ਜਲੰਧਰ, 22 ਦਸੰਬਰ (ਸ਼ਿਵ)-ਮਨਰੇਗਾ ਦੇ ਫ਼ੰਡ ਕਟੌਤੀ ਦੇ ਵਿਰੋਧ ਵਿਚ ਮਹਿਲਾ ਕਾਂਗਰਸ ਵਲੋਂ ਨਕੋਦਰ ਰੋਡ 'ਤੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਪੁਤਲਾ ਫ਼ੂਕ ਪ੍ਰਦਰਸ਼ਨ ਕੀਤਾ ਗਿਆ | ਇਸ ਮÏਕੇ ਜ਼ਿਲ੍ਹਾ ਪ੍ਰਧਾਨ ਕੰਚਨ ਠਾਕੁਰ, ਪੰਜਾਬ ਸਕੱਤਰ ਪਲਵੀ, ਮੀਨੂ ਬੱਗਾ ਅਤੇ ਕਾਂਗਰਸੀ ਮਹਿਲਾ ਵਰਕਰ ਅਤੇ ਸਮਰਥਕ ਇੱਕਜੁੱਟ ਹੋਏ ਅਤੇ ਉਨ2ਾਂ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਗ਼ਰੀਬਾਂ ਨਾਲ ਧੱਕਾ ਕਰ ਰਹੀ ਹੈ | ਸਮੁੱਚੀ ਕਾਂਗਰਸ ਪਾਰਟੀ ਮੁਲਾਜ਼ਮਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ2ੀ ਹੈ ਅਤੇ ਇਨ੍ਹਾਂ ਨੂੰ ਬਣਦਾ ਹੱਕ ਦੁਆਇਆ ਜਾਵੇਗਾ |