18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਭਾਜਪਾ ਨੇ ਪਿੰਡ ਸੰਗਰਾਣਾ 'ਚ 'ਇਕ ਰਾਸ਼ਟਰ ਇਕ ਚੋਣ' ਸੰਬੰਧੀ ਕੀਤਾ ਜਾਗਰੂਕ

Ad Position 21
No active advertisement
ਅਜੀਤ ਡੈਸਕ 02-06-2025
ਸ੍ਰੀ ਮੁਕਤਸਰ ਸਾਹਿਬ, 1 ਜੂਨ (ਰਣਜੀਤ ਸਿੰਘ ਢਿੱਲੋਂ)-ਭਾਜਪਾ ਕਿਸਾਨ ਮੋਰਚੇ ਦੇ ਸੂਬਾ ਜਨਰਲ ਸਕੱਤਰ ਗੁਰਚਰਨ ਸਿੰਘ ਸੰਧੂ ਰਿਟਾ. ਡੀ.ਟੀ.ਓ. ਨੇ ਪਿੰਡ ਸੰਗਰਾਣਾ 'ਚ 'ਇਕ ਰਾਸ਼ਟਰ ਇਕ ਚੋਣ' ਸੰਬੰਧੀ ਹੋਏ ਸਮਾਗਮ ਦੌਰਾਨ ਲੋਕਾਂ ਨੂੰ ਜਾਗਰੂਕ ਕੀਤਾ | ਇਸ ਮੌਕੇ ਸੰਬੋਧਨ ਕਰਦਿਆਂ ਗੁਰਚਰਨ ਸਿੰਘ ਸੰਧੂ ਨੇ ਕਿਹਾ ਕਿ ਜੇਕਰ ਦੇਸ਼ ਅੰਦਰ ਇਕ ਰਾਸ਼ਟਰ ਇਕ ਚੋਣ ਦਾ ਫ਼ਾਰਮੂਲਾ ਲਾਗੂ ਹੋ ਜਾਂਦਾ ਹੈ ਤਾਂ ਇਸ ਨਾਲ ਜਿੱਥੇ ਸਮਾਂ ਬਚੇਗਾ, ਉੱਥੇ ਹੀ ਦੇਸ਼ ਦਾ ਪੈਸਾ ਵੀ ਬਚੇਗਾ | ਦੇਸ਼ ਤੇ ਸੂਬਿਆਂ 'ਤੇ ਵਾਰ-ਵਾਰ ਪੈਣ ਵਾਲੇ ਬੋਝ ਤੋਂ ਵੀ ਛੁਟਕਾਰਾ ਮਿਲੇਗਾ | ਉਨ੍ਹਾਂ ਲੋਕਾਂ ਨੂੰ ਚੋਣਾਂ ਪ੍ਰਤੀ ਪੂਰੀ ਤਰ੍ਹਾਂ ਜਾਗਰੂਕ ਹੋਣਾ ਚਾਹੀਦਾ ਹੈ | ਚੋਣਾਂ ਚਾਹੇ ਕੋਈ ਵੀ ਹੋਣ ਲੋਕਾਂ ਨੂੰ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ | ਅਕਸਰ ਵੇਖਿਆ ਜਾਂਦਾ ਹੈ ਕਿ ਅਨੇਕਾਂ ਲੋਕ ਚੋਣਾਂ ਵਾਲੇ ਦਿਨ ਵੋਟਾਂ ਪਾਉਣ ਲਈ ਘਰਾਂ ਤੋਂ ਬਾਹਰ ਹੀ ਨਹੀਂ ਨਿਕਲਦੇ | ਉਹ ਸਮਝਦੇ ਹਨ ਕਿ ਉਨ੍ਹਾਂ ਦੇ ਇਕ ਦੋ ਵੋਟਾਂ ਨਾ ਪਾਉਣ ਨਾਲ ਕੀ ਤਬਦੀਲੀ ਆਵੇਗੀ, ਪਰ ਅਜਿਹਾ ਨਹੀਂ ਹੈ | ਹਰ ਇਕ ਵੋਟ ਦਾ ਆਪਣਾ ਮਹੱਤਵ ਹੁੰਦਾ ਹੈ | ਇਸ ਲਈ ਦੇਸ਼ ਦੇ ਹਰ ਇਕ ਨਾਗਰਿਕ ਨੂੰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਦਿਆਂ ਵੋਟ ਜ਼ਰੂਰ ਪਾਉਣੀ ਚਾਹੀਦੀ ਹੈ | ਇਸੇ ਦੌਰਾਨ ਹਾਜ਼ਰ ਲੋਕਾਂ ਤੋਂ ਹੱਥ ਖੜ੍ਹੇ ਕਰਕੇ ਇਕ ਰਾਸ਼ਟਰ ਇਕ ਚੋਣ ਕਰਵਾਉਣ ਦੇ ਹੱਕ 'ਚ ਪ੍ਰਵਾਨਗੀ ਦਿੱਤੀ | ਇਸ ਮੌਕੇ ਗੁਰਦੇਵ ਸਿੰਘ ਸੰਗਰਾਣਾ, ਹਰਮੀਤ ਸਿੰਘ ਮੌੜ, ਪਵਨ ਅਰੋੜਾ, ਸਤਪਾਲ ਸ਼ਰਮਾ ਬਰੀਵਾਲਾ, ਮੰਦਰ ਸਿੰਘ, ਰੰਗਾ ਸਿੰਘ, ਬੂਟਾ ਸਿੰਘ ਕਾਲੋਨੀ ਵਾਲੇ, ਜਸਵਿੰਦਰ ਸਿੰਘ ਆਦਿ ਵੱਡੀ ਗਿਣਤੀ ਵਿਚ ਲੋਕ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਸੈਮੀਨਾਰ ਅਗਲੀ ਖ਼ਬਰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਛਬੀਲ ਲਗਾਈ
Ad Position 24