07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

11 ਸੂਬਿਆਂ ਦੇ ਨੌਜਵਾਨਾਂ ਵਲੋਂ ਨਵੀਂ ਜਥੇਬੰਦੀ ਬਣਾਉਣ ਦਾ ਐਲਾਨ

Ad Position 21
No active advertisement
ਅਜੀਤ ਡੈਸਕ 22-12-2025
ਜਲੰਧਰ, 21 ਦਸੰਬਰ (ਹਰਵਿੰਦਰ ਸਿੰਘ ਫੁੱਲ)-ਦੇਸ਼ ਦੇ 11 ਸੂਬਿਆਂ ਦੇ ਵੱਖੋ-ਵੱਖ ਯੁਵਕ ਸੰਗਠਨਾਂ 'ਚ ਕਾਰਜਸ਼ੀਲ ਨੌਜਵਾਨ ਆਗੂਆਂ ਨੇ ਭਰਵੀਂ ਵਿਚਾਰ ਚਰਚਾ ਕਰਨ ਪਿੱਛੋਂ ਕੁਲ ਹਿੰਦ ਪੱਧਰ ਦੀ ਨਵੀਂ ਨੌਜਵਾਨ ਜਥੇਬੰਦੀ ਗਠਿਤ ਕਰਨ ਦਾ ਨਿਰਣਾ ਲਿਆ ਹੈ | ਇਹ ਨੌਜਵਾਨ ਆਗੂ 'ਸ਼ਹੀਦ ਸਰਵਣ ਸਿੰਘ ਚੀਮਾ ਟਰੱਸਟ ਬਿਲਡਿੰਗ' ਜਲੰਧਰ ਵਿਖੇ ਕੀਤੀ ਦੋ-ਰੋਜ਼ਾ ਮੀਟਿੰਗ 'ਚ ਸ਼ਾਮਿਲ ਹੋਏ ਸਨ | ਉਕਤ ਜਾਣਕਾਰੀ ਇਥੋਂ ਜਾਰੀ ਇਕ ਬਿਆਨ ਰਾਹੀਂ 'ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ' ਦੇ ਜਨਰਲ ਸਕੱਤਰ ਧਰਮਿੰਦਰ ਸਿੰਘ ਮੁਕੇਰੀਆਂ ਤੇ 'ਆਲ ਇੰਡੀਆ ਫੈਡਰੇਸ਼ਨ ਆਫ਼ ਡੈਮੋਕ੍ਰੇਟਿਕ ਯੂਥ' ਦੇ ਕੌਮੀ ਜਨਰਲ ਸਕੱਤਰ ਵਨਮ ਸੁਧਾਕਰ ਨੇ ਦਿੱਤੀ ਹੈ | ਧਰਮਿੰਦਰ ਸਿੰਘ ਤੇ ਸੁਧਾਕਰ ਨੇ ਦੱਸਿਆ ਹੈ ਕਿ ਮੀਟਿੰਗ 'ਚ ਸ਼ਾਮਿਲ ਸੰਗਠਨਾਂ ਵਲੋਂ 23 ਮਾਰਚ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਦਾ ਸ਼ਹੀਦੀ ਦਿਹਾੜਾ ਆਪੋ-ਆਪਣੇ ਸੂਬਿਆਂ 'ਚ ਜਨ ਸੰਗਰਾਮ ਪ੍ਰਚੰਡ ਕਰਨ ਦੇ ਸੰਕਲਪ ਦਿਵਸ' ਵਜੋਂ ਵੱਡੇ ਪੱਧਰ 'ਤੇ ਮਨਾਇਆ ਜਾਵੇਗਾ | ਇਸ ਦਿਨ ਪਿੰਡਾਂ, ਸ਼ਹਿਰਾਂ-ਕਸਬਿਆਂ ਤੇ ਵਿੱਦਿਅਕ ਅਦਾਰਿਆਂ 'ਚ ਮੀਟਿੰਗਾਂ, ਰੈਲੀਆਂ, ਝੰਡਾ ਮਾਰਚ, ਸੈਮੀਨਾਰ, ਕਨਵੈੱਨਸ਼ਨਾਂ, ਸੱਭਿਆਚਾਰਕ ਪ੍ਰੋਗਰਾਮ ਆਦਿ ਆਯੋਜਿਤ ਕੀਤੇ ਜਾਣਗੇ | ਉਨ੍ਹਾਂ ਕਿਹਾ ਕਿ ਨਵੇਂ ਸੰਗਠਨ ਦੀ ਵਿਧੀਵਤ ਸਥਾਪਨਾ 11-13 ਅਪ੍ਰੈਲ 2026 ਨੂੰ ਦੇਸ਼ ਭਗਤ ਯਾਦਗਾਰ ਜਲੰਧਰ ਵਿਖੇ ਕੁਲ ਹਿੰਦ ਪੱਧਰ ਦਾ ਡੈਲੀਗੇਟ ਅਜਲਾਸ ਸੱਦ ਕੇ ਕੀਤੀ ਜਾਵੇਗੀ | ਇਸ ਮੌਕੇ ਸੁਭਾਨੀ ਸੱਈਯਦ, ਰਾਮ ਪ੍ਰਕਾਸ਼ ਯਾਦਵ, ਮਨਜਿੰਦਰ ਸਿੰਘ, ਵਿਲਾਸ ਮੇਧਾ, ਐਡਵੋਕੇਟ ਦਵਿੰਦਰ ਸਿੰਘ ਅਲੀਕਾ, ਰਵਿੰਦਰ ਸਿੰਘ ਲੋਹਗੜ੍ਹ ਨੇ ਵੀ ਵਿਚਾਰ ਰੱਖੇ |
Ad Position 22
No active advertisement
ਪਿਛਲੀ ਖ਼ਬਰ ਸ੍ਰੀਮਦ ਭਾਗਵਤ ਕਥਾ 'ਚ ਸ਼ਾਮਿਲ ਹੋਏ ਰਿੰਕੂ ਅਗਲੀ ਖ਼ਬਰ ਨਿਊ ਗੌਤਮ ਨਗਰ 'ਚ ਕੱਟੀ ਜਾ ਰਹੀ ਨਾਜਾਇਜ਼ ਕਾਲੋਨੀ
Ad Position 24