ਜਲੰਧਰ, 21 ਦਸੰਬਰ (ਸ਼ੈਲੀ)-ਸ੍ਰੀਮਦ ਭਾਗਵਤ ਕਥਾ ਦਾ ਆਯੋਜਨ ਸ੍ਰੀ ਅਦਵੈਤ ਸਵਰੂਪ ਆਸ਼ਰਮ, ਸਰ ਸ਼ਬਦ ਮਿਸ਼ਨ, ਸ੍ਰੀ ਨਿਜਾਤਮ ਨਗਰ, ਬਸਤੀ ਨੰਬਰ 9, ਜਲੰਧਰ ਵਿਖੇ ਸਵਾਮੀ ਸਰ ਬੋਧਾਨੰਦ ਦੀ ਅਗਵਾਈ ਤੇ ਪ੍ਰਧਾਨਗੀ ਹੇਠ ਕੀਤਾ | ਪੰਜਾਬ ਭਾਜਪਾ ਦੇ ਸੀਨੀਅਰ ਨੇਤਾ ਤੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਇਸ ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਸਾਬਕਾ ਸੰਸਦ ਮੈਂਬਰ ਰਿੰਕੂ ਦਾ ਆਸ਼ਰਮ ਪ੍ਰਬੰਧਨ ਵਲੋਂ ਸਵਾਗਤ ਕੀਤਾ | ਉਨ੍ਹਾਂ ਨੇ ਸਟੇਜ 'ਤੇ ਜਾ ਕੇ ਪ੍ਰਬੰਧਕਾਂ ਨੂੰ ਕਥਾ ਸਮਾਗਮ ਲਈ ਵਧਾਈ ਦਿੱਤੀ | ਇਸ ਮੌਕੇ ਸਰਵ ਵਿਗਿਆਨਨੰਦ, ਸਰਵ ਅਨੁਭੂਤਿਨੰਦ, ਸ਼ਬਦ ਰਤਨਾਨੰਦ, ਪੂਰਨ ਧਿਆਨਾਨੰਦ, ਆਤਮਾ ਸ਼ਰਣਾਨੰਦ, ਸਰਵ ਸ਼ਬਦ ਕਿ੍ਪਾਨੰਦ, ਧਿਆਨ ਸੰਤੋਸ਼ਾਨੰਦ, ਸ਼ਬਦ ਦਰਸ਼ਨਾਨੰਦ, ਬ੍ਰਹਮਾ ਧਿਆਨਚੰਦ, ਯੋਗ ਗੁਰੂ ਵੀਰੇਂਦਰ ਸ਼ਰਮਾ, ਹੇਮੰਤ ਸ਼ਰਮਾ, ਮੋਹਨ ਤੇ ਹੋਰ ਹਾਜ਼ਰ ਸਨ |