ਸ੍ਰੀ ਮੁਕਤਸਰ ਸਾਹਿਬ, 1 ਜੂਨ (ਸੁਖਪਾਲ ਸਿੰਘ ਢਿੱਲੋਂ)-ਜ਼ਿਲ੍ਹਾ ਸਿੱਖਿਆ ਅਫ਼ਸਰ (ਅ) ਯਾਦਵਿੰਦਰ ਸਿੰਘ ਮਾਨ ਅਤੇ ਬੀ.ਪੀ.ਈ.ਓ. ਜਗਦੀਪ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੈਂਟਰ ਗੁਲਾਬੇਵਾਲਾ ਦੇ ਵੱਖ-ਵੱਖ ਸਕੂਲਾਂ ਵਿਚ ਮਾਪੇ-ਅਧਿਆਪਕ ਮਿਲਣੀ ਕਰਵਾਈ ਗਈ | ਸੈਂਟਰ ਹੈੱਡ ਟੀਚਰ ਗੁਲਾਬੇਵਾਲਾ ਪਰਗਟ ਸਿੰਘ ਜੰਬਰ ਦੀ ਅਗਵਾਈ ਹੇਠ ਇਹ ਮਿਲਣੀ ਕਰਵਾਈ ਗਈ | ਮੀਟਿੰਗ ਵਿਚ ਮਾਪਿਆਂ ਨੂੰ ਪਲਾਸਟਿਕ ਦੇ ਸਾਮਾਨ ਦੀ ਵਰਤੋਂ ਨਾਲ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਦੱਸਿਆ ਗਿਆ | ਸਬਜ਼ੀਆਂ ਜਾਂ ਰਾਸ਼ਨ ਲੈਣ ਜਾਣ ਸਮੇਂ ਕੱਪੜੇ ਦਾ ਬੈਲਾ ਨਾਲ ਲੈ ਜਾਣ ਲਈ ਪ੍ਰੇਰਿਤ ਕੀਤਾ ਗਿਆ | ਸਕੂਲਾਂ ਵਿਚ ਬੱਚਿਆਂ ਨੂੰ ਦਾਖ਼ਲ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ | ਮਿਸ਼ਨ ਸਮਰੱਥ, ਵਿਦਿਆ ਪ੍ਰਵੇਸ਼ ਤੇ ਵਾਤਾਵਰਨ ਨੂੰ ਬਚਾਉਣ ਲਈ ਵੱਧ ਤੋਂ ਵੱਧ ਬੂਟੇ ਲਗਾਏ ਜਾਣ ਲਈ ਪ੍ਰੇਰਿਤ ਕੀਤਾ | ਸੈਂਟਰ ਗੁਲਾਬੇਵਾਲਾ ਦੇ ਗੁਲਾਬਵਾਲਾ, ਰੋੜਾਂਵਾਲਾ, ਚੱਕ ਕਾਲਾ ਸਿੰਘ ਵਾਲਾ, ਅਟਾਰੀ, ਸਦਰਵਾਲਾ, ਰਣਜੀਤਗੜ੍ਹ, ਨੂਰਪੁਰ ਕਿ੍ਪਾਲਕੇ, ਰਣਜੀਤਗੜ੍ਹ ਝੁੱਗੇ, ਮਾਂਗਟਕੇਰ, ਬਰੂਹਾਂ ਵਾਲੀ, ਲੰਬੀਢਾਬ ਆਦਿ ਸਕੂਲਾਂ ਵਿਚ ਮਾਪੇ-ਅਧਿਆਪਕ ਮਿਲਣੀ ਕਰਵਾਈ ਗਈ | ਇਸ ਮੌਕੇ ਭੋਲਾ ਸਿੰਘ, ਸਤਿਨਾਮ ਸਿੰਘ, ਜਸਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਰਮਨ ਕੁਮਾਰ, ਜਸਵਿੰਦਰ ਕੌਰ ਅਤੇ ਸੁਖਜਿੰਦਰ ਸਿੰਘ ਆਦਿ ਹਾਜ਼ਰ ਸਨ |