ਸ੍ਰੀ ਮੁਕਤਸਰ ਸਾਹਿਬ, 1 ਜੂਨ (ਸੁਖਪਾਲ ਸਿੰਘ ਢਿੱਲੋਂ)-ਮਜ਼ਦੂਰ ਲੋਕ ਲਹਿਰ ਜਥੇਬੰਦੀ ਪੰਜਾਬ ਦੀ ਮੀਟਿੰਗ ਪਿੰਡ ਕਾਨਿਆਂਵਾਲੀ ਵਿਖੇ ਪ੍ਰਧਾਨ ਗੁਰਦੀਪ ਸਿੰਘ ਦੀ ਅਗਵਾਈ ਹੇਠ ਹੋਈ | ਇਸ ਮੌਕੇ ਜ਼ਿਲ੍ਹਾ ਆਗੂ ਕਰਨਵੀਰ ਸਿੰਘ ਕਾਨਿਆਂਵਾਲੀ ਨੇ ਮਜ਼ਦੂਰਾਂ ਨਾਲ ਗੱਲਬਾਤ ਕੀਤੀ | ਮਜ਼ਦੂਰਾਂ ਨੇ ਦੱਸਿਆ ਕਿ ਸਾਨੂੰ ਹਫ਼ਤੇ ਦਾ ਕੰਮ ਦੇ ਕੇ ਤਿੰਨ-ਚਾਰ ਦਿਹਾੜੀਆਂ ਹੀ ਲਵਾਉਂਦੇ ਹਨ | ਸਾਡੇ ਤੀਜੇ ਹਿੱਸੇ ਦੀ ਜ਼ਮੀਨ ਦੀ ਬੋਲੀ ਪੰਚਾਇਤ ਵਲੋਂ ਲਾਈ ਜਾਂਦੀ ਹੈ, ਪਰ ਸਾਡੇ ਮਜ਼ਦੂਰ ਨੂੰ ਠੱਲ੍ਹ ਕੇ ਜ਼ਮੀਨ 'ਤੇ ਖੇਤੀ ਕੋਈ ਹੋਰ ਕਰਦਾ ਹੈ | ਮਜ਼ਦੂਰਾਂ ਦੀਆਂ ਮੰਗਾਂ ਨੂੰ ਅਣਗੌਲੇ ਕੀਤਾ ਜਾ ਰਿਹਾ ਹੈ | ਚੋਣਾਂ ਸਮੇਂ ਮਜ਼ਦੂਰਾਂ ਤੇ ਕਿਸਾਨਾਂ ਨਾਲ ਕੀਤੇ ਵਾਅਦੇ ਤਿੰਨ ਸਾਲ ਬੀਤ ਜਾਣ ਤੋਂ ਬਾਅਦ ਵੀ ਪੂਰੇ ਨਹੀਂ ਹੋਏ | ਇਸ ਮੌਕੇ ਵੀਰਪਾਲ ਕੌਰ ਕਾਨਿਆਂਵਾਲੀ, ਪੱਪੀ ਸਿੰਘ ਬਾਜਾ, ਜਗਸੀਰ ਸਿੰਘ ਬਾਜਾ, ਜਸਵਿੰਦਰ ਸਿੰਘ ਵੱਟੂ ਹਾਜ਼ਰ ਸਨ |