05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਕਾਰ ਸਵਾਰ ਲੁਟੇਰਿਆਂ ਨੇ ਦਿਨ ਦਿਹਾੜੇ ਸਹੁਰੇ ਤੇ ਨੂੰ ਹ ਨੂੰ ਕੀਤਾ ਗੰਭੀਰ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 05-09-2025
ਕੋਟਕਪੂਰਾ, 4 ਸਤੰਬਰ (ਮੇਘਰਾਜ)-ਅੱਜ ਸ਼ਾਮ ਕਰੀਬ 3.30 ਵਜੇ ਕੋਟਕਪੂਰਾ-ਪਿੰਡ ਬਾਹਮਣਵਾਲਾ ਨਜ਼ਦੀਕ ਕਾਰ ਸਵਾਰ ਲੁਟੇਰਿਆਂ ਨੇ ਮੋਟਰਸਾਈਕਲ ਸਵਾਰ ਇਕ ਵਿਅਕਤੀ ਅਤੇ ਉਸ ਦੀ ਨੂੰ ਹ ਨੂੰ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਅਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਪਿੰਡ ਬਾਹਮਣਵਾਲਾ ਵਾਸੀ ਬਲਕਾਰ ਸਿੰਘ ਬਰਾੜ ਦੀ ਨੂੰ ੁਹ ਮਨਪ੍ਰੀਤ ਕੌਰ (27) ਪਤਨੀ ਗੁਰਪ੍ਰੀਤ ਸਿੰਘ ਬਰਾੜ ਆਪਣੇ ਸਹੁਰੇ ਬਲਕਾਰ ਸਿੰਘ ਬਰਾੜ ਤੇ ਸੱਸ ਨਾਲ ਕੋਟਕਪੂਰਾ ਵਿਖੇ ਸਾਮਾਨ ਖਰੀਦਣ ਗਏ ਸਨ | ਖਰੀਦੋ ਫਰੋਖਤ ਕਰਨ ਉਪਰੰਤ ਮੋਟਰਸਾਈਕਲ 'ਤੇ ਪਿੰਡ ਵਾਪਸ ਆ ਰਹੇ ਹਨ | ਜਦ ਉਹ ਪਿੰਡ ਦੇ ਨਜ਼ਦੀਕ ਪਹੁੰਚੇ ਤਾਂ ਪਿੱਛੇ ਤੋਂ ਆ ਰਹੀ ਸਵਿਫਟ ਕਾਰ ਸਵਾਰਾਂ ਨੇ ਮੋਟਰਸਾਈਕਲ ਦੇ ਮੂਹਰੇ ਕਾਰ ਲਾ ਕੇ ਰੋਕ ਲਿਆ | ਜਿਸ ਕਾਰਨ ਮੋਟਰਸਾਈਕਲ ਸਵਾਰ ਦੋਨੋਂ ਡਿੱਗ ਪਏ | ਲੁਟੇਰਿਆਂ ਨੇ ਕਾਰ 'ਚੋਂ ਉੱਤਰ ਕੇ ਮਨਪ੍ਰੀਤ ਕੌਰ 'ਤੇ ਕਿਰਚਾਂ ਨਾਲ ਵਾਰ ਕਰਕੇ ਉਸ ਤੋਂ ਦੋ ਮੋਬਾਈਲ, ਇਕ ਸੋਨੇ ਦੀ ਚੇਨੀ, ਮੁੰਦਰੀ ਤੇ ਨਗਦੀ ਖੋਹ ਲਈ ਅਤੇ ਫ਼ਰਾਰ ਹੋ ਗਏ | ਜ਼ਖ਼ਮੀ ਮਨਪ੍ਰੀਤ ਕੌਰ ਤੁਰੰਤ ਸਿਵਲ ਹਸਪਤਾਲ ਕੋਟਕਪੂਰਾ ਪਹੁੰਚਾਇਆ ਗਿਆ | ਜ਼ਿਆਦਾ ਜ਼ਖ਼ਮੀ ਹੋਣ ਕਾਰਨ ਮਨਪ੍ਰੀਤ ਕੌਰ ਫ਼ਰੀਦਕੋਟ ਰੈਫ਼ਰ ਕਰ ਦਿੱਤਾ | ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਕਾਰ ਦੀਆਂ ਦੋਨਾਂ ਨੰਬਰ ਪਲੇਟਾਂ 'ਤੇ ਮਿੱਟੀ ਲਾਈ ਹੋਈ ਸੀ ਅਤੇ ਕਾਫ਼ੀ ਸਮੇਂ ਤੋਂ ਉਹ ਸੂਏ ਦੀ ਪਟੜੀ 'ਤੇ ਖੜ੍ਹੇ ਉਡੀਕ ਕਰ ਰਹੇ ਸਨ | ਪਰਿਵਾਰਕ ਮੈਂਬਰਾਂ ਦੀ ਪੁਲਿਸ ਪ੍ਰਸ਼ਾਸਨ ਤੋਂ ਮੰਗ ਹੈ ਕਿ ਜਲਦ ਤੋਂ ਜਲਦ ਲੁਟੇਰਿਆਂ ਨੂੰ ਫ਼ੜਿ੍ਹਆ ਜਾਵੇ ਤੇ ਚੋਰੀ ਕੀਤੇ ਸਮਾਨ ਨੂੰ ਵਾਪਸ ਕੀਤਾ ਜਾਵੇ | ਦੱਸਣਯੋਗ ਹੈ ਕਿ ਕੋਟਕਪੂਰਾ-ਬਾਹਮਣਵਾਲਾ ਸੜਕ 'ਤੇ ਪਹਿਲਾਂ ਵੀ ਕਈ ਲੁੱਟ ਖੋਹ ਦੀ ਵਾਰਦਾਤਾਂ ਵਾਪਰ ਚੁੱਕੀਆਂ ਹਨ | ਕਈ ਵੀ ਲੁਟੇਰੇ ਪੁਲਿਸ ਵਲੋਂ ਫ਼ੜ੍ਹੇ ਵੀ ਗਏ ਹਨ ਪ੍ਰੰਤੂ ਲੁਟੇਰਿਆਂ ਦੇ ਹੌਂਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਦਿਨ ਦਿਹਾੜੇ ਹੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹਨ |
Ad Position 22
No active advertisement
ਪਿਛਲੀ ਖ਼ਬਰ ਰੇਲਵੇ ਅੰਡਰ ਬਿ੍ਜ 'ਚ ਹਨੇਰਾ ਤੇ ਪਾਣੀ ਖੜ੍ਹਨ ਕਾਰਨ ਲੋਕ ਪ੍ਰੇਸ਼ਾਨ ਅਗਲੀ ਖ਼ਬਰ ਪੁਲਿਸ ਵਲੋਂ ਕੇਂਦਰੀ ਮਾਡਰਨ ਜੇਲ੍ਹ ਦੀ ਅਚਨਚੇਤ ਚੈਕਿੰਗ
Ad Position 24