19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਕਾਂਗਰਸ ਵਲੋੋਂ ਐਨ. ਓ. ਸੀ. ਫੀਸਾਂ ਦੇ ਵਾਧੇ ਦੇ ਵਿਰੋਧ 'ਚ ਸਰਕਾਰ ਖ਼ਿਲਾਫ਼ ਪੁਤਲਾ ਫੂਕ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 19-12-2025
ਜਲੰਧਰ, 18 ਦਸੰਬਰ (ਸ਼ਿਵ)-ਜਲੰਧਰ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਸ੍ਰੀ ਰਜਿੰਦਰ ਬੇਰੀ ਅਤੇ ਵੈਸਟ ਹਲਕੇ ਦੇ ਕਾਂਗਰਸ ਦੇ ਇੰਚਾਰਜ ਸੁਰਿੰਦਰ ਕੌਰ ਦੀ ਅਗਵਾਈ ਵਿਚ ਸ੍ਰੀ ਰਾਮ ਚੌਕ ਵਿਚ ਐਨ. ਓ. ਸੀ. ਫੀਸਾਂ ਦੇ ਵਿਰੋਧ ਵਜੋਂ ਸਰਕਾਰ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ 'ਤੇ ਸੰਬੋਧਨ ਕਰਦਿਆਂ ਰਜਿੰਦਰ ਬੇਰੀ ਨੇ ਕਿਹਾ ਕਿ ਇਹ ਫ਼ੈਸਲਾ ਸਰਕਾਰ ਦਾ ਬਹੁਤ ਗਲਤ ਫੈਸਲਾ ਹੈ | ਪਲਾਟਾਂ ਦੀ ਐਨ. ਓ. ਸੀ. ਦੀ ਫੀਸ ਦੁੱਗਣੀ ਕਰ ਦਿੱਤੀ ਗਈ ਹੈ, ਜਿਹੜੀ ਸਰਕਾਰ ਕਹਿੰਦੀ ਸੀ ਕਿ ਐਨ. ਓ. ਸੀ. ਮੁਆਫ ਹੋਵੇਗੀ ਪਰ ਹੁਣ ਸਰਕਾਰ ਨੇ ਫੀਸਾਂ ਦੁੱਗਣੀਆਂ ਕਰਕੇ ਲੋਕਾਂ 'ਤੇ ਭਾਰੀ ਭਾਰ ਪਾਇਆ ਹੈ | ਲੋਕਾਂ ਨੂੰ ਟੈਕਸਾਂ ਦੇ ਨਾਂਅ 'ਤੇ ਲੁੱਟਿਆ ਜਾ ਰਿਹਾ ਹੈ | ਐਨ. ਓ. ਸੀ. ਦੀ ਫੀਸ ਜੋ ਕਿ ਪਹਿਲਾਂ 488 ਰੁਪਏ ਪ੍ਰਤੀ ਗੱਜ ਸੀ, ਹੁਣ ਇਹ ਫੀਸ ਵਧਾ ਕੇ 865 ਰੁਪਏ ਪ੍ਰਤੀ ਗਜ਼ ਕਰ ਦਿੱਤੀ ਹੈ, ਇਸੇ ਤਰ੍ਹਾਂ ਪ੍ਰਤੀ ਮਰਲਾ ਜੋ ਪਹਿਲਾ ਐਨ. ਓ. ਸੀ. ਦੀ ਫੀਸ 11,222 ਰੁਪਏ ਸੀ, ਉਹ ਫੀਸ ਵਧਾ ਕੇ ਹੁਣ 19,900 ਰੁਪਏ ਕਰ ਦਿੱਤੀ ਗਈ ਹੈ | ਸਰਕਾਰ ਨੂੰ ਆਪਣੇ ਇਹੋ ਜਿਹੇ ਲੋਕ ਵਿਰੋਧੀ ਫੈਸਲੇ ਵਾਪਸ ਲੈਣੇ ਪੈਣਗੇ | ਕਾਂਗਰਸ ਪਾਰਟੀ ਇਸ ਲੋਕ ਵਿਰੋਧੀ ਫੈਸਲੇ ਦਾ ਵਿਰੋਧ ਕਰਦੀ ਹੈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਜਿੰਦਰ ਬੇਰੀ, ਸੁਰਿੰਦਰ ਕੌਰ ਹਲਕਾ ਜਲੰਧਰ ਵੈਸਟ, ਪਰਮਜੋਤ ਸਿੰਘ ਸ਼ੈਰੀ ਚੱਢਾ, ਪ੍ਰੇਮ ਨਾਥ ਦਕੋਹਾ, ਰਾਜੇਸ਼ ਜਿੰਦਲ, ਹਰਮੀਤ ਸਿੰਘ, ਰਸ਼ਪਾਲ ਜੱਖੂ, ਜਗਜੀਤ ਕੰਬੋਜ, ਦੀਪਕ ਸ਼ਰਮਾ ਮੋਨਾ (ਬਲਾਕ ਪ੍ਰਧਾਨ) , ਨਰੇਸ਼ ਵਰਮਾ, ਅਰੁਣ ਰਤਨ, ਬਲਰਾਜ ਠਾਕੁਰ, ਹਰਲਗਨ ਸਿੰਘ, ਮਨਮੋਹਨ ਬਿੱਲਾ. ਬ੍ਰਹਮ ਦੇਵ ਸਹੋਤਾ, ਦਵਿੰਦਰ ਸ਼ਰਮਾ ਬੋਬੀ, ਪ੍ਰਭਦਿਆਲ ਭਗਤ, ਐਡਵੋਕੇਟ ਮਯਨ , ਐਡਵੋਕੇਟ ਵਿਕਰਮ ਦੱਤਾ, ਵਿਕਾਸ ਸੰਗਰ, ਅਕਸ਼ਵੰਤ ਖੋਸਲਾ, ਲੇਖ ਰਾਜ, ਅਸ਼ਵਨੀ ਸ਼ਰਮਾ, ਦਰਸ਼ਨ ਪਹਿਲਵਾਨ, ਬੇਅੰਤ ਪਹਿਲਵਾਨ, ਕਿਸ਼ੋਰੀ ਲਾਲ, ਪ੍ਰਦੀਪ ਸ਼ਰਮਾ ਟੋਨੀ, ਹਰਜੋਧ ਜੋਧਾ,
• (ਬਾਕੀ ਸਫਾ 6 'ਤੇ)
Ad Position 22
No active advertisement
ਪਿਛਲੀ ਖ਼ਬਰ ਕਰਿਆਨੇ ਦੀ ਦੁਕਾਨ 'ਚੋਂ ਅੱਠ ਹਜ਼ਾਰ ਦੀ ਨਕਦੀ ਚੋਰੀ ਅਗਲੀ ਖ਼ਬਰ ਬੀਮਾ ਕਰਮਚਾਰੀਆਂ ਨੇ ਗੇਟ ਰੈਲੀ ਕਰ ਕੇ ਜਤਾਇਆ ਰੋਸ
Ad Position 24