05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਰੇਲਵੇ ਅੰਡਰ ਬਿ੍ਜ 'ਚ ਹਨੇਰਾ ਤੇ ਪਾਣੀ ਖੜ੍ਹਨ ਕਾਰਨ ਲੋਕ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 05-09-2025
ਫ਼ਰੀਦਕੋਟ, 4 ਸਤੰਬਰ (ਸਰਬਜੀਤ ਸਿੰਘ)-ਸਥਾਨਕ ਤਲਵੰਡੀ ਰੋਡ 'ਤੇ ਬਣੇ ਰੇਲਵੇ ਅੰਡਰ ਬਿ੍ਜ 'ਚ ਪਿਛਲੇ ਕਈ ਦਿਨਾਂ ਤੋਂ ਲਾਗਾਤਾਰ ਮੀਂਹ ਪੈਣ ਕਾਰਨ ਕਾਫ਼ੀ ਪਾਣੀ ਖੜ੍ਹਾ ਹੋ ਗਿਆ ਹੈ | ਇਸ ਪਾਣੀ ਕਾਰਨ ਲੋਕਾਂ ਦਾ ਲੰਘਣਾ ਟੱਪਣਾ ਮੁਸ਼ਕਿਲ ਹੋ ਗਿਆ ਹੈ | ਪਾਣੀ ਏਨਾਂ ਜ਼ਿਆਦਾ ਹੈ ਕਿ ਪੈਦਲ ਲੰਘਣਾ ਤਾਂ ਨਾਮੁਮਕਿਨ ਹੀ ਹੈ | ਬਿ੍ਜ ਹੇਠਾਂ ਖੜੇ ਪਾਣੀ ਦੀ ਨਿਕਾਸੀ ਦਾ ਕੋਈ ਵੀ ਪ੍ਰਬੰਧ ਮੌਜੂਦ ਨਹੀਂ ਹੈ, ਜਿਸ ਕਾਰਨ ਇਹ ਪਾਣੀ ਕਈ ਕਈ ਦਿਨ ਖੜ੍ਹਾ ਰਹਿੰਦਾ ਹੈ | ਰੋਜ਼ ਇਸ ਪੁਲ ਦੇ ਥੱਲੇ ਦੀ ਲੰਘਣ ਵਾਲਿਆਂ ਵਲੋਂ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ ਅੰਡਰ ਬਿ੍ਜ ਵਿਚ ਖੜ੍ਹੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਲੰਘਣ ਟੱਪਣਾ ਸੁਖਾਲਾ ਹੋ ਸਕੇ | ਉਪਰ ਦੀ ਲੰਘਦੇ ਪੁਲ ਦੇ ਨਾਲ ਪੌੜੀਆਂ ਦਾ ਪੁਲ ਨਾ ਹੋਣ ਕਾਰਨ ਉਨ੍ਹਾਂ ਨੂੰ ਆਪਣੀ ਜਾਨ ਜੌਖਮ ਵਿਚ ਪਾ ਕੇ ਰੇਲਵੇ ਲਾਈਨਾਂ ਦੇ ਉਪਰ ਦੀ ਲੰਘਣਾ ਪੈਂਦਾ ਹੈ | ਜਿਸ ਕਾਰਨ ਉਨ੍ਹਾਂ ਦੀ ਜਾਨ ਵੀ ਜਾ ਸਕਦੀ ਹੈ | ਦੱਸਣਯੋਗ ਹੈ ਕਿ ਇਸ ਅੰਡਰ ਬਿ੍ਜ ਵਿਚ ਰਾਤ ਸਮੇਂ ਰੌਸ਼ਨੀ ਦਾ ਵੀ ਕੋਈ ਪ੍ਰਬੰਧ ਨਹੀਂ ਹੈ | ਜਿਸ ਕਾਰਨ ਇੱਥੇ ਦਿਨ ਛੁਪਦੇ ਹੀ ਘੁੱਪ ਹਨੇ੍ਹਰਾ ਹੋ ਜਾਂਦਾ ਹੈ | ਜਿਸ ਕਾਰਨ ਇੱਥੇ ਔਰਤਾਂ ਅਤੇ ਬੱਚਿਆਂ ਨੂੰ ਦਿਨ ਛਿਪਣ ਤੋਂ ਬਾਅਦ ਲੰਘਣਾ ਮੁਸ਼ਕਿਲ ਹੋ ਜਾਂਦਾ ਹੈ ਅਤੇ ਲੁੱਟਾਂ ਖੋਹਾਂ ਵਾਲੇ ਵੀ ਇਸ ਹਨੇ੍ਹਰੇ ਦਾ ਫ਼ਾਇਦਾ ਚੁੱਕਦੇ ਹਨ ਅਤੇ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹਨ | ਬੀਤੇ ਦਿਨ ਹੀ ਪੁਲਿਸ ਵਲੋਂ ਪੁੱਲ ਦੇ ਨੀਚੇ ਤੋਂ ਪੰਜ ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ ਜੋ ਕਿ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿਚ ਸਨ | ਦੱਸਣਯੋਗ ਹੈ ਕਿ ਰੇਲਵੇ ਦੇ ਨਾਲ ਬਣੀਆਂ ਝੂੱਗੀਆਂ ਵਿਚ ਹੀ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਅੰਜਾਮ ਦੇਣ ਵਾਲੇ ਕੁਝ ਗੈਰ ਸਮਾਜਿਕ ਅਨਸਰ ਰਹਿੰਦੇ ਹਨ ਅਤੇ ਇਹ ਇਸ ਹਨੇ੍ਹਰੇ ਦਾ ਫ਼ਾਇਦਾ ਚੁੱਕੇ ਹੋਏ ਰਾਹ ਜਾਂਦੇ ਲੋਕਾਂ ਨੂੰ ਲੁੱਟ ਦੇ ਹਨ | ਇੱਥੋਂ ਲੰਘਣ ਵਾਲੇ ਲੋਕਾਂ ਦੀ ਮੰਗ ਹੈ ਕਿ ਇਸ ਅੰਡਰ ਬਿ੍ਜ ਵਿਚ ਖੜੇ ਪਾਣੀ ਨੂੰ ਕੱਢਿਆ ਜਾਵੇ ਅਤੇ ਅੱਗੇ ਤੋਂ ਪਾਣੀ ਦੀ ਨਿਕਾਸੀ ਦਾ ਯੋਗ ਪ੍ਰਬੰਧ ਕੀਤਾ ਜਾਵੇ | ਰਾਤ ਲਈ ਇਥੇ ਰੌਸ਼ਨੀ ਦਾ ਪ੍ਰਬੰਧ ਕੀਤਾ ਜਾਵੇ ਅਤੇ ਪੁਲਿਸ ਦੀ ਗਸ਼ਤ ਇਸ ਅੰਡਰ ਬਿ੍ਜ ਵੱਲ ਵਧਾਈ ਜਾਵੇ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਮੰਡੀ ਬੋਰਡ ਦੇ ਪੈਨਸ਼ਨਰਾਂ ਵਲੋਂ ਹੜ੍ਹ ਪੀੜਤਾਂ ਲਈ ਇਕ ਦਿਨ ਦੀ ਪੈਨਸ਼ਨ ਮੁੱਖ ਮੰਤਰੀ ਰਾਹਤ ਫ਼ੰਡ 'ਚ ਦੇਣ ਦਾ ਫ਼... ਅਗਲੀ ਖ਼ਬਰ ਕਾਰ ਸਵਾਰ ਲੁਟੇਰਿਆਂ ਨੇ ਦਿਨ ਦਿਹਾੜੇ ਸਹੁਰੇ ਤੇ ਨੂੰ ਹ ਨੂੰ ਕੀਤਾ ਗੰਭੀਰ ਜ਼ਖ਼ਮੀ
Ad Position 24