ਜਲੰਧਰ, 24 ਦਸੰਬਰ (ਜਸਪਾਲ ਸਿੰਘ)-ਸੀ.ਟੀ. ਗਰੁੱਪ ਆਫ਼ ਇੰਸਟੀਟਿਊਸ਼ਨਜ਼, ਸ਼ਾਹਪੁਰ ਕੈਂਪਸ 'ਚ ਚਾਰ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਕਵਿਸ਼ਰੀ ਸਮਾਗਮ ਕਰਵਾਇਆ ਗਿਆ, ਜਿਸ 'ਚ ਕਵਿਸ਼ਰੀ ਪ੍ਰਸਤੁਤੀਆਂ ਰਾਹੀਂ ਵਿਦਿਆਰਥੀਆਂ ਅਤੇ ਕਲਾਕਾਰਾਂ ਨੇ ਸਿੱਖ ਇਤਿਹਾਸ ਦੇ ਗÏਰਵਸ਼ਾਲੀ ਪ੍ਰਸੰਗਾਂ ਨੂੰ ਬਿਆਨ ਕਰਦਿਆਂ ਸਾਹਿਬਜ਼ਾਦਿਆਂ ਦੀ ਬਹਾਦਰੀ ਅਤੇ ਆਤਮਿਕ ਦਿ੍ੜਤਾ ਨੂੰ ਉਜਾਗਰ ਕੀਤਾ | ਕਵਿਸ਼ਰੀ ਸਮਾਗਮ ਤੋਂ ਬਾਅਦ ਗਤਕਾ ਦੀਆਂ ਪ੍ਰਸਤੁਤੀਆਂ ਹੋਈਆਂ, ਜਿਨ੍ਹਾਂ 'ਚ ਸਿੱਖਾਂ ਦੀ ਪਰੰਪਰਾਗਤ ਯੁੱਧ ਕਲਾ ਰਾਹੀਂ ਅਨੁਸ਼ਾਸਨ, ਸਵੈ-ਰੱਖਿਆ ਅਤੇ ਆਤਮਿਕ ਦਿ੍ੜਤਾ ਦਾ ਬਾਖੂਬੀ ਪ੍ਰਗਟਾਵਾ ਕੀਤਾ ਗਿਆ | ਇਸ ਮੌਕੇ ਸੀ. ਟੀ. ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਡਾ. ਮਨਬੀਰ ਸਿੰਘ, ਵਾਈਸ ਚੇਅਰਮੈਨ ਹਰਪ੍ਰੀਤ ਸਿੰਘ, ਡਾਇਰੈਕਟਰ ਆਫ਼ ਕੈਂਪਸ ਡਾ. ਸ਼ਿਵ ਕੁਮਾਰ, ਸੀਟੀ ਗਰੁੱਪ ਆਫ਼ ਇੰਸਟੀਟਿਊਸ਼ਨਜ਼ ਸ਼ਾਹਪੁਰ ਕੈਂਪਸ ਅਤੇ ਸੀਟੀ ਯੂਨੀਵਰਸਿਟੀ ਦੇ ਡੀਐਸਡਬਲਿਊ ਡਾ. ਅਰਜਨ ਸਿੰਘ ਅਤੇ ਦਵਿੰਦਰ ਸਿੰਘ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ |