25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਸਰਕੂਲਰ ਰੋਡ ਦੇ ਦੋ ਪਾਸਿਆਂ ਤੋਂ ਖਸਤਾ ਹਾਲਤ ਹੋਈ ਸੜਕ ਕਾਰਨ ਲੋਕ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 05-06-2025
ਗਿੱਦੜਬਾਹਾ, 4 ਜੂਨ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਵਿਚ ਸਰਕੂਲਰ ਰੋਡ 'ਤੇ ਦੋ ਕੋਨਿਆਂ ਤੋਂ ਬੁਰੀ ਤਰ੍ਹਾਂ ਟੁੱਟੀ ਹੋਈ ਸੜਕ ਨੇ ਸ਼ਹਿਰ ਨੂੰ ਗ੍ਰਹਿਣ ਲਗਾ ਦਿੱਤਾ ਹੈ | ਲੰਮੇ ਸਮੇਂ ਤੋਂ ਆਮ ਲੋਕ ਤੇ ਸ਼ਹਿਰ ਵਾਸੀ ਪ੍ਰੇਸ਼ਾਨ ਹੋ ਰਹੇ ਹਨ | ਜ਼ਿਕਰਯੋਗ ਹੈ ਕਿ ਬੀਤੇ ਲੰਮੇ ਸਮੇਂ ਤੋਂ ਭੱਠੀ ਵਾਲਾ ਮੋੜ ਤੋਂ ਪੰਜ ਫੋਟੋ ਨਸਵਾਰ ਫ਼ੈਕਟਰੀ ਤੱਕ ਸਰਕੂਲਰ ਰੋਡ ਬੁਰੀ ਤਰ੍ਹਾਂ ਟੁੱਟੀ ਹੋਈ ਹੈ | ਸੀਵਰੇਜ਼ ਦੇ ਮਾੜੇ ਪ੍ਰਬੰਧਾਂ ਕਾਰਨ ਉਕਤ ਜਗ੍ਹਾ 'ਤੇ ਅਕਸਰ ਸੀਵਰੇਜ਼ ਦਾ ਪਾਣੀ ਓਵਰਫ਼ਲੋ ਹੋ ਕੇ ਸੜਕ 'ਤੇ ਹੀ ਖੜ੍ਹਾ ਰਹਿੰਦਾ ਹੈ, ਜਿੱਥੇ ਰੋਜ਼ਾਨਾ ਅਨੇਕਾਂ ਹੀ ਹਾਦਸੇ ਵਾਪਰ ਰਹੇ ਹਨ | ਸ਼ਹਿਰ ਵਾਸੀ ਲੰਮੇ ਸਮੇਂ ਤੋਂ ਸਿਆਸੀ ਆਗੂਆਂ ਦੇ ਭਾਸ਼ਣ ਸੁਣਦੇ ਆ ਰਹੇ ਹਨ ਕਿ ਉਕਤ ਸੜਕ ਪੀ.ਡਬਲਯੂ.ਡੀ. ਵਲੋਂ ਜਲਦੀ ਹੀ ਬਣਾਈ ਜਾਵੇਗੀ, ਪ੍ਰੰਤੂ ਸੂਤਰਾਂ ਨੇ ਦੱਸਿਆ ਕਿ ਅਜੇ ਤੱਕ ਸੰਬੰਧਿਤ ਵਿਭਾਗ ਕਾਗ਼ਜ਼ੀ ਕਾਰਵਾਈ ਪੂਰੀ ਕਰਨ ਵਿਚ ਹੀ ਉਲਝਿਆ ਹੋਇਆ ਹੈ, ਜਿਸ ਤੋਂ ਲਗਦਾ ਹੈ ਕਿ ਸ਼ਹਿਰ ਵਾਸੀਆਂ ਨੂੰ ਹੋਰ ਲੰਮੀ ਉਡੀਕ ਕਰਨੀ ਪੈ ਸਕਦੀ ਹੈ | ਦਿਲਚਸਪ ਗੱਲ ਇਹ ਹੈ ਕਿ ਬੀਤੇ ਦਿਨੀਂ ਨਗਰ ਕੌਂਸਲ ਦਫ਼ਤਰ ਅੱਗੇ ਤੋਂ ਗੁਜ਼ਰਦੀ ਸੜਕ ਨੂੰ ਅਚਾਨਕ ਹੀ ਪੁੱਟਣਾ ਸ਼ੁਰੂ ਕਰ ਦਿੱਤਾ ਗਿਆ | ਸ਼ਹਿਰ ਵਾਸੀਆਂ ਵਿਚ ਚਰਚਾ ਸੀ ਕਿ ਉਕਤ ਸੜਕ ਠੀਕ ਹਾਲਤ ਵਿਚ ਹੋਣ ਦੇ ਬਾਵਜੂਦ ਕਿਉਂ ਪੁੱਟਿਆ ਜਾ ਰਿਹਾ ਹੈ | ਉਕਤ ਸੜਕ ਨਗਰ ਕੌਂਸਲ ਦੇ ਅਧਿਕਾਰ ਖੇਤਰ ਵਿਚ ਹੈ | ਆਸਪਾਸ ਦੇ ਦੁਕਾਨਦਾਰਾਂ ਦਾ ਕਹਿਣਾ ਸੀ ਕਿ ਉਕਤ ਸੜਕ ਐਨੀ ਮਜ਼ਬੂਤ ਹੈ ਕਿ ਇਹ ਕਈ ਸਾਲਾਂ ਤੱਕ ਟੁੱਟਣ ਵਾਲੀ ਨਹੀਂ ਹੈ, ਪ੍ਰੰਤੂ ਇਸ ਨੰੂ ਕਿਉਂ ਪੁੱਟਿਆ ਜਾ ਰਿਹਾ ਹੈ, ਉਨ੍ਹਾਂ ਦੀ ਸਮਝ ਤੋਂ ਬਾਹਰ ਹੈ | ਅਚਾਨਕ ਉਕਤ ਸੜਕ ਦਾ ਥੋੜ੍ਹਾ ਜਿਹਾ ਹਿੱਸਾ ਪੁੱਟੇ ਜਾਣ ਉਪਰੰਤ ਕੰਮ ਰੋਕ ਦਿੱਤਾ ਗਿਆ ਹੈ | ਸਰਕੂਲਰ ਰੋਡ ਦੇ ਦੋਵੇਂ ਹੀ ਪ੍ਰਭਾਵਿਤ ਥਾਵਾਂ ਦੇ ਟੁੱਟੇ ਹੋਣ ਕਰਕੇ ਆਮ ਆਵਾਜਾਈ ਵਿਚ ਵੱਡੀ ਪ੍ਰੇਸ਼ਾਨੀ ਦੇਖਣ ਨੂੰ ਮਿਲ ਰਹੀ ਹੈ, ਜਿਸ ਨੇ ਸ਼ਹਿਰ ਵਾਸੀਆਂ ਤੇ ਵਿਰੋਧੀ ਸਿਆਸੀ ਪਾਰਟੀਆਂ ਵਿਚ ਨਵੀਂ ਚਰਚਾ ਛੇੜ ਦਿੱਤੀ ਹੈ | ਨਗਰ ਕੌਂਸਲ ਦੇ ਈ.ਓ. ਸੁਨੀਲ ਦੱਤ ਵਰਮਾ ਨੇ ਫ਼ੋਨ 'ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰੀ ਕੰਨਿਆ ਸਕੂਲ ਤੋਂ ਲੈ ਕੇ ਸਬਜ਼ੀ ਮੰਡੀ ਤੱਕ ਕੰਕਰੀਟ ਦੀ ਬਣੀ ਸੜਕ ਨੂੰ ਪੁੱਟ ਕੇ ਟਾਇਲਾਂ ਲਾਈਆਂ ਜਾਣਗੀਆਂ | ਸੜਕ ਪੁੱਟਣ ਦੇ ਕੰਮ ਨੂੰ ਰੋਕੇ ਜਾਣ 'ਤੇ ਉਨ੍ਹਾਂ ਕਿਹਾ ਕਿ ਪਤਾ ਨਹੀਂ ਲੋਕਾਂ ਨੂੰ ਅਜਿਹਾ ਕੰਮ ਕਿਉਂ ਨਹੀਂ ਪਸੰਦ ਆ ਰਿਹਾ ਅਤੇ ਕੰਮ ਰੁਕਵਾ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਕਰੋੜ ਦੇ ਲਗਪਗ ਗ੍ਰਾਂਟ ਆਈ ਹੈ ਅਤੇ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਕੰਮ ਨੂੰ ਲਾਜ਼ਮੀ ਨੇਪਰੇ ਚਾੜਿ੍ਹਆ ਜਾਵੇਗਾ | ਪੀ.ਡਬਲਯੂ.ਡੀ. ਦੇ ਐੱਸ.ਡੀ.ਓ. ਬਲਰਾਮ ਕਿ੍ਸ਼ਨ ਨੇ ਦੱਸਿਆ ਕਿ ਭੱਠੀ ਵਾਲਾ ਮੋੜ ਤੋਂ ਸੜਕ ਬਣਾਉਣ ਦੀ ਪ੍ਰਪੋਜਲ ਬਣ ਕੇ ਤਿਆਰ ਹੈ ਅਤੇ ਟੈਂਡਰ ਲਗਾਏ ਜਾਣਗੇ | ਪਤਾ ਲੱਗਿਆ ਹੈ ਕਿ ਸੀਵਰੇਜ਼ ਵਿਭਾਗ ਵਲੋਂ ਪ੍ਰਭਾਵਿਤ ਜਗ੍ਹਾ 'ਤੇ ਸੀਵਰੇਜ਼ ਦੀਆਂ ਪਾਈਪਾਂ ਪਾਈਆਂ ਜਾਣਗੀਆਂ ਅਤੇ ਵਿਭਾਗ ਨੂੰ ਚਿੱਠੀ ਲਿਖੀ ਹੈ ਕਿ ਉਹ ਜਲਦੀ ਆਪਣਾ ਕੰਮ ਨੇਪਰੇ ਚਾੜ੍ਹਨ | ਜਦੋਂ ਵੀ ਪਾਈਪਾਂ ਪਾਈਆਂ ਜਾਣਗੀਆਂ, ਉਸ ਤੋਂ ਉਪਰੰਤ ਹੀ ਉਹ ਆਪਣਾ ਕੰਮ ਸ਼ੁਰੂ ਸਕਣਗੇ |
Ad Position 22
No active advertisement
ਪਿਛਲੀ ਖ਼ਬਰ ਪ੍ਰਾਈਵੇਟ ਕੰਪਨੀ ਦੇ ਕਰਿੰਦੇ ਪਾਸੋਂ ਲੁਟੇਰਿਆਂ ਨੇ ਕੀਤੀ ਲੁੱਟ-ਖੋਹ ਅਗਲੀ ਖ਼ਬਰ ਪੇਂਡੂ ਖੇਤਰਾਂ 'ਚ ਮੀਂਹ, ਤੇਜ਼ ਝੱਖੜ ਨੇ ਮਚਾਈ ਤਬਾਹੀ, ਗੜੇ ਵੀ ਪਏ
Ad Position 24