ਜਲੰਧਰ, 21 ਦਸੰਬਰ (ਜਸਪਾਲ ਸਿੰਘ)-ਪਿੰਡ ਬੰਮਿਆਂਵਾਲ ਵਿਖੇ ਭਗਵਾਨ ਵਾਲਮੀਕਿ ਦੇ ਪਾਵਨ ਮੰਦਰ ਵਿਚ ਦਿਵਿਆ ਜਯੋਤੀ ਜਾਗ੍ਰਤਿ ਸੰਸਥਾਨ ਵਲੋਂ ਸਤਿਸੰਗ ਸਮਾਗਮ ਦਾ ਆਯੋਜਨ ਕੀਤਾ | ਸਮਾਗਮ ਵਿਚ ਸਵਾਮੀ ਵਿਸ਼ਨੁਦੇਵਾ ਨੰਦ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਸੰਗਤ ਨੂੰ ਆਪਣੇ ਪ੍ਰੇਰਣਾਦਾਇਕ ਵਿਚਾਰਾਂ ਨਾਲ ਨਿਵਾਜ਼ਿਆ | ਸਵਾਮੀ ਵਿਸ਼ਨੁਦੇਵਾ ਨੰਦ ਨੇ ਕਿਹਾ ਕਿ ਗੁਰੂ ਬਿਨਾ ਮਨੁੱਖ ਦਾ ਜੀਵਨ ਅਧੂਰਾ ਹੈ | ਉਨ੍ਹਾਂ ਨੇ ਭਗਵਾਨ ਵਾਲਮੀਕਿ ਜੀ ਦੀਆਂ ਮਹਾਨ ਸਿੱਖਿਆਵਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸਮਾਜ ਵਿਚ ਸਮਾਨਤਾ, ਸੇਵਾ, ਪ੍ਰੇਮ ਤੇ ਭਾਈਚਾਰੇ ਦੀ ਭਾਵਨਾ ਨੂੰ ਅਪਣਾਉਣਾ ਅਤਿ ਆਵਸ਼ਕ ਹੈ | ਭਗਵਾਨ ਵਾਲਮੀਕਿ ਜੀ ਨੇ ਮਨੁੱਖਤਾ ਨੂੰ ਸੱਚ ਤੇ ਧਰਮ ਦੇ ਮਾਰਗ 'ਤੇ ਚੱਲਣ ਦੀ ਪ੍ਰੇਰਣਾ ਦਿੱਤੀ | ਸਮਾਗਮ ਦੌਰਾਨ ਸੰਗਤ ਨੇ ਬੜੀ ਸ਼ਰਧਾ ਤੇ ਭਾਵਨਾ ਨਾਲ ਗੁਰੂ ਮਹਿਮਾ ਦਾ ਗਾਇਨ ਕੀਤਾ | ਵੱਡੀ ਗਿਣਤੀ ਵਿਚ ਪਿੰਡ ਵਾਸੀਆਂ ਤੇ ਨੇੜਲੇ ਇਲਾਕਿਆਂ ਤੋਂ ਆਏ ਸ਼ਰਧਾਲੂਆਂ ਨੇ ਸਮਾਗਮ ਵਿਚ ਹਾਜ਼ਰੀ ਭਰ ਕੇ ਧਾਰਮਿਕ ਲਾਹਾ ਪ੍ਰਾਪਤ ਕੀਤਾ | ਅੰਤ ਵਿਚ ਦਿਵਿਆ ਜਯੋਤੀ ਜਾਗ੍ਰਤਿ ਸੰਸਥਾਨ ਵਲੋਂ ਸਮਾਗਮ ਦੀ ਸਫਲਤਾ ਲਈ ਸਹਿਯੋਗ ਕਰਨ ਵਾਲੇ ਸਾਰੇ ਸੇਵਾਦਾਰਾਂ ਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਅਤੇ ਖ਼ਾਸ ਤੌਰ ਤੇ ਭਾਜਪਾ ਲੀਡਰ ਸੁਮਨ ਮੱਟੂ ਵਲੋਂ ਕੁੱਕੜ ਪਿੰਡ ਤੇ ਬੰਮੀਵਾਲ ਪਿੰਡ ਦੀ ਇਲਾਕਾ ਨਿਵਾਸੀਆਂ ਦੀ ਸੁਖ-ਸ਼ਾਂਤੀ, ਭਲਾਈ ਤੇ ਚੜ੍ਹਦੀ ਕਲਾ ਲਈ ਅਰਦਾਸ ਕਰਵਾਈ |