ਕੋਟਕਪੂਰਾ, 25 ਸਤੰਬਰ (ਮੋਹਰ ਸਿੰਘ ਗਿੱਲ)-ਪੰਜਾਬ ਸਰਕਾਰ ਵਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਕਰਨ ਲਈ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਕੋਟਕਪੂਰਾ ਸ਼ਹਿਰ ਦੇ ਵਾਰਡ ਨੰਬਰ 5, 7 ਅਤੇ 8 ਇਲਾਵਾ ਹੋਰ ਵੱਖ-ਵੱਖ ਵਾਰਡਾਂ ਵਿਚ ਜਾ ਕੇ ਲੋਕ ਮਿਲਣੀ ਤਹਿਤ ਜਨਤਕ ਸਮੱਸਿਆਵਾਂ ਸੁਣੀਆਂ ਅਤੇ ਸੰਬੰਧਿਤ ਅਧਿਕਾਰੀਆਂ ਨੂੰ ਮੁਸ਼ਕਿਲਾਂ ਦੇ ਜਲਦੀ ਹਲ ਕਰਵਾਉਣ ਦੇ ਨਿਰਦੇਸ਼ ਵੀ ਦਿੱਤੇ | ਲੋਕਾਂ ਨੇ ਸੀਵਰੇਜ ਪ੍ਰਬੰਧ, ਬਿਜਲੀ, ਗਲੀਆਂ ਦੀ ਖ਼ਰਾਬ ਹਾਲਤ ਸਬੰਧੀ ਮੁੱਦੇ ਸੰਧਵਾਂ ਦੇ ਸਾਹਮਣੇ ਰੱਖੇ | ਸੰਧਵਾਂ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਤੁਰੰਤ ਸਰਕਾਰੀ ਵਿਭਾਗਾਂ ਨਾਲ ਮਿਲ ਕੇ ਹੱਲ ਕੀਤਾ ਜਾਵੇਗਾ | ਇਸ ਮੌਕੇ ਚੇਅਰਮੈਨ ਗੁਰਮੀਤ ਸਿੰਘ ਆਰੇਵਾਲਾ, ਮੇਹਰ ਸਿੰਘ ਚੱਕੀ ਵਾਲਾ, ਰਾਹੁਲ ਸ਼ਰਮਾ, ਦੀਪਕ ਖੰਨਾ, ਨਰੇਸ਼ ਸਿੰਗਲਾ, ਪਰਮਜੀਤ ਸਿੰਘ ਪੰਮਾ, ਸਿਮਰਨਜੀਤ ਮਹੰਤ ਐਮ.ਸੀ. ਆਦਿ ਹਾਜ਼ਰ ਸਨ |