07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਸੀ. ਟੀ. ਪਬਲਿਕ ਸਕੂਲ ਨੇ 'ਸੀ. ਟੀ. ਸਪੋਰਟਾਥੌਨ' ਕਰਵਾਈ

Ad Position 21
No active advertisement
ਅਜੀਤ ਡੈਸਕ 22-12-2025
ਜਲੰਧਰ, 21 ਦਸੰਬਰ (ਡਾ. ਜਤਿੰਦਰ ਸਾਬੀ)-ਸੀ. ਟੀ. ਪਬਲਿਕ ਸਕੂਲ ਵਿਚ ਸਾਲਾਨਾ ਖੇਡ ਮੇਲਾ 'ਸੀ. ਟੀ. ਸਪੋਰਟਾਥੌਨ' ਉਤਸ਼ਾਹ ਤੇ ਰੌਣਕ ਨਾਲ ਆਯੋਜਿਤ ਕੀਤਾ | ਪ੍ਰੋਗਾਰਮ ਦੀ ਸ਼ੁਰੂਆਤ ਮਾਰਚ ਪਾਸਟ ਨਾਲ ਹੋਈ | ਇਸ ਤੋਂ ਬਾਅਦ ਰੰਗ-ਬਰੰਗੇ ਉਦਘਾਟਨੀ ਸਮਾਰੋਹ ਵਿਚ 'ਐਕਸ਼ਨ ਇਨ ਸਿੰਕ, ਆਰਕੇਸਟਰਾ, ਬਟਰਫਲਾਈ ਡਾਂਸ ਤੇ ਜੋਸ਼ੀਲਾ ਭੰਗੜਾ ਪੇਸ਼ ਕੀਤਾ | ਦੂਜੇ ਦਿਨ ਕਲਾਸ 4 ਦੀ ਥ੍ਰੀ ਲੈਗ ਰੇਸ, ਕਲਾਸ 5 ਦੀ ਸਕਿਪਿੰਗ ਰੋਪ ਰੇਸ, ਕਲਾਸ 6 ਦੀ 100 ਮੀਟਰ ਦੌੜ, ਕਲਾਸ 7 ਦੀ 200 ਮੀਟਰ ਦੌੜ, ਕਲਾਸ 8 (ਲੜਕੇ) ਦੀ 400 ਮੀਟਰ ਅਤੇ (ਲੜਕੀਆਂ) ਦੀ 200 ਮੀਟਰ ਦੌੜ, ਕਲਾਸ 9 ਦੀ 4 ਗੁਣਾ100 ਮੀਟਰ ਮਿਕਸਡ ਰਿਲੇਅ ਅਤੇ ਕਲਾਸ 11 (ਲੜਕੇ) ਦੀ 4 ਗੁਣਾ100 ਮੀਟਰ ਰੀਲੇਅ ਕਰਵਾਈ ਗਈ | ਰੱਸਾਕਸ਼ੀ ਵਰਗੀਆਂ ਮਨੋਰੰਜਕ ਗਤੀਵਿਧੀਆਂ ਨੇ ਸਮਾਰੋਹ ਦੀ ਹੋਰ ਰੌਣਕ ਵਧਾਈ | ਕਿੰਡਰਗਾਰਟਨ ਤੇ ਕਲਾਸ 1 ਤੋਂ 3 ਤੱਕ ਦੇ ਵਿਦਿਆਰਥੀਆਂ ਨੇ ਲੈਡਰ ਰੇਸ, ਹਾਕੀ ਰੇਸ, ਆਈਸਕ੍ਰੀਮ ਰੇਸ, ਜੈਲੀ ਫਿਸ਼ ਰੇਸ, ਫਨੀ ਬੰਨੀ ਰੇਸ ਤੇ ਕਲਰਫੁਲ ਕੈਰਟ ਰੇਸ ਵਿਚ ਉਤਸ਼ਾਹ ਨਾਲ ਭਾਗ ਲੈ ਕੇ ਸਭ ਦਾ ਮਨ ਮੋਹ ਲਿਆ | ਟੀਮ ਮੁਕਾਬਲਿਆਂ ਵਿਚ ਕ੍ਰਿਕਟ (ਲੜਕੇ) ਵਿਚ ਕਲਪਨਾ ਚਾਵਲਾ ਹਾਊਸ ਪਹਿਲੇ ਤੇ ਮਦਰ ਟੇਰੇਸਾ ਹਾਊਸ ਦੂਜੇ ਸਥਾਨ 'ਤੇ ਰਿਹਾ | ਬਾਸਕਟਬਾਲ (ਲੜਕੇ) ਵਿਚ ਮਦਰ ਟੇਰੇਸਾ ਹਾਊਸ ਪਹਿਲੇ ਤੇ ਨੇਲਸਨ ਮੰਡੇਲਾ ਹਾਊਸ ਦੂਜੇ ਸਥਾਨ 'ਤੇ ਰਿਹਾ | ਸਮੁੱਚੇ ਪ੍ਰਦਰਸ਼ਨ ਦੇ ਆਧਾਰ 'ਤੇ ਨੈਲਸਨ ਮੰਡੇਲਾ ਹਾਊਸ ਨੇ ਓਵਰਆਲ ਸਪੋਰਟਸ ਟਰਾਫ਼ੀ ਜਿੱਤੀ, ਜਦਕਿ ਏਪੀਜੇ ਅਬਦੁਲ ਕਲਾਮ ਹਾਊਸ ਉਪ ਜੇਤੂ ਬਣਿਆ | ਮੁੱਖ ਮਹਿਮਾਨ ਜ਼ਿਲ੍ਹਾ ਖੇਡ ਅਧਿਕਾਰੀ ਜਲੰਧਰ ਗੁਰਪ੍ਰੀਤ ਸਿੰਘ ਬਾਜਵਾ ਤੇ ਵਿਸ਼ੇਸ਼ ਮਹਿਮਾਨ ਅੰਤਰਰਾਸ਼ਟਰੀ ਅਥਲੀਟ ਮਨਦੀਪ ਕੌਰ ਨੇ ਜੇਤੂਆਂ ਨੂੰ ਵਧਾਈ ਦਿੱਤੀ | ਸੀ. ਟੀ. ਗਰੁੱਪ ਵਲੋਂ ਸਮਾਰੋਹ ਦੀ ਮੇਜ਼ਬਾਨੀ ਚੇਅਰਮੈਨ ਚਰਨਜੀਤ ਸਿੰਘ ਚੰਨੀ ਨੇ ਕੀਤੀ | ਇਨਾਮ ਵੰਡ ਸਮਾਰੋਹ ਦੌਰਾਨ ਜੇਤੂਆਂ ਨੂੰ ਤਗਮੇ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ | ਪਿ੍ੰਸੀਪਲ ਸ੍ਰੀਮਤੀ ਮਨੀਸ਼ਾ ਨੇ ਸਮਾਗਮ ਦੀ ਸਫਲਤਾ ਤੇ ਆਏ ਹੋਏ ਮਹਿਮਾਨਾਂ ਤੇ ਵਿਦਿਆਰਥੀਆਂ ਤੇ ਅਧਿਆਪਕਾਂ ਜੀ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਬਾਬਾ ਹਰਿਵੱਲਭ ਸੰਗੀਤ ਮੁਕਾਬਲੇ ਅੱਜ ਤੋਂ, ਹਰਿਵੱਲਭ ਸੰਗੀਤ ਸੰਮੇਲਨ 26 ਤੋਂ ਅਗਲੀ ਖ਼ਬਰ ਬੰਮਿਆਂਵਾਲ ਵਿਖੇ ਭਗਵਾਨ ਵਾਲਮੀਕਿ ਦੇ ਮੰਦਰ 'ਚ ਸਤਿਸੰਗ ਕਰਵਾਇਆ
Ad Position 24