ਜਲੰਧਰ, 18 ਦਸੰਬਰ (ਸ਼ਿਵ)-ਇੰਡਸਟਰੀਅਲ ਅਤੇ ਟਰੇਡਰਜ਼ ਜੁਆਇੰਟ ਐਕਸ਼ਨ ਕਮੇਟੀ ਜਲੰਧਰ ਨੇ ਸਿਹਤ ਸਬੰਧੀ ਇੱਕ ਜਾਗਰੂਕਤਾ ਮੀਟਿੰਗ ਕਰਵਾਈ ਗਈ ਜਿਸ 'ਚ ਵਿਸ਼ੇਸ਼ ਤੌਰ 'ਤੇ ਸਿਹਤ ਮਾਮਲਿਆਂ ਦੇ ਮਾਹਿਰ ਡਾ. ਮਨੀਸ਼ ਬਾਂਸਲ ਮੌਜੂਦ ਸਨ | ਉਨ੍ਹਾਂ ਨੇ ਜੋੜਾਂ ਦੀ ਤਬਦੀਲੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਉਨਾਂ ਨੇ ਸ਼ੋਲਡਰ ਦੇ ਡੈਮਿੰਗ ਦੇ ਕਾਰਨਾਂ, ਲੱਛਣਾਂ ਅਤੇ ਸਾਵਧਾਨੀਆਂ ਬਾਰੇ ਵੀ ਦੱਸਿਆ | ਡਾ. ਬਾਂਸਲ ਨੇ ਜੀਵਨ ਸ਼ੈਲੀ 'ਚ ਸੁਧਾਰ ਕਰਕੇ ਆਪਣੀ ਲੰਬੀ ਉਮਰ ਅਤੇ ਸਿਹਤਮੰਦ ਜੀਵਨ ਨੂੰ ਬਿਹਤਰ ਬਣਾਉਣ ਦੀ ਪੇ੍ਰਰਨਾ ਦਿੱਤੀ | ਜੁਆਇੰਟ ਐਕਸ਼ਨ ਕਮੇਟੀ ਦੇ ਮੈਂਬਰਾਂ ਨੇ ਸਨਅਤਕਾਰ ਆਗੂ ਗੁਰਸ਼ਰਨ ਸਿੰਘ ਨੂੰ ਪੰਜਾਬ ਰਾਜ ਬਿਜਲੀ ਸਲਾਹਕਾਰ ਕਮੇਟੀ ਦਾ ਮੈਂਬਰ ਬਣਨ 'ਤੇ ਸਨਮਾਨਿਤ ਵੀ ਕੀਤਾ | ਉਨ੍ਹਾਂ ਦੇ ਬਾਹਰ ਹੋਣ ਕਰਕੇ ਉਨ੍ਹਾਂ ਦੇ ਬੇਟੇ ਗਗਨਦੀਪ ਸਿੰਘ ਨੇ ਸਨਮਾਨ ਪ੍ਰਾਪਤ ਕੀਤਾ | ਇਸ ਮੌਕੇ ਗਗਨਦੀਪ ਸਿੰਘ, ਰਾਕੇਸ਼, ਸੂਬਾ ਸਿੰਘ, ਰਾਜੂ ਵਿਰਕ, ਗੁਰਬਖ਼ਸ਼ ਸਿੰਘ ਜੁਨੇਜਾ, ਸੰਜੇ ਗੋਇਲ, ਅਸ਼ੋਕ ਮਾਗੋ, ਨਵੀਨ ਜੈਨ, ਸੰਜੀਵ ਢੀਂਗਰਾ, ਪਵਨ, ਸੁਰਜੀਤ ਚੋਪੜਾ, ਹਰਭਜਨ ਸੈਣੀ ਅਤੇ ਹੋਰ ਮੈਂਬਰ ਹਾਜ਼ਰ ਸਨ |