19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਸ੍ਰੀ ਬਾਬਾ ਹਰੀਵੱਲਭ ਸੰਗੀਤ ਸੰਮੇਲਨ 26 ਤੋਂ 28 ਦਸੰਬਰ ਤੱਕ ਸ਼ਾਸਤਰੀ ਸੰਗੀਤ ਤੋਂ ਇਲਾਵਾ ਜੁਗਲਬੰਦੀ ਵੀ ਹੋਵੇਗੀ-ਪੂਰਨਿਮਾ ਬੇਰੀ

Ad Position 21
No active advertisement
ਅਜੀਤ ਡੈਸਕ 19-12-2025
ਜਲੰਧਰ, 18 ਦਸੰਬਰ (ਸ਼ੈਲੀ)-ਸ੍ਰੀ ਹਰੀਵੱਲਭ ਸੰਗੀਤ ਮਹਾਂਸਭਾ ਦੁਆਰਾ ਸ੍ਰੀ ਦੇਵੀ ਤਲਾਬ ਮੰਦਰ, ਜਲੰਧਰ ਵਿਖੇ ਹਰ ਸਾਲ ਕਰਵਾਇਆ ਜਾਂਦਾ ਸ੍ਰੀ ਹਰੀਵੱਲਭ ਸੰਗੀਤ ਸੰਮੇਲਨ 26 ਤੋਂ 28 ਦਸੰਬਰ ਤੱਕ ਸ੍ਰੀ ਦੇਵੀ ਤਲਾਬ ਮੰਦਰ ਵਿਖੇ ਕਰਵਾਇਆ ਜਾ ਰਿਹਾ ਹੈ |
ਇਸ ਸੰਬੰਧੀ ਪ੍ਰੈਸ ਕਾਨਫਰੰਸ ਵਿੱਚ ਬੋਲਦਿਆਂ, ਮਹਾਂ ਸਭਾ ਦੀ ਪ੍ਰਧਾਨ ਪੂਰਨਿਮਾ ਬੇਰੀ ਨੇ ਕਿਹਾ ਕਿ ਇਸ ਸਾਲ ਇਹ ਸੰਮੇਲਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੈ | ਉਨ੍ਹਾਂ ਕਿਹਾ ਕਿ ਪੰਜਾਬ ਭਰ ਤੋਂ ਕਈ ਪਤਵੰਤਿਆਂ ਨੂੰ ਸੱਦਾ ਪੱਤਰ ਭੇਜੇ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਉਤਸਵ ਦੇ ਪਹਿਲੇ ਦਿਨ 26 ਦਸੰਬਰ ਨੂੰ ਅਨੁਰਾਗ ਠਾਕੁਰ, 27 ਦਸੰਬਰ ਨੂੰ ਰਾਜਪਾਲ ਗੁਲਾਬ ਚੰਦ ਕਟਾਰੀਆ ਅਤੇ 28 ਦਸੰਬਰ ਨੂੰ ਕੇਂਦਰੀ ਸੈਰ-ਸਪਾਟਾ ਮੰਤਰੀ ਗਜੇਂਦਰ ਸ਼ੇਖਾਵਤ ਪਹੁੰਚਣਗੇ | ਇਨ੍ਹਾਂ ਤੋਂ ਇਲਾਵਾ, ਭਾਰਤ ਸਰਕਾਰ ਦੇ ਸਕੱਤਰ (ਸੈਰ-ਸਪਾਟਾ) ਵਿਵੇਕ ਅਗਰਵਾਲ ਵੀ ਮੌਜੂਦ ਰਹਿਣਗੇ | ਹੋਰ ਜਾਣਕਾਰੀ ਦਿੰਦੇ ਹੋਏ, ਪ੍ਰਧਾਨ ਪੂਰਨਿਮਾ ਬੇਰੀ ਨੇ ਦੱਸਿਆ ਕਿ ਇਸ ਸਾਲ, ਸ਼ਾਸਤਰੀ ਸੰਗੀਤ ਤੋਂ ਇਲਾਵਾ ਜੁਗਲਬੰਦੀ ਵੀ ਹੋਵੇਗੀ | ਉਨ੍ਹਾਂ ਦੱਸਿਆ ਕਿ ਇਸ ਦੌਰਾਨ ਬੱਚਿਆਂ ਦੇ ਮੁਕਾਬਲੇ ਕਰਵਾਏ ਜਾਣਗੇ, ਜੋ ਕਿ ਪੰਜ ਭਾਗਾਂ ਵਿੱਚ ਹੋਣਗੇ | ਉਨ੍ਹਾਂ ਕਿਹਾ ਕਿ ਭਾਰਤ ਅਤੇ ਵਿਦੇਸ਼ਾਂ ਦੇ ਪ੍ਰਸਿੱਧ ਕਲਾਕਾਰ, ਜਿਨ੍ਹਾਂ 'ਚ ਪੰਡਿਤ ਅਸ਼ਵਨੀ ਬੇਦੇ, ਪੰਡਿਤ ਸੰਜੀਵ ਅਭਯੰਕਰ, ਪੰਡਿਤ ਸਾਜਨ ਮਿਸ਼ਰਾ, ਫਿਲ ਸਕਾਰਫ਼, ਪੰਡਿਤ ਸ਼ੈਲੇਸ਼ ਭਾਗਵਤ, ਵਿਦੁਸ਼ੀ ਸੁਸ਼ਮਾ ਬਾਜਪਾਈ, ਵਿਦੁਸ਼ੀ ਸੁਪ੍ਰੀਆ ਸ਼ਾਹ ਅਤੇ ਹੋਰ ਬਹੁਤ ਸਾਰੇ ਸ਼ਾਮਲ ਹਨ, ਇਸ ਤਿੰਨ-ਰੋਜ਼ਾ ਤਿਉਹਾਰ ਦੌਰਾਨ ਦਰਸ਼ਕਾਂ ਨੂੰ ਮੰਤਰ-ਮੁਗਧ ਕਰਨਗੇ | ਉਨ੍ਹਾਂ ਦੱਸਿਆ ਕਿ ਪਦਮਸ਼੍ਰੀ ਵਿਦਵਾਨ ਮਾਲਿਨੀ ਅਵਸਥੀ ਨੂੰ ਬ੍ਰਾਂਡ ਅੰਬੈਸਡਰ ਵਜੋਂ ਨਿਯੁਕਤ ਕੀਤਾ ਗਿਆ ਹੈ | ਇਸ ਮੌਕੇ ਡਾਇਰੈਕਟਰ ਐਸ. ਐਸ. ਅਜੀਮਲ, ਨੌਰਥ ਕੋਨ ਕਲਚਰਲ ਸੈਂਟਰ ਦੇ ਸਹਾਇਕ ਡਾਇਰੈਕਟਰ ਰਵਿੰਦਰ ਸ਼ਰਮਾ, ਰਾਕੇਸ਼ ਥਾਪਰ, ਉਮੇਸ਼ ਅਤੇ ਹੋਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਬੀਮਾ ਕਰਮਚਾਰੀਆਂ ਨੇ ਗੇਟ ਰੈਲੀ ਕਰ ਕੇ ਜਤਾਇਆ ਰੋਸ ਅਗਲੀ ਖ਼ਬਰ ਪਾਸਟਰ ਵੈੱਲਫੇਅਰ ਐਸੋਸੀਏਸ਼ਨ ਨੇ ਸ਼ੋਭਾ ਯਾਤਰਾ ਕੱਢੀ
Ad Position 24