23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਸਿਲਵਰ ਓਕਸ ਸਕੂਲ ਸੇਵੇਵਾਲਾ ਨੇ ਜੂਨੀਅਰ ਵਿੰਗ ਫ਼ਨ ਆਈਲੈਂਡ ਤਲਵੰਡੀ ਭਾਈ 'ਚ ਮਨਾਈ ਪਿਕਨਿਕ <br/>

Ad Position 21
No active advertisement
ਅਜੀਤ ਡੈਸਕ 26-09-2025
ਜੈਤੋ, 25 ਸਤੰਬਰ (ਗੁਰਚਰਨ ਸਿੰਘ ਗਾਬੜੀਆ)-ਸਿਲਵਰ ਓਕਸ ਸਕੂਲ ਸੇਵੇਵਾਲਾ ਨੇ ਯੂ.ਕੇ.ਜੀ ਤੋਂ ਚੌਥੀ ਜਮਾਤ ਦੇ ਵਿਦਿਆਰਥੀਆਂ ਨੇ ਤਲਵੰਡੀ ਭਾਈ ਦੇ ਫ਼ਨ ਆਈਲੈਂਡ 'ਚ ਪਿਕਨਿਕ ਮਨਾਈ ਗਈ | ਇਸ ਪਿਕਨਿਕ ਦਾ ਉਦੇਸ਼ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਪੜ੍ਹਾਈ ਤੋਂ ਬ੍ਰੇਕ ਲੈਣਾ ਅਤੇ ਕਲਾਸ ਰੂਮ ਤੋਂ ਬਾਹਰ ਆਪਣੇ ਸਾਥੀਆਂ ਨਾਲ ਆਨੰਦ ਲੈਣ ਅਤੇ ਸਿੱਖਣ ਦਾ ਮÏਕਾ ਪ੍ਰਦਾਨ ਕਰਨਾ ਸੀ | ਪਿਕਨਿਕ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਝੂਲਿਆਂ ਅਤੇ ਰਾਈਡਸ ਦਾ ਪੂਰਾ ਆਨੰਦ ਮਾਣਿਆ | ਉਨ੍ਹਾਂ ਮਨੋਰੰਜਨ, 34 ਸ਼ੋਅ, ਇਲੈਕਟਿ੍ਕ ਕਾਰ ਸਵਾਰੀਆਂ ਅਤੇ ਭੂਤ ਬੰਗਲਾ, ਜ਼ੰਬੀ ਜੰਪਿੰਗ, ਮੂਵੀ ਸ਼ੋਅ ਅਤੇ ਬਿ੍ਜ ਕਰਾਸਿੰਗ, ਬੋਟਿੰਗ ਦਾ ਪੂਰਾ ਆਨੰਦ ਮਾਣਿਆ | ਦਿਨ ਭਰ ਮਾਹੌਲ ਹਾਸੇ ਅਤੇ ਉਤਸ਼ਾਹ ਨਾਲ ਭਰਿਆ ਰਿਹਾ | ਇਹ ਪਿਕਨਿਕ ਪਿ੍ੰਸੀਪਲ ਪਿ੍ਅੰਕਾ ਮਹਿਤਾ ਦੀ ਨਿਗਰਾਨੀ ਹੇਠ ਕੀਤੀ ਗਈ | ਉਨ੍ਹਾਂ ਕਿਹਾ ਕਿ ਇਹ ਸੈਰ-ਸਪਾਟੇ ਆਮ ਤੌਰ 'ਤੇ ਮਨੋਰੰਜਨ ਅਤੇ ਵਿਦਿਅਕ ਦੋਵੇਂ ਤਰ੍ਹਾਂ ਦੇ ਹੁੰਦੇ ਹਨ, ਜੋ ਵਿਦਿਆਰਥੀਆਂ ਨੂੰ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਦਾ ਆਨੰਦ ਲੈਣ ਅਤੇ ਕਲਾਸ ਰੂਮ ਤੋਂ ਬਾਹਰ ਇਕ ਮਜ਼ੇਦਾਰ ਦਿਨ ਬਿਤਾਉਣ ਦਾ ਮੌਕਾ ਦਿੰਦੇ ਹਨ | ਇਸ ਪਿਕਨਿਕ ਦੌਰਾਨ ਅਧਿਆਪਕਾਂ ਨੇ ਵੀ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਆਨੰਦ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਦੇ ਨਾਲ ਸੀ | ਵਿਦਿਆਰਥੀਆਂ ਨੇ ਇਸ ਸ਼ਾਨਦਾਰ ਅਨੁਭਵ ਲਈ ਪਿ੍ੰਸੀਪਲ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਸਪੀਕਰ ਸੰਧਵਾਂ ਨੇ ਸੁਣੀਆਂ ਜਨਤਕ ਸਮੱਸਿਆਵਾਂ <br/> ਅਗਲੀ ਖ਼ਬਰ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਜਗਜੀਤ ਸਿੰਘ ਬਰਾੜ ਨਹੀਂ ਰਹੇ <br/>
Ad Position 24