07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਨਿਊ ਗੌਤਮ ਨਗਰ 'ਚ ਕੱਟੀ ਜਾ ਰਹੀ ਨਾਜਾਇਜ਼ ਕਾਲੋਨੀ

Ad Position 21
No active advertisement
ਅਜੀਤ ਡੈਸਕ 22-12-2025
ਜਲੰਧਰ, 21 ਦਸੰਬਰ (ਸ਼ਿਵ)-ਨਗਰ ਨਿਗਮ ਵਲੋਂ ਚਾਹੇ ਕਈ ਨਾਜਾਇਜ਼ ਕਾਲੋਨੀਆਂ ਤੇ ਨਾਜਾਇਜ਼ ਉਸਾਰੀਆਂ ਦੇ ਖ਼ਿਲਾਫ਼ ਸਰਕਾਰ ਨੂੰ ਰਿਪੋਰਟਾਂ ਭੇਜੀਆਂ ਜਾ ਰਹੀਆਂ ਹਨ ਪਰ ਇਸ ਦੇ ਬਾਵਜੂਦ ਕਈ ਥਾਵਾਂ 'ਤੇ ਚੁੱਪ ਚੁਪੀਤੇ ਹੀ ਨਾਜਾਇਜ਼ ਕਾਲੋਨੀਆਂ ਕੱਟਣ ਦਾ ਕੰਮ ਜਾਰੀ ਹੈ | ਕਈ ਲੋਕ ਛੁੱਟੀ ਦਾ ਫ਼ਾਇਦਾ ਉਠਾ ਕੇ ਵੀ ਨਾਜਾਇਜ਼ ਕਾਲੋਨੀਆਂ ਜਾਂ ਉਸਾਰੀ ਕਰ ਰਹੇ ਹਨ | ਦੱਸਿਆ ਜਾਂਦਾ ਹੈ ਕਿ ਵਾਰਡ ਨੰਬਰ 60 ਦੇ ਨਿਊ ਗੌਤਮ ਨਗਰ 'ਚ ਵੀ ਨਾਜਾਇਜ਼ ਕਾਲੋਨੀ ਕੱਟੀ ਜਾ ਰਹੀ ਹੈ ਤੇ ਇਸ ਲਈ ਸਰਕਾਰੀ ਲਾਈਨ ਤੋਂ ਸੀਵਰ ਦਾ ਕੁਨੈਕਸ਼ਨ ਵੀ ਜੋੜ ਲਿਆ ਗਿਆ ਹੈ ਜਿਸ ਕਰ ਕੇ ਇਲਾਕੇ 'ਚ ਸੀਵਰੇਜ ਬੰਦ ਹੋਣ ਦੀ ਸਮੱਸਿਆ ਦਾ ਲੋਕਾਂ ਹੋਰ ਸਾਹਮਣਾ ਕਰਨਾ ਪਵੇਗਾ ਕਿਉਂਕਿ ਪਹਿਲਾਂ ਹੀ ਕਈ ਨਾਜਾਇਜ਼ ਕਾਲੋਨੀਆਂ ਦੇ ਨਾਜਾਇਜ਼ ਸੀਵਰ ਨਿਗਮ ਲਾਈਨਾਂ ਨਾਲ ਜੋੜ ਕੇ ਸੀਵਰੇਜ 'ਤੇ ਦਬਾਅ ਵਧਾਇਆ ਜਾ ਰਿਹਾ ਹੈ | ਇਸ ਤੋਂ ਇਲਾਵਾ ਪਾਣੀ ਲਾਈਨ ਨਾਲ ਵੀ ਕੁਨੈਕਸ਼ਨ ਜੋੜ ਲਿਆ ਗਿਆ ਹੈ ਜਦ ਕਿ ਦੂਜੇ ਪਾਸੇ ਬਿਲਡਿੰਗ ਵਿਭਾਗ ਦੇ ਏਰੀਏ ਅਫ਼ਸਰ ਚੈਨ ਦੀ ਨੀਂਦ ਸੁੱਤੇ ਪਏ ਹਨ |

Ad Position 22
No active advertisement
ਪਿਛਲੀ ਖ਼ਬਰ 11 ਸੂਬਿਆਂ ਦੇ ਨੌਜਵਾਨਾਂ ਵਲੋਂ ਨਵੀਂ ਜਥੇਬੰਦੀ ਬਣਾਉਣ ਦਾ ਐਲਾਨ ਅਗਲੀ ਖ਼ਬਰ ਬਾਬਾ ਸੰਗਤ ਸਿੰਘ ਦੀ ਸ਼ਹਾਦਤ ਸੰਬੰਧੀ ਸਮਾਗਮ ਕੱਲ੍ਹ
Ad Position 24