ਜਲੰਧਰ, 21 ਦਸੰਬਰ (ਹਰਵਿੰਦਰ ਸਿੰਘ ਫੁੱਲ)-ਲਿਮਕਾ ਬੁੱਕ ਆਫ ਰਿਕਾਰਡ 'ਚ ਦਰਜ ਭਾਰਤ ਦਾ ਸਭ ਤੋਂ ਪੁਰਾਣਾ ਉੱਤਰੀ ਭਾਰਤ ਦਾ ਪ੍ਰਸਿੱਧ ਸ਼ਾਸਤਰੀ ਸੰਗੀਤ ਦਾ ਮਹਾਂ ਕੁੰਭ 150ਵਾਂ ਸ੍ਰੀ ਬਾਬਾ ਹਰਿਵੱਲਭ ਸੰਗੀਤ ਸੰਮੇਲਨ ਸ੍ਰੀ ਬਾਬਾ ਹਰਿਵੱਲਭ ਸੰਗੀਤ ਮਹਾਸਭਾ ਵਲੋਂ ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਦੇ ਸਹਿਯੋਗ ਨਾਲ 26 ਤੋਂ 28 ਦਸੰਬਰ ਤੱਕ ਸ੍ਰੀ ਦੇਵੀ ਤਲਾਬ ਮੰਦਰ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਵਾਰ ਦਾ ਸ੍ਰੀ ਹਰਿਵੱਲਭ ਸੰਗੀਤ ਸੰਮੇਲਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੋਵੇਗਾ | ਸੰਗੀਤ ਸੰਮੇਲਨ ਤੋਂ ਪਹਿਲਾਂ ਕਰਵਾਏ ਜਾਂਦੇ ਸੰਗੀਤ ਮੁਕਾਬਲੇ 22 ਤੋਂ ਦਸੰਬਰ ਆਰੰਭ ਹੋ ਰਹੇ ਹਨ | ਸਮਾਗਮਾਂ ਦੀ ਆਰੰਭਤਾ ਸ੍ਰੀ ਬਾਬਾ ਹਰਿਵੱਲਭ ਦੀ ਸਮਾਧੀ ਤੇ ਹਵਨ ਯੱਗ ਨਾਲ ਹੋਵੇਗੀ | ਉਪਰੰਤ ਸੰਗੀਤ ਮੁਕਾਬਲਿਆਂ ਦੀ ਸ਼ੁਰੂਆਤ ਸਰਸਵਤੀ ਵੰਦਨਾ ਤੇ ਹਰਿਵੱਲਭ ਵੰਦਨਾ ਨਾਲ ਹੋਵੇਗੀ |