ਸ੍ਰੀ ਮੁਕਤਸਰ ਸਾਹਿਬ, 1 ਜੂਨ (ਰਣਜੀਤ ਸਿੰਘ ਢਿੱਲੋਂ)-ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਿੱਠੇ-ਠੰਢੇ ਜਲ ਦੀ ਛਬੀਲ ਲਗਾਈ ਗਈ | ਇਸ ਕਾਲਜ ਵਿਚ ਇਤਿਹਾਸ ਤੇ ਪਰੰਪਰਾਵਾਂ ਨੂੰ ਹਰਦਮ ਚੇਤੇ ਰੱਖੇ ਜਾਣ ਦੀ ਰਿਵਾਇਤ ਤਹਿਤ ਪਿ੍ੰਸੀਪਲ ਡਾ. ਜਗਜੀਵਨ ਕੌਰ ਦੀ ਅਗਵਾਈ, ਸਟਾਫ਼ ਸਕੱਤਰ ਪ੍ਰੋ. ਦੀਪਇੰਦਰ ਸਿੰਘ, ਕਾਲਜ ਦੇ ਸਮੂਹ ਸਟਾਫ਼, ਪ੍ਰੋ. ਕੁਲਦੀਪ ਸਿੰਘ ਅੰਡਰ ਐੱਨ.ਐੱਸ.ਐੱਸ. ਦੇ ਵਲੰਟੀਅਰਜ਼ ਅਤੇ ਦਫ਼ਤਰ ਵਲੋਂ ਦੌਲਤ ਸਿੰਘ ਬਰਾੜ ਦੇ ਸਾਂਝੇ ਯਤਨਾਂ ਸਦਕਾ ਛਬੀਲ ਲਗਾਈ | ਪਿ੍ੰਸੀਪਲ ਨੇ ਸਟਾਫ਼ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਸਾਨੂੰ ਵੱਡਿਆਂ ਦੀਆਂ ਕੁਰਬਾਨੀਆਂ ਪ੍ਰਤੀ ਸ਼ਰਧਾ-ਭਾਵਨਾ ਰੱਖਦੇ ਹੋਏ ਉਨ੍ਹਾਂ ਵਲੋਂ ਧਰਮ ਤੇ ਸਮਾਜ ਲਈ ਜ਼ਿੰਦਗੀ ਲੇਖੇ ਲਾ ਕੇ ਪਾਏ ਪੂਰਨਿਆਂ ਤੋਂ ਨਿਰੰਤਰ ਸੇਧ ਲੈ ਕੇ ਚੱਲਣਾ ਚਾਹੀਦਾ ਹੈ | ਇਸ ਸਾਰੇ ਪ੍ਰੋਗਰਾਮ ਨੂੰ ਐੱਨ.ਐੱਸ.ਐੱਸ. ਵਿਭਾਗ ਦੇ ਵਲੰਟੀਅਰਜ਼ ਵਲੋਂ ਸੇਵਾ ਭਾਵਨਾ ਨਾਲ ਨੇਪਰੇ ਚੜ੍ਹਾਇਆ ਗਿਆ | ਇਸ ਮੌਕੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਤੇ ਕਾਲਜ ਦੇ ਵਾਇਸ ਪਿ੍ੰਸੀਪਲ ਡਾ. ਹਰਦਵਿੰਦਰ ਸਿੰਘ ਬਰਾੜ, ਪ੍ਰੋ. ਪੁਸ਼ਪਿੰਦਰ ਸਿੰਘ, ਪ੍ਰੋ. ਸਾਗਰ ਕੁਮਾਰ, ਪ੍ਰੋ. ਹਰਿੰਦਰਜੀਤ ਕੌਰ, ਪ੍ਰੋ. ਪਵਨ ਕੁਮਾਰ, ਪ੍ਰੋ. ਹਰਦੀਪ ਸਿੰਘ ਮਾਨ, ਪ੍ਰੋ. ਰਮਨਪ੍ਰੀਤ ਕੌਰ, ਪ੍ਰੋ. ਜਗਮੀਤ ਸਿੰਘ, ਪ੍ਰੋ. ਕੰਵਰਜੀਤ ਸਿੰਘ ਬਰਾੜ, ਲਾਇਬ੍ਰੇਰੀਅਨ ਚਮਕੌਰ ਸਿੰਘ ਬਰਾੜ, ਪ੍ਰੋ. ਜਸਕਰਨ ਸਿੰਘ, ਸਹਾਇਕ ਸੁਪਰਡੈਂਟ ਸ਼ਮਿੰਦਰ ਸਿੰਘ, ਸ਼ਮਿੰਦਰ ਸਿੰਘ ਮੜ੍ਹ, ਸਮੂਹ ਸਟਾਫ਼ ਹਾਜ਼ਰ ਸੀ |