ਜਲੰਧਰ, 18 ਦਸੰਬਰ (ਸ਼ੈਲੀ)-ਜਲੰਧਰ 'ਚ ਅੱਜ ਪਾਸਟਰ ਵੈੱਲਫੇਅਰ ਐਸੋਸੀਏਸ਼ਨ ਵਲੋਂ ਸ੍ਰੀ ਰਾਮ ਚੌਕ ਕੰਪਨੀ ਬਾਗ ਤੋਂ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਨੂੰ ਸਮਰਪਿਤ ਸ਼ੋਭਾ ਯਾਤਰਾ ਕੱਢੀ ਗਈ | ਇਸ ਤੋਂ ਪਹਿਲਾਂ, ਚੌਕ ਦੇ ਨੇੜੇ ਇੱਕ ਸਟੇਜ ਲਗਾਈ ਗਈ | ਜਿੱਥੇ ਪ੍ਰਭੂ ਯਿਸੂ ਮਸੀਹ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ | ਇਸ ਮੌਕੇ ਕੈਬਨਿਟ ਮੰਤਰੀ ਮਹਿੰਦਰ ਭਗਤ, ਆਮ ਆਦਮੀ ਪਾਰਟੀ ਕੇਂਦਰੀ ਹਲਕਾ ਇੰਚਾਰਜ ਨਿਤਿਨ ਕੋਹਲੀ, ਆਮ ਆਦਮੀ ਪਾਰਟੀ ਤੋਂ ਅੰਮਿ੍ਤਪਾਲ ਸਿੰਘ, ਪਾਸਟਰ ਅਜ਼ੀਮਲ ਸਮੀਹ (ਚੇਅਰਮੈਨ ਕਿ੍ਸ਼ਚੀਅਨ ਪਾਸਟਰ ਐਸੋਸੀਏਸ਼ਨ), ਪਾਸਟਰ ਜਸਪਾਲ (ਪ੍ਰਧਾਨ ਕਿ੍ਸ਼ਚੀਅਨ ਪਾਸਟਰ ਐਸੋਸੀਏਸ਼ਨ), ਬਿਸ਼ਪ ਅਜੀਤ ਮਸੀਹ (ਚੇਅਰਮੈਨ ਯੂਨਾਈਟਿਡ ਪਾਸਟਰ ਐਸੋਸੀਏਸ਼ਨ), ਬਿਸ਼ਪ ਵਿਜੇ (ਜਮਸ਼ੇਰ), ਹਾਮਿਦ ਮਸੀਹ (ਪ੍ਰਧਾਨ ਪੰਜਾਬ ਕਿ੍ਸ਼ਚੀਅਨ ਮੂਵਮੈਂਟ), ਪੀਟਰ ਮਸੀਹ (ਪ੍ਰਧਾਨ ਕਿ੍ਸ਼ਚੀਅਨ ਅਵੇਅਰਨੈੱਸ ਲੀਡਰਸ਼ਿਪ), ਸੌਰਵ ਮਸੀਹ (ਪ੍ਰਧਾਨ ਹੈਲਪਿੰਗ ਹੈਂਡ), ਪਾਸਟਰ ਐਂਥਨੀ, ਗੌਰਵ ਗਿੱਲ ਅਤੇ ਹੋਰ ਪਤਵੰਤੇ ਪਹੁੰਚੇ | ਸ਼ੋਭਾ ਯਾਤਰਾ ਸ਼੍ਰੀ ਰਾਮ ਚੌਕ ਤੋਂ ਸ਼ੁਰੂ ਹੋ ਕੇ ਲਵ ਕੁਸ਼ ਚੌਕ, ਸ਼ਹੀਦ ਭਗਤ ਸਿੰਘ ਚੌਕ, ਮਾਈ ਹੀਰਾ ਗੇਟ ਤੋਂ ਹੁੰਦਾ ਹੋਇਆ ਪਟੇਲ ਚੌਕ ਵਿਖੇ ਸਮਾਪਤ ਹੋਈ | ਇਸ ਮੌਕੇ ਪਹੁੰਚੇ ਕੈਬਨਿਟ ਮੰਤਰੀ ਮਹਿੰਦਰ ਭਗਤ ਅਤੇ ਇੰਚਾਰਜ ਨਿਤਿਨ ਕੋਹਲੀ ਦਾ ਐਸੋਸੀਏਸ਼ਨ ਵਲੋਂ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ ਗਿਆ |