07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਸਮੇਂ ਸਿਰ ਰੱਖ-ਰਖਾਅ ਨਾ ਹੋਣ ਕਰਕੇ ਕਈ ਪੁਲਾਂ, ਅੰਡਰ ਪਾਸ ਦੀ ਹਾਲਤ ਹੋ ਰਹੀ ਖ਼ਰਾਬ

Ad Position 21
No active advertisement
ਅਜੀਤ ਡੈਸਕ 22-12-2025

ਜਲੰਧਰ, 21 ਦਸੰਬਰ (ਸ਼ਿਵ)-ਨਗਰ ਨਿਗਮ ਵਲੋਂ ਕਰੋੜਾਂ ਰੁਪਏ ਨਾਲ ਸ਼ਹਿਰ 'ਚ ਕਈ ਪੁਲਾਂ ਤੇ ਅੰਡਰ ਬਿ੍ਜਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਕਿਸੇ ਤਰਾਂ ਦੀ ਕੋਈ ਪੇ੍ਰਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤੇ ਅਜੇ ਵੀ ਜਲੰਧਰ ਪ੍ਰਸ਼ਾਸਨ ਵਲੋਂ ਕਈ ਥਾਵਾਂ 'ਤੇ ਪੁਲ ਤੇ ਅੰਡਰ ਬਿ੍ਜ ਬਣਾਏ ਜਾਣ ਦੀ ਤਿਆਰੀ ਚੱਲ ਰਹੀ ਹੈ ਪਰ ਦੂਜੇ ਪਾਸੇ ਜਿਹੜੇ ਪਹਿਲਾਂ ਕਈ ਸਾਲਾਂ ਤੋਂ ਪੁਲ ਤੇ ਅੰਡਰ ਬਿ੍ਜ ਬਣੇ ਹੋਏ ਹਨ, ਉਨ੍ਹਾਂ ਦੀ ਵੀ ਚੰਗੀ ਤਰ੍ਹਾਂ ਨਾਲ ਸੰਭਾਲ ਕਰਨ ਲਈ ਨਿਗਮ ਕੋਲ ਸਟਾਫ਼ ਤੱਕ ਮੌਜੂਦ ਨਹੀਂ ਹੈ | ਸ਼ਹਿਰ 'ਚ ਕਈ ਪੁਲਾਂ ਦੀ ਹਾਲਤ ਤਾਂ ਇਸ ਤਰ੍ਹਾਂ ਦੀ ਹੈ ਕਿ ਉਨ੍ਹਾਂ ਦੇ ਉੱਪਰੋਂ ਲੰਬੇ ਸਮੇਂ ਤੱਕ ਉਨ੍ਹਾਂ ਦੀ ਸਫ਼ਾਈ ਨਹੀਂ ਕੀਤੀ ਜਾਂਦੀ ਹੈ ਤੇ ਕਈ ਲੋਕ ਵੀ ਇਨ੍ਹਾਂ ਪੁਲਾਂ ਦੇ ਉੱਪਰ ਲੰਘਣ ਮੌਕੇ ਕੂੜੇ ਨਾਲ ਭਰੇ ਲਿਫ਼ਾਫ਼ੇ ਪੁਲ ਦੇ ਉੱਪਰ ਸੁੱਟ ਦਿੰਦੇ ਹਨ | ਇਸ ਤਰ੍ਹਾਂ ਦੀ ਹਾਲਤ ਦਮੋਰੀਆ ਪੁਲ ਦੀ ਹੈ, ਜਿਸ ਦੀ ਸੰਭਾਲ ਨਾ ਹੋਣ ਕਰਕੇ ਉਸ ਦੀ ਮਜ਼ਬੂਤੀ 'ਤੇ ਵੀ ਇਸ ਦਾ ਅਸਰ ਪੈ ਰਿਹਾ ਹੈ | ਦਮੋਰੀਆ ਪੁਲ ਦੇ ਹੇਠਲੇ ਪਾਸੇ ਗੰਦਗੀ ਭਰੀ ਹੋਈ ਹੈ ਤੇ ਲੋਕ ਇਸ ਜਗਾਂ 'ਤੇ ਕੂੜਾ ਸੁੱਟ ਰਹੇ ਹਨ | ਇਕਹਿਰੀ ਪੁਲੀ ਵਾਲੇ ਪਾਸੇ ਤਾਂ ਦਮੋਰੀਆ ਪੁਲ ਚੜ੍ਹਦੇ ਸਾਰ ਹੀ ਖੱਬੇ ਪਾਸੇ ਲੋਕ ਕੂੜਾ ਸੁੱਟਦੇ ਹਨ ਜਿਸ ਕਰਕੇ ਉਹ ਪੁਲ ਦੇ ਕੋਲ ਕਾਫ਼ੀ ਹੱਦ ਤੱਕ ਭਰ ਗਿਆ ਹੈ | ਕੁੱਝ ਮਹੀਨੇ ਪਹਿਲਾਂ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਸ਼ਹਿਰ ਦੀਆਂ ਕਈ ਥਾਵਾਂ ਦਾ ਮੌਕਾ ਦੇਖ ਕੇ ਉਥੇ ਸਫ਼ਾਈ ਕਰਨ ਦੀ ਹਦਾਇਤ ਦਿੱਤੀ ਸੀ ਸਗੋਂ ਉਹ ਦਮੋਰੀਆ ਪੁਲ ਇਕਹਿਰੀ ਪੁਲੀ ਦੇ ਕੋਲ ਉਹ ਮੌਕਾ ਦੇਖਿਆ ਸੀ ਜਿਥੇ ਕਿ ਕੂੜੇ ਦੇ ਵੱਡੇ ਢੇਰ ਲਗਾਏ ਗਏ ਸਨ | ਮੰਤਰੀ ਦੀ ਸਖ਼ਤ ਹਦਾਇਤ ਤੋਂ ਬਾਅਦ ਇਸ ਥਾਂ ਤੋਂ ਕੂੜਾ ਚੁਕਾਇਆ ਗਿਆ ਸੀ ਪਰ ਇਸ ਦੇ ਬਾਵਜੂਦ ਲੋਕ ਹੁਣ ਦੁਬਾਰਾ ਇਸ ਜਗਾਂ 'ਤੇ ਕੂੜਾ ਸੁੱਟ ਰਹੇ ਹਨ | ਕਾਜ਼ੀ ਮੰਡੀ ਵਾਲੇ ਪਾਸੇ ਵੀ ਦਮੋਰੀਆ ਪੁਲ ਨੂੰ ਚੜ੍ਹਨ ਮੌਕੇ ਰਸਤਾ ਪੂਰੀ ਤਰ੍ਹਾਂ ਨਾਲ ਟੁੱਟਿਆ ਪਿਆ ਹੈ, ਜਿਸ ਨਾਲ ਲੋਕਾਂ ਨੂੰ ਇਸ ਰਸਤੇ ਤੋਂ ਜਾਣ ਮੌਕੇ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਸ਼ਹਿਰ 'ਚ ਕਰੀਬ ਕਈ ਪੁਲਾਂ ਦੀ ਹਾਲਤ ਖ਼ਰਾਬ ਹੈ ਤੇ ਉਨ੍ਹਾਂ ਦੇ ਉੱਪਰ ਵਾਲੇ ਪਾਸੇ ਤੋਂ ਲੰਬੇ ਸਮੇਂ ਤੱਕ ਸਫ਼ਾਈ ਨਹੀਂ ਹੁੰਦੀ ਹੈ | ਸ਼ੇਖੇ ਪਿੰਡ ਦੇ ਕੋਲ ਪੁਲ ਦਾ ਨਿਰਮਾਣ ਲੋਕ ਨਿਰਮਾਣ ਵਿਭਾਗ ਵਲੋਂ ਕੀਤਾ ਗਿਆ ਸੀ ਪਰ ਉਸ ਦੀ ਸਾਂਭ ਸੰਭਾਲ ਦਾ ਕੰਮ ਨਾ ਹੋਣ ਉਸ ਦਾ ਰਸਤਾ ਵੀ ਕਾਫ਼ੀ ਖ਼ਰਾਬ ਹੈ | ਪਠਾਨਕੋਟ ਚੌਕ 'ਚ ਪੁਲ ਦੇ ਹੇਠਾਂ ਜਾਂ ਇਸ ਦੇ ਕੋਲ ਵੀ ਗੰਦਗੀ ਪਈ ਨਜ਼ਰ ਆ ਜਾਂਦੀ ਹੈ | ਇਸ ਤਰ੍ਹਾਂ ਨਾਲ ਚੁਗਿੱਟੀ ਦੇ ਕੋਲ ਹਾਈਵੇ 'ਤੇ ਬਣੇ ਪੁਲ ਦੇ ਕੋਲ ਵੀ ਕਈ ਬਾਰ ਕੂੜੇ ਦੇ ਢੇਰ ਲੱਗੇ ਨਜ਼ਰ ਆ ਜਾਂਦੇ ਹਨ | ਲੋਕਾਂ ਦਾ ਕਹਿਣਾ ਸੀ ਕਿ ਸ਼ਹਿਰ 'ਚ ਕਰੋੜਾਂ ਰੁਪਏ ਦੀ ਲਾਗਤ ਨਾਲ ਲੋਕਾਂ ਨੂੰ ਸਹੂਲਤ ਦੇਣ ਲਈ ਪੁਲ ਤੇ ਅੰਡਰ ਪਾਸ ਬਣਾਏ ਗਏ ਹਨ ਪਰ ਉਨ੍ਹਾਂ ਦੀ ਸੰਭਾਲ ਨਾ ਹੋਣ ਕਰਕੇ ਉਸ ਦੀ ਮਜ਼ਬੂਤੀ 'ਤੇ ਇਸ ਦਾ ਅਸਰ ਪੈਂਦਾ ਹੈ | ਨਿਗਮ ਪ੍ਰਸ਼ਾਸਨ ਨੂੰ ਇਨ੍ਹਾਂ ਦਾ ਰੱਖ-ਰਖਾਅ ਕਰਨ ਲਈ ਸਟਾਫ਼ ਲਗਾਉਣਾ ਚਾਹੀਦਾ ਹੈ ਤਾਂ ਜੋ ਇਨ੍ਹਾਂ ਦੀ ਸਮੇਂ ਸਿਰ ਸਾਂਭ ਸੰਭਾਲ ਦਾ ਕੰਮ ਹੋ ਸਕੇ | ਉਂਜ ਕਈ ਪੁਲਾਂ ਦੇ ਉੱਪਰ ਬਣੀ ਸੜਕ ਵਿਚਕਾਰ ਵੀ ਤਰੇੜਾਂ ਦੇਖੀਆਂ ਜਾ ਸਕਦੀਆਂ ਹਨ ਕਿਉਂਕਿ ਕਾਫ਼ੀ ਸਮੇਂ ਤੱਕ ਟ੍ਰੈਫਿਕ ਦੇ ਲੰਘਣ ਕਰਕੇ ਜੋੜਾਂ 'ਚ ਅੰਤਰ ਆ ਜਾਂਦਾ ਹੈ ਤੇ ਇਹ ਪੁਲ ਵੀ ਸਮੇਂ-ਸਮੇਂ ਸਿਰ ਸਾਂਭ-ਸੰਭਾਲ ਮੰਗਦੇ ਹਨ | ਇਹੋ ਹਾਲ ਕਈ ਅੰਡਰ ਪਾਸਾਂ ਦਾ ਵੀ ਹੈ | ਨਿਗਮ ਨੇ ਕਰੀਬ 48 ਕਰੋੜ ਰੁਪਏ ਦੀ ਲਾਗਤ ਨਾਲ ਚੰਦਨ ਨਗਰ ਅੰਡਰ ਪਾਸ ਭਾਜਪਾ ਸਰਕਾਰ ਦੇ ਕਾਰਜਕਾਲ ਵਿਚ ਬਣਵਾਇਆ ਸੀ ਤਾਂ ਉਸ ਦੀ ਸੰਭਾਲ ਵੀ ਸਮੇਂ ਸਿਰ ਨਾ ਹੋਣ ਕਰਕੇ ਲੋਕ ਉਸ ਦੀ ਗੁਣਵੱਤਾ 'ਤੇ ਸਵਾਲੀਆ ਨਿਸ਼ਾਨ ਉਠਾਉਂਦੇ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਚਾਰਟਰਡ ਅਕਾਊਾਟਸ ਦੀ ਜਥੇਬੰਦੀ ਐਨ. ਆਈ. ਆਰ. ਸੀ. ਤੇ ਆਈ. ਸੀ. ਏ. ਆਈ. ਵਲੋਂ ਕਰਵਾਈ ਕਾਨਫ਼ਰੰਸ ਵਿਚ ਹੋਏ ਸ਼ਾਮਿਲ... ਅਗਲੀ ਖ਼ਬਰ ਬਾਲ ਭਿੱਖਿਆ ਰੋਕੂ ਟਾਸਕ ਫੋਰਸ ਵਲੋਂ ਛਾਪੇਮਾਰੀ, ਭੀਖ ਮੰਗਦੇ 11 ਬੱਚੇ ਛੁਡਵਾਏ
Ad Position 24