ਫ਼ਰੀਦਕੋਟ, 18 ਦਸੰਬਰ (ਜਸਵੰਤ ਸਿੰਘ ਪੁਰਬਾ)-ਅਸ਼ੋਕ ਕੁਮਾਰ ਸਿੰਗਲਾ (ਚੇਅਰਮੈਨ ਗਊ ਸੇਵਾ ਕਮਿਸ਼ਨ, ਪੰਜਾਬ) ਅਤੇ ਡਾ. ਰਾਜੇਸ਼ ਨਾਰੰਗ (ਮੁੱਖ ਕਾਰਜਕਾਰੀ ਅਫ਼ਸਰ ਗਊ ਸੇਵਾ ਕਮਿਸ਼ਨ) ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਸ਼ੂ ਪਾਲਣ ਵਿਭਾਗ ਵਲੋਂ ਗਊਸ਼ਾਲਾ ਸੰਤ ਮਹੇਸ਼ ਮੁਨੀ ਜੀ ਬੋਰੇ ਵਾਲੇ, ਬੀੜ ਸਿੱਖਾਂਵਾਲਾ, ਜ਼ਿਲਾ ਫ਼ਰੀਦਕੋਟ ਵਿਖੇ ਗਊ ਭਲਾਈ ਕੈਂਪ ਲਗਾਇਆ ਗਿਆ | ਕੈਂਪ ਵਿਚ ਕੁੱਲ 25000 ਦੀ ਦਵਾਈ ਗਊ ਸੇਵਾ ਕਮਿਸ਼ਨ ਵਲੋਂ ਗਊਸ਼ਾਲਾ ਨੂੰ ਮੁਫ਼ਤ ਦਿੱਤੀ ਗਈ | ਕੈਂਪ ਵਿਚ ਪਸ਼ੂ ਪਾਲਣ ਵਿਭਾਗ ਵਲੋਂ ਡਾ. ਜਸਵਿੰਦਰ ਗਰਗ (ਏ.ਡੀ.ਏ.ਐਚ), ਡਾ. ਸਾਹਿਲ ਗੁਪਤਾ (ਵੀ.ਓ), ਡਾ. ਕਿਰਨਦੀਪ ਸਿੰਘ (ਵੀ.ਓ), ਡਾ. ਰਵੀ ਕੁਲਭੂਸ਼ਨ (ਵੀ.ਓ), ਗੁਰਮਨਦੀਪ ਸਿੰਘ (ਵੀ.ਆਈ), ਅਨਮੋਲ ਗਰੋਵਰ (ਵੀ.ਆਈ), ਗਊਸ਼ਾਲਾ ਪ੍ਰਬੰਧਕ ਬਾਬਾ ਮਲਕੀਤ ਦਾਸ ਅਤੇ ਬਾਬਾ ਰਮੇਸ਼ਵਰ ਦਾਸ ਵਲੋਂ ਸ਼ਮੂਲੀਅਤ ਕੀਤੀ ਗਈ | ਗਊਸ਼ਾਲਾ ਪ੍ਰਬੰਧਕਾਂ ਵਲੋਂ ਗਊ ਸੇਵਾ ਕਮਿਸ਼ਨ ਅਤੇ ਪਸ਼ੂ ਪਾਲਣ ਵਿਭਾਗ ਦਾ ਧੰਨਵਾਦ ਕੀਤਾ ਗਿਆ |