25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਸਾਲਾਨਾ ਦੇਸੀ ਘਿਓ ਦਾ ਲੰਗਰ ਅੱਜ ਤੋਂ 20 ਜੂਨ ਤੱਕ ਲੱਗੇਗਾ

Ad Position 21
No active advertisement
ਅਜੀਤ ਡੈਸਕ 05-06-2025
ਸ੍ਰੀ ਮੁਕਤਸਰ ਸਾਹਿਬ, 4 ਜੂਨ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਲੰਗਰ ਸੇਵਾ ਸੁਸਾਇਟੀ ਵਲੋਂ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਇਸ ਵਾਰ 18ਵਾਂ ਸਾਲਾਨਾ ਦੇਸੀ ਘਿਓ ਦਾ ਲੰਗਰ 5 ਜੂਨ ਤੋਂ 20 ਜੂਨ ਤੱਕ ਸ੍ਰੀ ਹੇਮਕੁੰਟ ਸਾਹਿਬ ਅਤੇ ਬਦਰੀਨਾਥ-ਕੇਦਾਰਨਾਥ ਦੇ ਰਸਤੇ ਵਿਚ ਰਿਸ਼ੀਕੇਸ਼ ਤੋਂ 95 ਕਿੱਲੋਮੀਟਰ ਅੱਗੇ ਅਤੇ ਸ੍ਰੀਨਗਰ ਗੜ੍ਹਵਾਲ ਤੋਂ 10 ਕਿੱਲੋਮੀਟਰ ਪਹਿਲਾਂ ਲਾਇਆ ਜਾ ਰਿਹਾ ਹੈ | ਇਸ ਸੰਬੰਧੀ ਸ੍ਰੀ ਮੁਕਤਸਰ ਸਾਹਿਬ ਤੋਂ ਲੰਗਰ ਦੀ ਰਾਸ਼ਨ ਸਮੱਗਰੀ ਨੂੰ ਰਵਾਨਾ ਕੀਤਾ ਗਿਆ | ਇਸ ਮੌਕੇ ਕੌਂਸਲਰ ਰਾਜਵੀਰ ਸਿੰਘ ਬਿੱਟਾ ਗਿੱਲ, ਟੀਨਾ ਸੋਢੀ, ਗੁਰਪ੍ਰੀਤ ਸਿੰਘ ਬਰਾੜ ਕੌਂਸਲਰ, ਸੁਖਜੀਤ ਸਿੰਘ ਸੀਤਾ, ਨਵਨੀਤ ਸਿੰਘ ਨਵੀ, ਕੇਵਲ ਸਿੰਘ ਬੈਂਸ, ਬਲਵਿੰਦਰ ਸਿੰਘ, ਕੰਤਾ ਮਕੈਨਿਕ, ਜਸਵਿੰਦਰ ਸਿੰਘ ਬੱਲਮਗੜ੍ਹ, ਸੁਖਚੈਨ ਸਿੰਘ ਮੰਡ, ਬੇਅੰਤ ਸਿੰਘ, ਅਮਨਪ੍ਰੀਤ ਸਿੰਘ, ਰਾਜਨ, ਜੰਡੂ, ਸੀਨੂ, ਹਰਮਨ ਸਿੰਘ, ਰਵਿੰਦਰ ਸਿੰਘ ਰਾਜਾ, ਨਰਿੰਦਰ ਸਿੰਘ ਟਾਟਾ, ਵੀਰ ਸਿੰਘ, ਦਲਬੀਰ ਸਿੰਘ, ਜੈਦੀਪ ਸਿੰਘ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅੰਡਰ-23 (ਲੜਕੇ) ਜ਼ਿਲ੍ਹਾ ਕਿ੍ਕਟ ਮੁਕਾਬਲੇ 'ਚ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਜੇਤੂ ਰਹੀ ਅਗਲੀ ਖ਼ਬਰ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਦੀ ਮੀਟਿੰਗ
Ad Position 24