18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਗਵਾਲੀਅਰ - ਟਰੱਕ ਵਲੋਂ ਦਰੜੇ ਜਾਣ 'ਤੇ 11 ਸ਼ਰਧਾਲੂਆਂ ਦੀ ਮੌਤ, 29 ਜ਼ਖ਼ਮੀ

ਗਵਾਲੀਅਰ, 18 ਅਕਤੂਬਰ - ਮੱਧ ਪ੍ਰਦੇਸ਼ ਦੇ ਗਵਾਲੀਅਰ ਵਿਖੇ ਟਰੱਕ ਵਲੋਂ ਦਰੜੇ ਜਾਣ 'ਤੇ 11 ਲੋਕਾਂ ਦੀ ਮੌਤ ਹੋ ਗਈ ਜਦਕਿ 29 ਜ਼ਖ਼ਮੀ ਹੋ...

Ad Position 21
No active advertisement
ਅਜੀਤ ਡੈਸਕ 18-10-2026

ਗਵਾਲੀਅਰ, 18 ਅਕਤੂਬਰ - ਮੱਧ ਪ੍ਰਦੇਸ਼ ਦੇ ਗਵਾਲੀਅਰ ਵਿਖੇ ਟਰੱਕ ਵਲੋਂ ਦਰੜੇ ਜਾਣ 'ਤੇ  11 ਲੋਕਾਂ ਦੀ ਮੌਤ ਹੋ ਗਈ ਜਦਕਿ 29 ਜ਼ਖ਼ਮੀ ਹੋ ਗਏ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਇਕ ਓਵਰਲੋਡ ਟਰੱਕ ਨੇ ਸ਼ੀਤਲਾ ਮਾਤਾ ਮੰਦਰ ਜਾ ਰਹੇ ਲਗਭਗ 40 ਸ਼ਰਧਾਲੂਆਂ ਨੂੰ ਦਰੜ ਦਿੱਤਾ, ਜਿਸ ਵਿਚ 11 ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ 29 ਹੋਰ ਜ਼ਖਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਇਨ੍ਹਾਂ ਵਿਚੋਂ ਪੰਜ ਤੋਂ ਛੇ ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਦੁਖਦਾਈ ਹਾਦਸੇ ਦੀ ਸੂਚਨਾ ਮਿਲਦੇ ਹੀ ਜ਼ਿਲ੍ਹਾ ਕੁਲੈਕਟਰ ਤੋਂ ਲੈ ਕੇ ਐਸ.ਐਸ.ਪੀ. ਅਤੇ ਹੋਰ ਅਧਿਕਾਰੀ ਮੌਕੇ 'ਤੇ ਪਹੁੰਚੇ। ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮ੍ਰਿਤਕਾਂ ਅਤੇ ਜ਼ਖਮੀਆਂ ਦੀ ਪਛਾਣ ਕਰਨੀ ਸ਼ੁਰੂ ਕਰ ਦਿੱਤੀ ਹੈ।
ਗਵਾਲੀਅਰ ਦੇ ਐਸ.ਐਸ.ਪੀ. ਧਰਮਵੀਰ ਸਿੰਘ ਨੇ ਕਿਹਾ, "ਇਹ ਇਕ ਦੁਖਦਾਈ ਘਟਨਾ ਹੈ ਜਿੱਥੇ ਸ਼ਰਧਾਲੂ ਵੱਡੀ ਗਿਣਤੀ ਵਿੱਚ ਸ਼ੀਤਲਾ ਮਾਤਾ ਮੰਦਰ ਜਾ ਰਹੇ ਸਨ। ਛੀਨੌਰ ਵਾਲੇ ਪਾਸੇ ਤੋਂ ਆਉਣ ਵਾਲੀ ਸੜਕ 'ਤੇ ਢਲਾਣ ਹੈ ਜਿੱਥੇ ਭਾਰੀ ਆਵਾਜਾਈ 'ਤੇ ਪਾਬੰਦੀ ਹੈ। ਸਵੇਰੇ 1.30 ਵਜੇ ਦੇ ਕਰੀਬ, ਝੋਨੇ ਨਾਲ ਭਰਿਆ ਇਕ ਟਰੱਕ ਉੱਥੇ ਰੁਕਿਆ। ਇਹ ਪੁਲਿਸ ਬੈਰੀਕੇਡਾਂ ਨੂੰ ਤੋੜਦਾ ਹੋਇਆ ਅਚਾਨਕ ਕੰਟਰੋਲ ਗੁਆ ਬੈਠਾ, ਹੇਠਾਂ ਆ ਗਿਆ ਅਤੇ ਮੰਦਰ ਦੀ ਬਾਹਰੀ ਕੰਧ ਅਤੇ ਗੇਟ ਨਾਲ ਟਕਰਾ ਗਿਆ। ਸੜਕ 'ਤੇ ਮੌਜੂਦ ਸ਼ਰਧਾਲੂ ਇਸ ਦੇ ਹੇਠਾਂ ਕੁਚਲੇ ਗਏ, ਜਿਸ ਕਾਰਨ ਇਹ ਹਾਦਸਾ ਹੋਇਆ। ਹੁਣ ਤੱਕ ਪ੍ਰਾਪਤ ਜਾਣਕਾਰੀ ਅਨੁਸਾਰ, 5 ਜਾਂ 6 ਮਰੀਜ਼ ਫ੍ਰੈਕਚਰ ਨਾਲ ਗੰਭੀਰ ਜ਼ਖਮੀ ਹਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।"

Ad Position 22
No active advertisement
ਪਿਛਲੀ ਖ਼ਬਰ ਕੋਲਕਾਤਾ ਦੁਰਗਾ ਪੂਜਾ ਪੰਡਾਲ ਭਗਦੜ - 12 ਲੋਕਾਂ ਨੂੰ ਲਿਆ ਗਿਆ ਹਿਰਾਸਤ ਵਿਚ ਅਗਲੀ ਖ਼ਬਰ ⭐️ਮਾਣਕ ਮੋਤੀ ⭐️
Ad Position 24