19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਬੀਮਾ ਕਰਮਚਾਰੀਆਂ ਨੇ ਗੇਟ ਰੈਲੀ ਕਰ ਕੇ ਜਤਾਇਆ ਰੋਸ

Ad Position 21
No active advertisement
ਅਜੀਤ ਡੈਸਕ 19-12-2025
ਜਲੰਧਰ, 18 ਦਸੰਬਰ (ਚੰਦੀਪ ਭੱਲਾ)-ਬੀਮਾ ਕਰਮਚਾਰੀਆਂ ਨੇ ਬੀਮਾ ਬਿੱਲ ਸੋਧ ਨੂੰ ਲੈ ਕੇ ਇੱਕ ਗੇਟ ਰੈਲੀ ਕੀਤੀ ਤੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਾਮਰੇਡ ਪੰਕਜ ਭਾਰਦਵਾਜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸ਼ੁੱਕਰਵਾਰ ਨੂੰ ਮੰਤਰੀ ਮੰਡਲ ਨੇ ਪੂੰਜੀ ਪੱਖੀ ਆਰਥਿਕ ਸੁਧਾਰਾਂ ਦੀ ਇੱਕ ਸ਼੍ਰੇਣੀ ਨੂੰ ਮਨਜ਼ੂਰੀ ਦੇ ਦਿੱਤੀ ਜਿਸ 'ਚ ਬੀਮਾ ਖੇਤਰ ਵਿਚ ਸਿੱਧੇ ਨਿਵੇਸ਼ ਦੀ ਸੀਮਾ ਨੂੰ 100 ਫ਼ੀਸਦੀ ਤੱਕ ਵਧਾਉਣਾ ਅਤੇ ਬੀਮਾ ਕਾਨੂੰਨ (ਸੋਧ) ਬਿੱਲ ਨੂੰ ਪ੍ਰਵਾਨਗੀ ਦੇਣਾ ਸ਼ਾਮਿਲ ਹੈ | ਉਨ੍ਹਾਂ ਕਿਹਾ ਕਿ ਬਿੱਲ 1999 ਦੇ ਪਾਸ ਹੋਣ ਨਾਲ ਬੀਮਾ ਖੇਤਰ ਦਾ ਰਾਸ਼ਟਰੀਕਰਨ ਨਹੀਂ ਕੀਤਾ ਗਿਆ ਹੈ ਵਿਦੇਸ਼ੀ ਭਾਈਵਾਲਾਂ ਵਾਲੀਆਂ ਵੱਡੀ ਗਿਣਤੀ 'ਚ ਬੀਮਾ ਕੰਪਨੀਆਂ ਜੀਵਨ ਅਤੇ ਗੈਰ ਜੀਵਨ ਬੀਮਾ ਉਦਯੋਗ ਦੋਵਾਂ 'ਚ ਕੰਮ ਕਰ ਰਹੀਆਂ ਹਨ, ਇਨ੍ਹਾਂ ਕੰਪਨੀਆਂ ਲਈ ਆਪਣੇ ਕਾਰੋਬਾਰ ਚਲਾਉਣ ਲਈ ਪੂੰਜੀ ਕਦੇ ਵੀ ਰੁਕਾਵਟ ਨਹੀਂ ਰਹੀ ਹੈ | ਡਾ. ਹਰੀਸ਼ ਕੁਮਾਰ ਮੰਡਲ ਪ੍ਰਧਾਨ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਬੀਮਾ ਵਿਚ ਸੋਧਾਂ ਜੋ ਬੀਮਾ ਕੰਪਨੀਆਂ ਨੂੰ ਗੈਰ ਬੀਮਾ ਕੰਪਨੀਆਂ ਨਾਲ ਰਲੇਵੇਂ ਦੀ ਆਗਿਆ ਦੇਣ ਦੀਆਂ ਕੋਸ਼ਿਸ਼ਾਂ ਕਰਦੀਆਂ ਹਨ | ਕਾਮਰੇਡ ਵੇਦ ਕੁਮਾਰ ਉਪ ਪ੍ਰਧਾਨ ਪੈਨਸ਼ਨਰਜ਼ ਐਸੋਸੀਏਸ਼ਨ ਨੇ ਕਿਹਾ ਕਿ ਏ.ਆਈ.ਆਈ.ਈ.ਏ ਬੀਮੇ ਵਿਚ ਐਫ.ਡੀ.ਆਈ ਸੀਮਾ ਵਧਾਉਣ ਦੇ ਫ਼ੈਸਲੇ ਵਿਰੁੱਧ ਆਪਣਾ ਸਖ਼ਤ ਵਿਰੋਧ ਦਰਜ ਕਰਦਾ ਹੈ ਅਤੇ ਇਸ ਕਦਮ ਨੂੰ ਵਾਪਸ ਲੈਣ ਦੀ ਮੰਗ ਵੀ ਕਰਦਾ ਹੈ | ਉਨ੍ਹਾਂ ਕੇਂਦਰ ਸਰਕਾਰ ਦੀਆਂ ਇਸ ਤਰ੍ਹਾਂ ਦੀਆਂ ਨੀਤੀਆਂ ਦੀ ਨਿੰਦਾ ਕਰਦੇ ਹੋਏ ਆਪਣਾ ਰੋਸ ਵੀ ਜ਼ਾਹਿਰ ਕੀਤਾ | ਇਸ ਮੌਕੇ ਕਾਮਰੇਡ ਪ੍ਰਵੀਨ ਕੁਮਾਰ, ਤਜਿੰਦਰ ਕੌਰ, ਸੁਰਜੀਤ ਕੁਮਾਰ, ਰਜਨੀਸ਼ ਸਹਿਗਲ, ਅਸ਼ੋਕ ਭਗਤ ਆਦਿ ਨੇ ਵੀ ਸੰਬੋਧਨ ਕੀਤਾ |
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਵਲੋੋਂ ਐਨ. ਓ. ਸੀ. ਫੀਸਾਂ ਦੇ ਵਾਧੇ ਦੇ ਵਿਰੋਧ 'ਚ ਸਰਕਾਰ ਖ਼ਿਲਾਫ਼ ਪੁਤਲਾ ਫੂਕ ਪ੍ਰਦਰਸ਼ਨ ਅਗਲੀ ਖ਼ਬਰ ਸ੍ਰੀ ਬਾਬਾ ਹਰੀਵੱਲਭ ਸੰਗੀਤ ਸੰਮੇਲਨ 26 ਤੋਂ 28 ਦਸੰਬਰ ਤੱਕ ਸ਼ਾਸਤਰੀ ਸੰਗੀਤ ਤੋਂ ਇਲਾਵਾ ਜੁਗਲਬੰਦੀ ਵੀ ਹੋਵੇਗੀ-ਪੂਰਨ...
Ad Position 24