ਸ੍ਰੀ ਮੁਕਤਸਰ ਸਾਹਿਬ, 18 ਦਸੰਬਰ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 'ਚ ਚੋਣਾਂ ਦੇ ਦੇਰ ਰਾਤ ਨੂੰ ਐਲਾਨੇ ਨਤੀਜੇ ਅਨੁਸਾਰ ਇਸ ਵਾਰ ਜ਼ਿਲ੍ਹੇ 'ਚ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਤ ਕਾਇਮ ਹੋ ਗਈ ਹੈ | ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਜ਼ਿਲ੍ਹਾ ਪ੍ਰੀਸ਼ਦ ਦੇ ਕੁੱਲ 13 ਜ਼ੋਨਾਂ 'ਚ ਸ਼੍ਰੋਮਣੀ ਅਕਾਲੀ ਦਲ ਦੇ 7 ਉਮੀਦਵਾਰ ਜੇਤੂ ਰਹੇ | ਜਦਕਿ ਆਮ ਆਦਮੀ ਪਾਰਟੀ ਦੇ 5 ਤੇ ਕਾਂਗਰਸ ਪਾਰਟੀ ਦਾ 1 ਉਮੀਦਵਾਰ ਸਫ਼ਲ ਰਿਹਾ ਹੈ | ਇਸੇ ਤਰ੍ਹਾਂ ਪੰਚਾਇਤ ਸੰਮਤੀ 'ਚ ਬਲਾਕ ਸ੍ਰੀ ਮੁਕਤਸਰ ਸਾਹਿਬ ਦੇ 20 ਜ਼ੋਨਾਂ ਵਿਚੋਂ ਸ਼੍ਰੋਮਣੀ ਅਕਾਲੀ ਦਲ ਦੇ 17 ਉਮੀਦਵਾਰ ਜੇਤੂ ਰਹੇ ਤੇ ਆਮ ਆਦਮੀ ਪਾਰਟੀ ਨੂੰ ਸਿਰਫ਼ 3 ਸੀਟਾਂ ਮਿਲੀਆਂ | ਜਦਕਿ ਕਾਂਗਰਸ ਪਾਰਟੀ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀ | ਬਲਾਕ ਮਲੋਟ ਦੇ 25 ਜ਼ੋਨਾਂ 'ਚੋਂ ਆਮ ਆਦਮੀ ਪਾਰਟੀ ਦੇ 17 ਤੇ ਸ਼੍ਰੋਮਣੀ ਅਕਾਲੀ ਦਲ 8 ਉਮੀਦਵਾਰ ਜੇਤੂ ਰਹੇ | ਕਾਂਗਰਸ ਪਾਰਟੀ ਬੁਰੀ ਤਰ੍ਹਾਂ ਪਛੜ ਗਈ | ਬਲਾਕ ਗਿੱਦੜਬਾਹਾ ਦੇ 25 ਜ਼ੋਨਾਂ 'ਚੋਂ ਆਮ ਆਦਮੀ ਪਾਰਟੀ 14, ਕਾਂਗਰਸ 8 ਤੇ ਅਕਾਲੀ ਦਲ 3 ਸੀਟਾਂ 'ਤੇ ਜੇਤੂ ਰਹੇ | ਬਲਾਕ ਲੰਬੀ ਦੇ 25 ਜ਼ੋਨਾਂ 'ਚੋਂ ਸ਼੍ਰੋਮਣੀ ਅਕਾਲੀ ਦਲ 20, ਆਮ ਆਦਮੀ ਪਾਰਟੀ 4 ਤੇ ਕਾਂਗਰਸ ਸਿਰਫ਼ 1 ਸੀਟ 'ਤੇ ਜੇਤੂ ਰਹੀ | ਜ਼ਿਲ੍ਹਾ ਪ੍ਰੀਸ਼ਦ ਦੀਆਂ ਕੁੱਲ 13 ਸੀਟਾਂ ਵਿਚੋਂ ਸ਼੍ਰੋਮਣੀ ਅਕਾਲੀ ਦਲ 7, ਆਮ ਆਦਮੀ ਪਾਰਟੀ 5 ਅਤੇ ਕਾਂਗਰਸ ਪਾਰਟੀ ਸਿਰਫ਼ 1 ਸੀਟ 'ਤੇ ਸਫ਼ਲ ਰਹੀ ਹੈ | ਜ਼ਿਲ੍ਹਾ ਪ੍ਰੀਸ਼ਦ ਜ਼ੋਨ ਲੱਖੇਵਾਲੀ ਤੋਂ ਆਮ ਆਦਮੀ ਪਾਰਟੀ, ਕਾਉਣੀ ਤੋਂ ਆਮ ਆਦਮੀ ਪਾਰਟੀ, ਮੱਲਣ ਤੋਂ ਆਦਮੀ ਪਾਰਟੀ, ਗੁਰੂਸਰ ਤੋਂ ਆਮ ਆਦਮੀ ਪਾਰਟੀ, ਪਿੰਡ ਮਲੋਟ ਤੋਂ ਆਮ ਆਦਮੀ ਪਾਰਟੀ, ਕਾਨਿਆਂਵਾਲੀ ਕਲਾਂ ਤੋਂ ਸ਼੍ਰੋਮਣੀ ਅਕਾਲੀ ਦਲ, ਉਦੇਕਰਨ ਤੋਂ ਸ਼੍ਰੋਮਣੀ ਅਕਾਲੀ ਦਲ, ਰੁਪਾਣਾ ਤੋਂ ਸ਼੍ਰੋਮਣੀ ਅਕਾਲੀ ਦਲ, ਮਿੱਡਾ ਤੋਂ ਸ਼੍ਰੋਮਣੀ ਅਕਾਲੀ ਦਲ, ਫਤਿਹਪੁਰ ਮਨੀਆ ਤੋਂ ਸ਼੍ਰੋਮਣੀ ਅਕਾਲੀ ਦਲ, ਲੰਬੀ ਤੋਂ ਸ਼੍ਰੋਮਣੀ ਅਕਾਲੀ ਦਲ, ਕਿੱਲਿਆਂਵਾਲੀ ਤੋਂ ਸ਼੍ਰੋਮਣੀ ਅਕਾਲੀ ਦਲ, ਕੋਟਭਾਈ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਫ਼ਲ ਰਹੇ ਹਨ | ਇਸ ਤਰ੍ਹਾਂ ਹੀ ਪੰਚਾਇਤ ਸੰਮਤੀ ਦੇ ਨਤੀਜਿਆਂ 'ਚ ਸ੍ਰੀ ਮੁਕਤਸਰ ਸਾਹਿਬ ਹਲਕੇ 'ਚ 'ਆਪ' ਚੱਕ ਜਵਾਹਰੇਵਾਲਾ, ਭੁੱਲਰ ਤੇ ਮਰਾੜ੍ਹ ਕਲਾਂ ਤੋਂ ਬਲਾਕ ਸੰਮਤੀ ਜੇਤੂ ਰਹੀ, ਜਦਕਿ ਅਕਾਲੀ ਦਲ ਮੁਕਤਸਰ ਦਿਹਾਤੀ, ਗੋਨਿਆਣਾ, ਬਧਾਈ, ਰਣਜੀਤਗੜ੍ਹ, ਗੁਲਾਬੇਵਾਲਾ, ਲੰਬੀਢਾਬ, ਬੂੜਾ ਗੁੱਜਰ, ਉਦੇਕਰਨ, ਕੋਟਲੀ ਸੰਘਰ, ਥਾਂਦੇਵਾਲਾ, ਸਰਾਏਨਾਗਾ, ਵੜਿੰਗ, ਸਰਾਏਨਾਗਾ, ਲੁਬਾਣਿਆਂਵਾਲੀ, ਸੀਰਵਾਲੀ, ਭੰਗੇਵਾਲਾ ਤੇ ਕਾਨਿਆਂਵਾਲੀ ਤੋਂ ਜੇਤੂ ਰਹੀ | ਇਸ ਤੋਂ ਇਲਾਵਾ ਮਲੋਟ ਹਲਕੇ ਵਿਚ 'ਆਪ' ਸੰਮੇਵਾਲੀ, ਲੱਖੇਵਾਲੀ, ਮੌੜ, ਭਾਗਸਰ, ਗੰਧੜ, ਮਹਾਂਬੱਧਰ, ਰੁਪਾਣਾ, ਲੱਖੇਵਾਲੀ, ਖੂੰਨਣ ਕਲਾਂ, ਬਾਮ, ਸ਼ੇਰਗੜ੍ਹ ਗਿਆਨ ਸਿੰਘ, ਘੱਗਾ, ਪਿੰਡ ਮਲੋਟ, ਜੰਡਵਾਲਾ ਚੜ੍ਹਤ ਸਿੰਘ, ਫ਼ਕਰਸਰ, ਦਾਨੇਵਾਲਾ ਤੇ ਅਬੁੱਲਖੁਰਾਣਾ ਤੋਂ ਜੇਤੂ ਰਹੀ | ਜਦਕਿ ਅਕਾਲੀ ਦਲ ਚੱਕ ਚਿੱਬੜਾਂਵਾਲੀ, ਭੰਗਚੜੀ, ਧਿਗਾਣਾ, ਫੂਲੇਵਾਲਾ, ਔਲਖ, ਝੋਰੜ, ਈਨਾਖੇੜਾ ਅਤੇ ਵਿਰਕ ਖੇੜਾ ਤੋਂ ਜੇਤੂ ਰਿਹਾ | ਇਸੇ ਤਰ੍ਹਾਂ ਗਿੱਦੜਬਾਹਾ ਹਲਕੇ ਵਿਚ 'ਆਪ' ਭੁੱਟੀਵਾਲਾ, ਆਸਾ ਬੁੱਟਰ, ਗੂੜ੍ਹੀ ਸੰਘਰ, ਦੋਦਾ, ਕੋਟਲੀ ਅਬਲੂ, ਭਲਾਈਆਣਾ, ਦੌਲਾ, ਮਧੀਰ, ਛੱਤਿਆਣਾ, ਕੁਰਾਈਵਾਲਾ, ਗਿਲਜੇਵਾਲਾ, ਭੂੰਦੜ, ਸਮਾਘ ਤੇ ਸਹਿਬਚੰਦ ਤੋਂ ਜੇਤੂ ਰਹੀ | ਕਾਂਗਰਸ ਹਰੀਕੇ ਕਲਾਂ, ਕਾਉਣੀ, ਬੁੱਟਰ ਸ਼ਰੀਂਹ, ਕੋਟਭਾਈ, ਪਿਉਰੀ, ਹੁਸਨਰ, ਗੁਰੂਸਰ ਤੇ ਭਾਰੂ ਤੋਂ ਜੇਤੂ ਰਹੀ | ਜਦਕਿ ਅਕਾਲੀ ਦਲ ਮੱਲਣ, ਸੁਖਨਾ ਅਬਲੂ, ਧੂਲਕੋਟ ਤੋਂ ਜੇਤੂ ਰਿਹਾ | ਇਸ ਤੋਂ ਇਲਾਵਾ ਲੰਬੀ ਹਲਕੇ ਵਿਚ 'ਆਪ' ਮਹਿਣਾ, ਸਿੱਖਵਾਲਾ, ਕਬਰਵਾਲਾ ਤੇ ਆਲਮਵਾਲਾ ਤੋਂ ਜੇਤੂ ਰਹੀ | ਅਕਾਲੀ ਦਲ ਥਰਾਜਵਾਲਾ, ਲਾਲਬਾਈ, ਬਾਦਲ, ਮਿਠੜੀ ਬੁੱਧਗੀਰ, ਕਿੱਲਿਆਂਵਾਲੀ, ਘੁਮਿਆਰਾ, ਹਾਕੂਵਾਲਾ, ਭੀਟੀਵਾਲਾ, ਆਧਨੀਆਂ, ਫਤਿਹਪੁਰ ਮਨੀਆਂ, ਤੱਪਾਖੇੜਾ, ਲੰਬੀ, ਤਰਮਾਲਾ, ਮਹਿਮੂਦ ਖੇੜਾ, ਗੁਰੂਸਰ ਯੋਧਾ, ਕੋਲਿਆਂਵਾਲੀ, ਬੁਰਜ ਸਿੱਧਵਾਂ, ਸਰਾਵਾਂ ਬੋਦਲਾ, ਰਾਣੀਵਾਲਾ ਤੇ ਮੋਹਲਾਂ ਤੋਂ ਜੇਤੂ ਰਿਹਾ | ਜਦਕਿ ਕਾਂਗਰਸ ਚੰਨੂ ਸੀਟ ਤੋਂ ਜੇਤੂ ਰਹੀ |