25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਅੰਡਰ-23 (ਲੜਕੇ) ਜ਼ਿਲ੍ਹਾ ਕਿ੍ਕਟ ਮੁਕਾਬਲੇ 'ਚ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਜੇਤੂ ਰਹੀ

Ad Position 21
No active advertisement
ਅਜੀਤ ਡੈਸਕ 05-06-2025
ਸ੍ਰੀ ਮੁਕਤਸਰ ਸਾਹਿਬ, 4 ਜੂਨ (ਹਰਮਹਿੰਦਰ ਪਾਲ)-ਪੰਜਾਬ ਕਿ੍ਕਟ ਐਸੋਸੀਏਸ਼ਨ ਮੁਹਾਲੀ ਵਲੋਂ ਕਰਵਾਏ ਅੰਡਰ-23 (ਲੜਕੇ) ਅੰਤਰ ਜ਼ਿਲ੍ਹਾ ਕਿ੍ਕਟ ਮੁਕਾਬਲੇ ਵਿਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਟੀਮ ਨੂੰ 48 ਦੌੜਾਂ ਨਾਲ ਹਰਾਇਆ | ਜ਼ਿਲ੍ਹਾ ਬਠਿੰਡਾ ਦੇ ਪੁਲਿਸ ਲਾਈਨ ਕਿ੍ਕਟ ਗਰਾਊਾਡ ਵਿਚ ਸ੍ਰੀ ਮੁਕਤਸਰ ਸਾਹਿਬ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ | ਪਹਿਲੀ ਪਾਰੀ ਵਿਚ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ 50 ਓਵਰਾਂ ਵਿਚ 10 ਵਿਕਟਾਂ ਦੇ ਨੁਕਸਾਨ ਨਾਲ 324 ਦੌੜਾਂ ਬਣਾਈਆਂ | ਸ੍ਰੀ ਮੁਕਤਸਰ ਸਾਹਿਬ ਵਲੋਂ ਬੱਲੇਬਾਜ਼ੀ ਕਰਦੇ ਹੋਏ ਮਨਪ੍ਰੀਤ ਸੰਧੂ ਨੇ 127 ਗੇਂਦਾਂ 'ਚ 125 ਦੌੜਾਂ, ਉਦੇਬੀਰ ਬੁੱਟਰ ਨੇ 77 ਦੌੜਾਂ ਬਣਾਈਆਂ | ਫ਼ਿਰੋਜ਼ਪੁਰ ਵਲੋਂ ਗੇਂਦਬਾਜ਼ੀ ਕਰਦੇ ਹੋਏ ਰਾਹੁਲ ਉੱਪਲ ਤੇ ਹਰਜਿੰਦਰ ਸਿੰਘ ਸਹੋਤਾ ਨੇ ਚਾਰ-ਚਾਰ ਵਿਕਟਾਂ, ਇਸ਼ਮੀਤ ਸਿੰਘ ਸੰਧੂ ਤੇ ਰਾਘਵ ਧਵਨ ਨੇ ਇਕ-ਇਕ ਵਿਕਟ ਹਾਸਿਲ ਕੀਤੀ | ਜ਼ਿਲ੍ਹਾ ਫ਼ਿਰੋਜ਼ਪੁਰ ਨੇ ਆਪਣੀ ਪਾਰੀ ਖੇਡਦੇ ਹੋਏ 45.4 ਓਵਰਾਂ ਵਿਚ 10 ਵਿਕਟਾਂ ਦੇ ਨੁਕਸਾਨ ਨਾਲ 276 ਦੌੜਾਂ ਹੀ ਬਣਾ ਸਕੀ | ਇਸ ਪਾਰੀ ਵਿਚ ਖੇਡਦੇ ਹੋਏ ਜਗਵਿੰਦਰ ਸਿੰਘ ਬਰਾੜ ਤੇ ਲਵਰੂਪ ਸਿੰਘ ਨੇ 74-74 ਦੌੜਾਂ ਬਣਾਈਆਂ | ਜਦਕਿ ਸ੍ਰੀ ਮੁਕਤਸਰ ਸਾਹਿਬ ਦੇ ਮਹਿਕ ਜੋਤ ਬਰਾੜ ਨੇ 2 ਵਿਕਟਾਂ, ਤਰਨਵੀਰ ਕੰਬੋਜ, ਜਸ਼ਨਪ੍ਰੀਤ ਸਿੰਘ, ਰੇਵਨਪ੍ਰੀਤ ਸਿੰਘ ਰਾਏ ਤੇ ਦੇਵ ਮਿੱਡਾ ਨੇ ਇਕ-ਇਕ ਵਿਕਟ ਹਾਸਿਲ ਕੀਤੀ | ਪ੍ਰੈੱਸ ਸਕੱਤਰ ਵਿਜੇ ਕੁਮਾਰ ਨੇ ਦੱਸਿਆ ਕਿ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਵਿਕਰਮਜੀਤ, ਸਕੱਤਰ ਅਤੇ ਸਮੂਹ ਮੈਂਬਰਾਂ ਨੇ ਟੀਮ ਦੀ ਇਸ ਪ੍ਰਾਪਤੀ 'ਤੇ ਸਿਲੈਕਟਰ, ਕੋਚ ਤੇ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਅਗਲੇ ਮੈਚ ਲਈ ਸ਼ੁੱਭਕਾਮਨਾਵਾਂ ਦਿੱਤੀਆਂ |
Ad Position 22
No active advertisement
ਪਿਛਲੀ ਖ਼ਬਰ ਜਸ਼ਨ ਬਰਾੜ ਤੇ ਜਗਦੇਵ ਸਿੰਘ ਬਾਂਮ ਦੀਆਂ ਨਿਯੁਕਤੀਆਂ 'ਤੇ ਦਿੱਤੀ ਵਧਾਈ ਅਗਲੀ ਖ਼ਬਰ ਸਾਲਾਨਾ ਦੇਸੀ ਘਿਓ ਦਾ ਲੰਗਰ ਅੱਜ ਤੋਂ 20 ਜੂਨ ਤੱਕ ਲੱਗੇਗਾ
Ad Position 24