 ਵੋਟਾਂ ਨਾਲ ਜੇਤੂ ਰਹੀ | ਬਲਾਕ ਸੰਮਤੀ ਮੁਠੱਡਾ ਕਲਾਂ (226) ਤੋਂ ਬਸਪਾ ਦੇ ਕਮਲਜੀਤ 745 ਵੋਟਾਂ ਨਾਲ ਜਿੱਤੇ | ਬਲਾਕ ਸੰਮਤੀ ਡੱਲੇਵਾਲ (223) ਤੋਂ ਕਾਂਗਰਸ ਦੇ ਜਸਪਾਲ ਮਹਿਮੀ 269 ਵੋਟਾਂ ਨਾਲ ਜਿੱਤੇ | ਬਲਾਕ ਸੰਮਤੀ ਢੰਡਾ (232) ਤੋਂ ਆਮ ਆਦਮੀ ਪਾਰਟੀ ਦੀ ਸੁਨੀਤਾ ਰਾਣੀ 46 ਵੋਟਾਂ ਨਾਲ ਜਿੱਤੀ | ਬਲਾਕ ਸੰਮਤੀ ਰੁੜਕੀ (32) ਤੋਂ ਆਪ ਦੇ ਸੋਢੀ 319 ਵੋਟਾਂ ਨਾਲ ਜੇਤੂ ਰਹੇ | ਬਲਾਕ ਸੰਮਤੀ ਮਾਹਲ (237) ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜਸਪ੍ਰੀਤ ਸਿੰਘ 451 ਵੋਟਾਂ ਨਾਲ ਜਿੱਤੇ | ਬਲਾਕ ਸੰਮਤੀ ਪੱਦੀ ਖਾਲਸਾ (241) ਤੋਂ ਅਕਾਲੀ ਦਲ ਦੇ ਅਨੂਪ ਬੰਗੜ 152 ਵੋਟਾਂ ਨਾਲ ਜੇਤੂ ਰਹੇ |ਬਲਾਕ ਸੰਮਤੀ ਵਿਰਕ (242) ਤੋਂ ਆਮ ਆਦਮੀ ਪਾਰਟੀ ਦੀ ਵੀਨਾ ਕੁਮਾਰੀ 175 ਵੋਟਾਂ ਨਾਲ ਜਿੱਤੀ | ਬਲਾਕ ਸੰਮਤੀ ਕਾਲਾ (203) ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜਸਵਿੰਦਰ ਕੁਮਾਰ 214 ਵੋਟਾਂ ਨਾਲ ਜਿੱਤੇ | ਬਲਾਕ ਸੰਮਤੀ ਦੁਸਾਂਝ ਕਲਾਂ (198) ਤੋਂ ਆਜ਼ਾਦ ਉਮੀਦਵਾਰ ਗੁਰਪ੍ਰੀਤ ਕੌਰ 34 ਵੋਟਾਂ ਨਾਲ ਜਿੱਤੀ | ਬਲਾਕ ਸੰਮਤੀ ਅਨੀਹਰ (210) ਤੋਂ ਅਕਾਲੀ ਦਲ ਦੀ ਮਹਿੰਦਰ ਕੌਰ 282 ਵੋਟਾਂ ਨਾਲ ਜੇਤੂ ਰਹੀ | ਜ਼ਿਲ੍ਹਾ ਪਰਿਸ਼ਦ ਜੋਨ ਬੁੰਡਾਲਾ (14) ਤੋਂ ਕਾਂਗਰਸ ਦੀ ਉਮੀਦਵਾਰ ਭਲਵਿੰਦਰ ਕੌਰ ਨੇ 2120 ਤੋਂ ਵੱਧ ਵੋਟਾਂ ਦੀ ਲੀਡ ਨਾਲ ਸ਼ਾਨਦਾਰ ਜਿੱਤ ਹਾਸਲ ਕੀਤੀ | ਉਨ੍ਹਾਂ ਨੂੰ 6177 ਵੋਟ ਮਿਲੇ | ਭਲਵਿੰਦਰ ਕੌਰ ਯੂਥ ਕਾਂਗਰਸ ਦੇ ਜਨਰਲ ਸਕੱਤਰ ਮਨਪ੍ਰੀਤ ਸਿੰਘ ਚੱਢਾ (ਸੰਗ ਢੇਸੀਆਂ) ਦੀ ਮਾਤਾ ਹਨ | ਜਿੱਤ ਤੋਂ ਬਾਅਦ ਉਨ੍ਹਾਂ ਨੇ ਆਪਣੇ ਸਮਰਥਕਾਂ ਨਾਲ ਇਤਿਹਾਸਕ ਗੁਰਦੁਆਰਾ ਬਾਬਾ ਸੰਗ ਸਾਹਿਬ ਵਿਚ ਮੱਥਾ ਟੇਕ ਕੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ | ਦੁਸਾਂਝ ਕਲਾਂ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਬਲਵੀਰ ਕੌਰ ਨੇ 1100 ਤੋਂ ਵੱਧ ਵੋਟਾਂ ਨਾਲ ਜਿੱਤ ਦਰਜ ਕੀਤੀ |