26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਸ਼ੋ੍ਰਮਣੀ ਅਕਾਲੀ ਦਲ ਨੇ ਹੜ੍ਹ ਪੀੜਤਾਂ ਲਈ ਕਣਕ ਇਕੱਠੀ ਕੀਤੀ

Ad Position 21
No active advertisement
ਅਜੀਤ ਡੈਸਕ 25-09-2025
ਗਿੱਦੜਬਾਹਾ, 24 ਸਤੰਬਰ (ਸ਼ਿਵਰਾਜ ਸਿੰਘ ਬਰਾੜ)-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਹੜ੍ਹ ਪੀੜਤਾਂ ਨੂੰ ਕਣਕ ਮੁਹੱਈਆ ਕਰਵਾਉਣ ਦੀ ਵਿੱਢੀ ਗਈ ਮੁਹਿੰਮ ਤਹਿਤ ਅੱਜ ਪਿੰਡ ਥਰਾਜਵਾਲਾ ਵਾਸੀਆਂ ਵਲੋਂ ਕਣਕ ਇਕੱਠੀ ਕੀਤੀ ਗਈ ਹੈ | ਹਲਕਾ ਗਿੱਦੜਬਾਹਾ, ਲੰਬੀ ਅਤੇ ਮਲੋਟ ਦੇ ਪਿੰਡਾਂ ਵਿਚੋਂ ਕਣਕ ਇਕੱਠੀ ਕਰਨ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ | ਇਹ ਕਣਕ ਪਿੰਡ ਬਾਦਲ ਵਿਖੇ ਇਕੱਤਰ ਕਰਕੇ ਅੱਗੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਕੋਲ ਪੁੱਜਦੀ ਕੀਤੀ ਜਾਵੇਗੀ | ਪਿੰਡ ਥਰਾਜਵਾਲਾ ਦੇ ਅਕਲੀ ਦਲ ਦੇ ਸਮਰਥਕਾਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਆਪਣੇ ਪਿੰਡ ਵਿਚੋਂ 100 ਕੁ ਕੁਇੰਟਲ ਕਣਕ ਇਕੱਠੀ ਕੀਤੀ ਗਈ ਹੈ ਅਤੇ ਇਹ ਕਣਕ ਹੁਣ ਪਿੰਡ ਬਾਦਲ ਵਿਖੇ ਬਣੇ ਸਟੋਰ ਵਿਚ ਜਮ੍ਹਾਂ ਕਰਵਾਈ ਜਾਵੇਗੀ | ਇਸ ਮੌਕੇ ਗੁਰਜੀਤ ਸਿੰਘ ਸਮਾਜੀ, ਗੁਰਜੀਤ ਸਿੰਘ ਸਾਬਕਾ ਮੈਂਬਰ ਬਲਾਕ ਸੰਮਤੀ, ਕੁਲਵਿੰਦਰ ਸਿੰਘ ਪ੍ਰਧਾਨ, ਅੰਗਰੇਜ ਸਿੰਘ, ਨਾਇਬ ਸਿੰਘ ਔਲਖ, ਕੁਲਦੀਪ ਸਿੰਘ ਸਿੱਧੂ, ਇਕਬਾਲ ਸਿੰਘ, ਜਸਵਿੰਦਰ ਸਿੰਘ, ਬੱਗਾ ਸਿੰਘ ਪੰਚ, ਗੁਰਲਾਲ ਸਿੰਘ, ਗਮਦੂਰ ਸਿੰਘ, ਬੇਅੰਤ ਸਿੰਘ, ਮੋਤੀ ਰਾਮ, ਕੁਲਵੰਤ ਸਿੰਘ, ਗੋਰਾ ਸਿੰਘ, ਰਾਮਪਾਲ ਸਿੰਘ ਅਤੇ ਰਾਜਾ ਸਿੰਘ ਆਦਿ ਆਗੂ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡਾਂ 'ਚ ਟੁੱਟੇ ਪਏ ਬਿਜਲੀ ਮੀਟਰ ਬਕਸੇ ਦੇ ਰਹੇ ਹਨ ਹਾਦਸਿਆਂ ਨੂੰ ਸੱਦਾ ਅਗਲੀ ਖ਼ਬਰ ਹਰਜਿੰਦਰ ਕੌਰ ਮਨੇਸ ਪਿੰਡ ਚੜ੍ਹੇਵਾਨ ਨਮਿਤ ਅੰਤਿਮ ਅਰਦਾਸ 27 ਨੂੰ
Ad Position 24