24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਗਿੱਦੜਬਾਹਾ 'ਚ ਜ਼ਿਲ੍ਹਾ ਪ੍ਰੀਸ਼ਦ ਦੀਆਂ 3 ਸੀਟਾਂ 'ਤੇ 'ਆਪ' ਜੇਤੂ, ਇਕ ਸੀਟ ਕਾਂਗਰਸ ਨੂੰ ਮਿਲੀ

Ad Position 21
No active advertisement
ਅਜੀਤ ਡੈਸਕ 19-12-2025

ਗਿੱਦੜਬਾਹਾ/ਦੋਦਾ, 18 ਦਸੰਬਰ (ਸ਼ਿਵਰਾਜ ਸਿੰਘ ਬਰਾੜ, ਪਰਮਜੀਤ ਸਿੰਘ ਥੇੜ੍ਹੀ, ਰਵੀਪਾਲ)-ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਵੋਟਾਂ ਦੀ ਗਿਣਤੀ ਦਾ ਕਾਰਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਗਿੱਦੜਬਾਹਾ ਵਿਖੇ ਭਾਰੀ ਸੁਰੱਖਿਆ ਹੇਠ ਸ਼ੁਰੂ ਹੋਇਆ, ਜਿਸ 'ਚ ਵੋਟਾਂ ਦੀ ਗਿਣਤੀ ਦੇਰ ਰਾਤ ਤੱਕ ਚੱਲਦੀ ਰਹੀ | ਜ਼ਿਕਰਯੋਗ ਹੈ ਕਿ ਹਲਕਾ ਗਿੱਦੜਬਾਹਾ 'ਚ ਜ਼ਿਲ੍ਹਾ ਪ੍ਰੀਸ਼ਦ ਦੇ ਚਾਰ ਜ਼ੋਨ ਤੇ ਬਲਾਕ ਸੰਮਤੀ ਦੇ 25 ਜ਼ੋਨਾਂ 'ਤੇ ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਭਾਜਪਾ ਤੇ 'ਆਪ' ਦੇ ਉਮੀਦਵਾਰ ਚੋਣ ਮੈਦਾਨ ਵਿਚ ਸਨ | ਗਿੱਦੜਬਾਹਾ ਹਲਕੇ ਦੇ ਚੋਣ ਨਤੀਜਿਆਂ 'ਤੇ ਹਰ ਸਿਆਸੀ ਆਗੂਆਂ ਦੀਆਂ ਨਜ਼ਰਾਂ ਟਿਕੀਆਂ ਸਨ | ਦਿਲਚਸਪ ਗੱਲ ਇਹ ਹੈ ਕਿ 'ਆਪ' ਦਾ ਇਹ ਹਕੂਮਤੀ ਹਲਕਾ ਹੋਣ ਦੇ ਬਾਵਜੂਦ ਇਸ ਹਲਕੇ ਵਿਚ ਮਸਾਂ ਹੀ 50.10 ਪ੍ਰਤੀਸ਼ਤ ਵੋਟ ਪੋਲ ਹੋ ਸਕੀ, ਜਿਸ ਨੇ ਸਭਨਾਂ ਨੂੰ ਹੈਰਾਨ ਕਰ ਦਿੱਤਾ ਤੇ ਸਮਝਿਆ ਜਾ ਰਿਹਾ ਸੀ ਕਿ ਇਸ ਵਾਰ ਜ਼ਰੂਰ ਨਤੀਜੇ ਹੈਰਾਨੀਜਨਕ ਰਹਿਣਗੇ | ਹਲਕੇ ਦੇ ਪਿੰਡ ਬਬਾਣੀਆਂ ਤੇ ਮਧੀਰ ਪਿੰਡ ਵਿਚ ਬੂਥਾਂ 'ਤੇ ਸੱਤਾਧਾਰੀ ਪਾਰਟੀ ਦੇ ਆਗੂਆਂ ਵਲੋਂ ਕਥਿਤ ਕਬਜ਼ਾ ਕਰਨ ਦੇ ਦੋਸ਼ਾਂ ਉਪਰੰਤ ਦੁਬਾਰਾ ਵੋਟਾਂ ਪਾਈਆਂ ਗਈਆਂ | ਅਸਚਰਜ ਦੀ ਗੱਲ ਇਹ ਹੋਈ ਕਿ ਸਭ ਤੋਂ ਛੋਟੇ ਜਿਹੇ ਪਿੰਡ ਬਬਾਣੀਆਂ ਵਿਚ ਦੁਬਾਰਾ ਪਈਆਂ ਵੋਟਾਂ 'ਚ ਕਾਂਗਰਸ ਪਾਰਟੀ ਦੀਆਂ 'ਆਪ' ਤੇ ਸ਼੍ਰੋਮਣੀ ਅਕਾਲੀ ਦਲ ਤੋਂ ਵੱਧ ਵੋਟਾਂ ਨਿਕਲੀਆਂ | ਨਤੀਜਿਆਂ ਦੇ ਸ਼ੁਰੂਆਤੀ ਰੁਝਾਨ ਰਲੇ-ਮਿਲੇ ਆਉਂਦੇ ਰਹੇ | ਦੇਰ ਰਾਤ ਪੋਲਿੰਗ ਸਟੇਸ਼ਨ 'ਤੇ ਪਹੁੰਚੇ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦੋਸ਼ ਲਗਾਏ ਕਿ ਉਨ੍ਹਾਂ ਦੇ ਉਮੀਦਵਾਰ ਜਿੱਤ ਰਹੇ ਹਨ ਤੇ ਉਨ੍ਹਾਂ ਨੂੰ ਜੇਤੂ ਸਰਟੀਫ਼ਿਕੇਟ ਦੇਣ ਵਿਚ ਜਾਣਬੁੱਝ ਕੇ ਕੀਤੀ ਜਾ ਰਹੀ ਦੇਰੀ ਸ਼ੱਕ ਦੇ ਘੇਰੇ ਵਿਚ ਹੈ | ਇਸ ਦੌਰਾਨ ਇਕ ਵਾਰ ਤਾਂ ਮਾਹੌਲ ਗਰਮਾਇਆ ਦੇਖਿਆ ਗਿਆ | ਆਖ਼ਰ ਦੇਰ ਰਾਤ ਚੋਣ ਨਤੀਜਿਆਂ 'ਚ ਬਲਾਕ ਸੰਮਤੀ ਹਰੀਕੇ ਕਲਾਂ ਜ਼ੋਨ ਤੋਂ ਕਾਂਗਰਸ ਪਾਰਟੀ ਦੀ ਮੀਨਾ ਕੌਰ ਨੇ 'ਆਪ' ਦੀ ਕਿਰਨ ਬਾਲਾ ਨੂੰ 177 ਵੋਟਾਂ, ਭੁੱਟੀਵਾਲਾ ਤੋਂ 'ਆਪ' ਦੇ ਨਿੱਕਾ ਸਿੰਘ ਨੇ ਕਾਂਗਰਸ ਦੇ ਬਲਰਾਜ ਸਿੰਘ ਨੂੰ 200 ਵੋਟਾਂ, ਆਸਾ ਬੁੱਟਰ ਤੋਂ 'ਆਪ' ਦੀ ਸੀਬੋ ਕੌਰ ਨੇ ਕਾਂਗਰਸ ਦੀ ਪਰਮਜੀਤ ਕੌਰ ਨੂੰ 97 ਵੋਟਾਂ, ਗੂੜੀ ਸੰਘਰ ਤੋਂ 'ਆਪ' ਦੀ ਦਵਿੰਦਰ ਕੌਰ ਨੇ ਕਾਂਗਰਸ ਦੀ ਕਮਲਦੀਪ ਕੌਰ ਨੂੰ 202 ਵੋਟਾਂ, ਕਾਉਣੀ ਤੋਂ ਕਾਂਗਰਸ ਦੀ ਨਸੀਬ ਕੌਰ ਨੇ ਸ਼ੋ੍ਰਮਣੀ ਅਕਾਲੀ ਦਲ ਦੀ ਮਨਜੀਤ ਕੌਰ ਨੂੰ 181 ਵੋਟਾਂ, ਮੱਲਣ ਤੋਂ ਸ਼ੋ੍ਰਮਣੀ ਅਕਾਲੀ ਦਲ ਦੀ ਸੰਦੀਪ ਕੌਰ ਨੇ ਕਾਂਗਰਸ ਦੀ ਸਿਮਰਜੀਤ ਕੌਰ ਨੂੰ 1138 ਵੋਟਾਂ, ਦੋਦਾ ਤੋਂ 'ਆਪ' ਦੀ ਸੁਖਵੀਰ ਕੌਰ ਨੇ ਕਾਂਗਰਸ ਦੀ ਹਰਵਿੰਦਰ ਕੌਰ ਨੂੰ 1273 ਵੋਟਾਂ, ਕੋਟਲੀ ਅਬਲੂ ਤੋਂ 'ਆਪ' ਦੀ ਸੁਖਪ੍ਰੀਤ ਕੌਰ ਨੇ ਕਾਂਗਰਸ ਦੀ ਜਸਵਿੰਦਰ ਕੌਰ ਨੂੰ 780 ਵੋਟਾਂ, ਬੁੱਟਰ ਸ਼ਰੀਂਹ ਤੋਂ ਕਾਂਗਰਸ ਦੇ ਗੁਰਪਿਆਰ ਸਿੰਘ ਨੇ 'ਆਪ' ਦੇ ਮਹਿਮਾ ਸਿੰਘ ਨੂੰ 43 ਵੋਟਾਂ, ਭਲਾਈਆਣਾ ਤੋਂ 'ਆਪ' ਦੇ ਬੇਅੰਤ ਸਿੰਘ ਨੇ ਸ਼ੋ੍ਰਮਣੀ ਅਕਾਲੀ ਦਲ ਦੇ ਸੰਦੀਪ ਸਿੰਘ ਨੂੰ 340 ਵੋਟਾਂ, ਕੋਟਭਾਈ ਤੋਂ ਕਾਂਗਰਸ ਦੇ ਜਸਪਾਲ ਸਿੰਘ ਨੇ 'ਆਪ' ਦੇ ਗੁਰਮੇਲ ਸਿੰਘ ਨੂੰ 398 ਵੋਟਾਂ, ਸੁਖਨਾ ਅਬਲੂ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਸਿੰਧਬਾਜ ਸਿੰਘ ਨੇ 'ਆਪ' ਦੇ ਜਗਜੀਤ ਸਿੰਘ ਨੂੰ 133 ਵੋਟਾਂ, ਦੋਲਾ ਤੋਂ 'ਆਪ' ਦੇ ਕਾਕਾ ਸਿੰਘ ਨੇ ਕਾਂਗਰਸ ਦੇ ਲਛਮਣ ਸਿੰਘ ਨੂੰ 98 ਵੋਟਾਂ, ਪਿਉਰੀ ਤੋਂ ਕਾਂਗਰਸ ਦੇ ਗੁਰਵੀਰ ਸਿੰਘ ਨੇ ਸ਼ੋ੍ਰਮਣੀ ਅਕਾਲੀ ਦਲ ਦੇ ਮਨਜੀਤ ਸਿੰਘ ਨੂੰ 97 ਵੋਟਾਂ, ਹੁਸਨਰ ਤੋਂ ਕਾਂਗਰਸ ਦੀ ਕੁਲਵਿੰਦਰ ਕੌਰ ਨੇ 'ਆਪ' ਦੀ ਅਮਨਦੀਪ ਕੌਰ ਨੂੰ 77 ਵੋਟਾਂ, ਮਧੀਰ ਤੋਂ 'ਆਪ' ਦੀ ਜਸਪ੍ਰੀਤ ਕੌਰ ਨੇ ਕਾਂਗਰਸ ਦੀ ਸੁਨੀਤਾ ਰਾਣੀ ਨੂੰ 115 ਵੋਟਾਂ, ਛੱਤਿਆਣਾ ਤੋਂ 'ਆਪ' ਦੀ ਰਮਨਦੀਪ ਕੌਰ ਨੇ ਕਾਂਗਰਸ ਦੀ ਸੰਦੀਪ ਕੌਰ ਨੂੰ 77 ਵੋਟਾਂ, ਗੁਰੂਸਰ ਤੋਂ ਕਾਂਗਰਸ ਦੀ ਅੰਗਰੇਜ਼ ਕੌਰ ਨੇ 'ਆਪ' ਦੀ ਅਮਰਜੀਤ ਕੌਰ ਨੂੰ 49 ਵੋਟਾਂ, ਕੁਰਾਈਵਾਲਾ ਤੋਂ 'ਆਪ' ਦੀ ਅਮਨਦੀਪ ਕੌਰ ਨੇ ਕਾਂਗਰਸ ਦੀ ਰਾਜਿੰਦਰ ਕੌਰ ਨੂੰ 381 ਵੋਟਾਂ, ਗਿਲਜੇਵਾਲਾ ਤੋਂ 'ਆਪ' ਦੇ ਕੌਰ ਸਿੰਘ ਨੇ ਕਾਂਗਰਸ ਦੇ ਪ੍ਰਦੀਪ ਸਿੰਘ ਨੂੰ 39 ਵੋਟਾਂ, ਭੂੰਦੜ ਤੋਂ 'ਆਪ' ਦੇ ਜਗਦੀਪ ਸਿੰਘ ਨੇ ਕਾਂਗਰਸ ਦੇ ਜਤਿੰਦਰ ਸਿੰਘ ਨੂੰ 39 ਵੋਟਾਂ, ਸਮਾਘ ਤੋਂ 'ਆਪ' ਦੇ ਗੁਰਬਾਜ ਸਿੰਘ ਨੇ ਕਾਂਗਰਸ ਦੇ ਸਤਨਾਮ ਸਿੰਘ ਨੂੰ 260 ਵੋਟਾਂ, ਧੂਲਕੋਟ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੀਮਾ ਰਾਣੀ ਨੇ 'ਆਪ' ਦੀ ਮਨਪ੍ਰੀਤ ਕੌਰ ਨੂੰ 33 ਵੋਟਾਂ, ਸਾਹਿਬ ਚੰਦ ਤੋਂ 'ਆਪ' ਦੇ ਦਿਲਬਾਗ ਸਿੰਘ ਨੇ ਕਾਂਗਰਸ ਦੇ ਬਲਵਿੰਦਰ ਸਿੰਘ ਨੂੰ 168 ਵੋਟਾਂ ਅਤੇ ਭਾਰੂ ਤੋਂ ਕਾਂਗਰਸ ਦੇ ਅੰਗਰੇਜ਼ ਸਿੰਘ ਨੇ ਸ਼ੋ੍ਰਮਣੀ ਅਕਾਲੀ ਦਲ ਦੇ ਖ਼ੁਸ਼ਪ੍ਰੀਤ ਸਿੰਘ ਨੂੰ 173 ਵੋਟਾਂ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ | ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਕਾਉਣੀ ਜ਼ੋਨ ਤੋਂ 'ਆਪ' ਦੇ ਨਿਰਮਲ ਸਿੰਘ ਨੇ 1048 ਵੋਟਾਂ, ਮੱਲਣ ਜ਼ੋਨ ਤੋਂ ਸ਼ਮਿੰਦਰ ਸਿੰਘ ਢਿੱਲੋਂ ਨੇ 864 ਵੋਟਾਂ ਅਤੇ ਗੁਰੂਸਰ ਜ਼ੋਨ ਤੋਂ ਵੀਰਪਾਲ ਕੌਰ ਨੇ 1963 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ, ਜਦੋਂਕਿ ਕੋਟਭਾਈ ਜ਼ੋਨ ਵਿਚ ਕਾਂਗਰਸ ਪਾਰਟੀ ਦੀ ਉਮੀਦਵਾਰ ਪਰਮਜੀਤ ਕੌਰ ਨੇ 41 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ |

Ad Position 22
No active advertisement
ਪਿਛਲੀ ਖ਼ਬਰ ਪਸ਼ੂ ਪਾਲਣ ਵਿਭਾਗ ਵਲੋਂ ਗਊ ਭਲਾਈ ਕੈਂਪ ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ 'ਚ ਸ਼੍ਰੋਮਣੀ ਅਕਾਲੀ ਦੀ ਚੜ੍ਹਤ ਕਾਇਮ ਹੋਈ
Ad Position 24