18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਸ੍ਰੀ ਮੁਕਤਸਰ ਸਾਹਿਬ ਇਲਾਕੇ 'ਚ ਵਾਰਦਾਤਾਂ ਹੋਣ ਕਾਰਨ ਲੋਕ ਪ੍ਰੇਸ਼ਾਨੀ ਵਿਚ-ਡੀ.ਟੀ.ਐੱਫ਼.

Ad Position 21
No active advertisement
ਅਜੀਤ ਡੈਸਕ 02-06-2025
ਸ੍ਰੀ ਮੁਕਤਸਰ ਸਾਹਿਬ, 1 ਜੂਨ (ਰਣਜੀਤ ਸਿੰਘ ਢਿੱਲੋਂ)-ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਜ਼ਿਲ੍ਹਾ ਇਕਾਈ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਪਵਨ ਕੁਮਾਰ, ਜਨਰਲ ਸਕੱਤਰ ਕੁਲਵਿੰਦਰ ਸਿੰਘ ਗੋਨਿਆਣਾ, ਸੂਬਾ ਕਮੇਟੀ ਮੈਂਬਰ ਪ੍ਰਮਾਤਮਾ ਸਿੰਘ, ਰਵੀ ਕੁਮਾਰ ਅਤੇ ਮਨਦੀਪ ਸਿੰਘ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਪਿਛਲੇ ਦਿਨੀਂ ਵਾਪਰ ਰਹੀਆਂ ਘਟਨਾਵਾਂ ਦਾ ਨੋਟਿਸ ਲੈਂਦਿਆਂ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਦੀ ਨਾਲਾਇਕੀ ਦੀ ਨਿਖੇਧੀ ਕਰਦਿਆਂ ਪੀੜਤ ਵਿਅਕਤੀਆਂ ਨੂੰ ਨਿਆਂ ਦਿਵਾਉਣ ਦੀ ਮੰਗ ਕੀਤੀ | ਆਗੂਆਂ ਨੇ ਕਿਹਾ ਜੇਕਰ ਸ਼ਹਿਰ ਵਿਚ ਵਾਪਰ ਰਹੀਆਂ ਲੁੱਟ-ਮਾਰ ਘਟਨਾਵਾਂ ਪ੍ਰਤੀ ਪ੍ਰਸ਼ਾਸਨ ਨੇ ਸੁਹਿਰਦਤਾ ਨਾਲ ਕਾਰਵਾਈ ਨਾ ਕੀਤੀ, ਤਾਂ ਇਹ ਸਥਾਨਕ ਵਾਸੀਆਂ ਲਈ ਖ਼ਤਰਨਾਕ ਹੋਵੇਗਾ ਅਤੇ ਕਿਸੇ ਹੋਰ ਮਾੜੀ ਘਟਨਾ ਨੂੰ ਸੱਦਾ ਦੇਵੇਗਾ | ਪਿਛਲੇ ਦਿਨੀਂ ਮੈਡੀਕਲ ਦੀ ਦੁਕਾਨ 'ਤੇ ਕੀਤੀ ਲੁੱਟ-ਖੋਹ ਤੇ ਕਾਤਲਾਨਾ ਹਮਲਾ ਅਤੇ ਡੀ.ਟੀ.ਐੱਫ਼. ਦੇ ਆਗੂ ਬਲਕਰਨ ਦੀ ਕਾਰ ਦੀ ਰਸਤੇ ਵਿਚ ਕੀਤੀ ਗਈ ਭੰਨ-ਤੋੜ ਸੰਬੰਧੀ ਪੁਲਿਸ ਵਲੋਂ ਕੋਈ ਠੋਸ ਕਾਰਵਾਈ ਨਾ ਹੋਣ ਕਾਰਨ ਲੋਕਾਂ ਵਿਚ ਨਿਰਾਸ਼ਾ ਹੈ | ਆਗੂਆਂ ਨੇ ਦੱਸਿਆ ਕਿ ਡੀ.ਟੀ.ਐੱਫ਼. ਆਗੂ ਬਲਕਰਨ ਸਿੰਘ ਦੀ ਕਾਰ ਨੂੰ ਬਠਿੰਡਾ-ਮਲੋਟ ਬਾਈਪਾਸ 'ਤੇ ਤਿੰਨ ਨਕਾਬਪੋਸ਼ਾਂ ਵਲੋਂ ਰਸਤੇ ਵਿਚ ਰੋਕਣ ਦੀ ਕੋਸ਼ਿਸ਼ ਕੀਤੀ ਗਈ ਅਤੇ ਡੇਰਾ ਰਾਧਾ ਸੁਆਮੀ ਦੇ ਪਾਸ ਸਥਿਤ ਸਪੀਡ ਬਰੇਕਰਾਂ ਕੋਲ ਕਾਰ ਉੱਤੇ ਹਾਕੀਆਂ ਨਾਲ ਵਾਰ ਕੀਤਾ ਗਿਆ | ਆਗੂ ਨੇ ਆਪਣੀ ਕਾਰ ਭਜਾ ਕੇ ਆਪਣੀ ਜਾਨ ਬਚਾਈ | ਇਸ ਸੰਬੰਧੀ ਬਲਕਰਨ ਸਿੰਘ ਵਲੋਂ ਲਿਖ਼ਤੀ ਸ਼ਿਕਾਇਤ ਬੱਸ ਸਟੈਂਡ ਚੌਂਕੀ ਨੂੰ ਦਿੱਤੀ ਜਾ ਚੁੱਕੀ ਹੈ, ਪਰ ਇਸ ਸੰਬੰਧੀ ਹਾਲੇ ਤੱਕ ਕੋਈ ਠੋਸ ਕਾਰਵਾਈ ਹੁੰਦੀ ਨਜ਼ਰ ਨਹੀਂ ਆਈ | ਆਗੂਆਂ ਨੇ ਕਿਹਾ ਲੋਕ ਉਮੀਦ ਕਰਦੇ ਹਨ ਕਿ ਪੁਲਿਸ ਅਜਿਹੇ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇ ਅਤੇ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਕੇ ਅਜਿਹੀਆਂ ਘਟਨਾਵਾਂ ਨੂੰ ਠੱਲ੍ਹ ਪਾਵੇ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਛਬੀਲ ਲਗਾਈ ਅਗਲੀ ਖ਼ਬਰ ਐੱਸ.ਐੱਸ.ਪੀ. ਵਲੋਂ ਸੇਵਾ ਮੁਕਤ ਪੁਲਿਸ ਅਧਿਕਾਰੀਆਂ ਦਾ ਸਨਮਾਨ
Ad Position 24