ਜਲੰਧਰ, 18 ਦਸੰਬਰ (ਜਸਪਾਲ ਸਿੰਘ)-ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਤੇ ਪੰਜਾਬ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਰਜਿੰਦਰਪਾਲ ਸਿੰਘ ਰਾਣਾ ਰੰਧਾਵਾ ਨੇ ਆਪਣੇ ਪਿੰਡ ਰੰਧਾਵਾਂ ਮਸੰਦਾਂ ਤੇ ਨੁੱਸੀ ਬਲਾਕ ਸੰਮਤੀ ਜ਼ੋਨਾਂ ਤੋਂ ਕਾਂਗਰਸ ਦੀ ਜਿੱਤ 'ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਇਹ ਜਿੱਤ ਜਿੱਥੇ ਹਲਕੇ ਦੇ ਲੋਕਾਂ ਵਲੋਂ ਕਾਂਗਰਸ ਪ੍ਰਤੀ ਪ੍ਰਗਟਾਏ ਗਏ ਵਿਸ਼ਵਾਸ ਤੇ ਭਰੋਸੇ ਦੀ ਜਿੱਤ ਹੈ, ਉੱਥੇ ਇਲਾਕੇ ਦੇ ਲੋਕਾਂ ਨੇ ਸੂਬੇ ਦੀ 'ਆਪ' ਸਰਕਾਰ ਨੂੰ ਵੀ ਇਕ ਤਰ੍ਹਾਂ ਨਾਲ ਸ਼ੀਸ਼ਾ ਦਿਖਾ ਦਿੱਤਾ ਹੈ | ਉਨ੍ਹਾਂ ਕਿਹਾ ਕਿ ਲੋਕਾਂ ਵਲੋਂ ਕਾਂਗਰਸ ਨੂੰ ਦਿੱਤੇ ਗਏ ਫੱਤਵੇ ਤੋਂ ਸਾਫ ਹੋ ਗਿਆ ਹੈ ਕਿ ਰਾਜ ਦੇ ਲੋਕ ਅੱਜ ਵੀ ਹੱਕ ਸੱਚ ਨਾਲ ਖੜ੍ਹੇ ਹਨ ਤੇ ਝੂਠ ਅਤੇ ਫਰੇਬ ਦੀ ਰਾਜਨੀਤੀ ਦਾ ਹੁਣ ਖਾਤਮਾ ਨੇੜੇ ਹਨ | ਇਸ ਮੌਕੇ ਰਾਣਾ ਰੰਧਾਵਾ ਨੇ ਸੁਖਜੀਤ ਕੌਰ ਮੈਂਬਰ ਬਲਾਕ ਸੰਮਤੀ, ਜਸਪਾਲ ਸਿੰਘ ਪਾਲਾ, ਲਾਡੀ ਸਰਪੰਚ ਨੁੱਸੀ, ਪਵਨ ਕੁਮਾਰ ਪੰਚ, ਜੁਗਲ ਕਿਸ਼ੋਰ, ਬਿੰਦੂ ਰੰਧਾਵਾ, ਮੰਗਾ ਰੰਧਾਵਾ, ਜਸਵਿੰਦਰ ਕਾਕਾ, ਮੋਹਨ ਸਿੰਘ ਸਾਬਕਾ ਸਰਪੰਚ, ਲਛਮਣ ਨੁੱਸੀ, ਪੀਨਾ ਪੰਚ ਤੇ ਰਜਿੰਦਰ ਭਾਨਾ ਆਦਿ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਆਗੂਆਂ ਦੀ ਮਿਹਨਤ ਨਾਲ ਹੀ ਇਹ ਜਿੱਤ ਸੰਭਵ ਹੋ ਸਕੀ ਹੈ |