ਗਿੱਦੜਬਾਹਾ, 18 ਦਸੰਬਰ (ਸ਼ਿਵਰਾਜ ਸਿੰਘ ਬਰਾੜ)-ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕੋਟਭਾਈ ਵਿਖੇ ਸਾਲਾਨਾ ਖੇਡ ਮੇਲਾ 'ਫਿੱਟ ਫਿਊਜ਼ਨ 25' ਪਿ੍ੰਸੀਪਲ ਮਨੀਸ਼ਾ ਗੁਪਤਾ ਦੀ ਅਗਵਾਈ 'ਚ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਸੰਦੀਪ ਵਰਮਾ ਡਿਪਟੀ ਡਾਇਰੈਕਟਰ (ਅਕਾਦਮਿਕ) ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸ਼ਿਰਕਤ ਕੀਤੀ | ਇਸ ਮੌਕੇ ਹਲਕੇ ਦੇ ਨਾਮਵਰ ਵਪਾਰੀ ਵਿਕਾਸ ਗਰੋਵਰ, ਉਨ੍ਹਾਂ ਦੀ ਪਤਨੀ ਮੋਨਿਕਾ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ | ਖੇਡ ਮੇਲੇ ਦੀ ਸ਼ੁਰੂਆਤ ਬੱਚਿਆਂ ਵਲੋਂ ਸ਼ਬਦ ਗਾਇਨ ਨਾਲ ਕੀਤੀ ਗਈ | ਆਏ ਮਹਿਮਾਨਾਂ ਵਲੋਂ ਦੀਪ ਜਗਾਉਣ ਦੀ ਰਸਮ ਨਿਭਾਈ ਗਈ | ਬੱਚਿਆਂ ਵਲੋਂ ਸ਼ਾਨਦਾਰ ਪਰੇਡ ਮਾਰਚ ਕੀਤੀ | ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਦੀ ਸਹੁੰ ਚੁਕਾਉਣ ਦੀ ਰਸਮ ਉਪਰੰਤ ਖੇਡਾਂ ਦੀ ਸ਼ੁਰੂਆਤ ਕੀਤੀ ਗਈ | ਖੇਡ ਮੇਲੇ 'ਚ ਸਾਹਿਬਜ਼ਾਦਾ ਅਜੀਤ ਸਿੰਘ ਹਾਊਸ, ਸਾਹਿਬਜ਼ਾਦਾ ਜੁਝਾਰ ਸਿੰਘ, ਸਾਹਿਬਜ਼ਾਦਾ ਜੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਹਾਊਸ ਵਿਚ ਦਿਲਕਸ਼ ਖੇਡ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ 'ਚ 100 ਤੇ 200 ਮੀਟਰ ਦੌੜ, ਰਿਲੇਅ ਰੇਸ, ਰੱਸਾਕਸ਼ੀ ਤੋਂ ਇਲਾਵਾ ਪੁਰਾਤਨ ਵਿਰਸੇ ਦੀਆਂ ਖੇਡਾਂ ਲੰਗੜਾ ਸ਼ੇਰ ਤੇ ਨਦੀ ਕਿਨਾਰਾ ਵੀ ਕਰਵਾਈਆਂ ਗਈਆਂ | ਓਵਰਆਲ ਟਰਾਫ਼ੀ ਸਾਹਿਬਜ਼ਾਦਾ ਅਜੀਤ ਸਿੰਘ ਹਾਊਸ ਨੇ ਆਪਣੇ ਨਾਂਅ ਕੀਤੀ | ਇਸ ਤੋਂ ਇਲਾਵਾ ਬੱਚਿਆਂ ਦੇ ਮਨੋਰੰਜਨ ਲਈ ਸੱਭਿਆਚਾਰਕ ਪੋ੍ਰਗਰਾਮ ਵੀ ਪੇਸ਼ ਕੀਤੇ ਗਏ | ਲੜਕੀਆਂ ਵਲੋਂ ਗਿੱਧਾ ਤੇ ਲੜਕਿਆਂ ਵਲੋਂ ਭੰਗੜਾ ਪੇਸ਼ ਕੀਤਾ ਗਿਆ | ਪਿ੍ੰਸੀਪਲ ਮਨੀਸ਼ਾ ਗੁਪਤਾ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਕਿਹਾ | ਸੰਦੀਪ ਵਰਮਾ ਨੇ ਕਿਹਾ ਕਿ ਖੇਡਾਂ ਸਾਨੂੰ ਜੀਵਨ ਜਿਉਣ ਦੀ ਜਾਂਚ ਸਿਖਾਉਂਦੀਆਂ ਹਨ | ਮੰਚ ਦਾ ਸੰਚਾਲਨ ਕਮਲਪ੍ਰੀਤ ਕੌਰ ਨੇ ਕੀਤਾ | ਇਸ ਮੌਕੇ ਪ੍ਰਵੀਨ ਪੁਰੀ ਪਿ੍ੰਸੀਪਲ ਐੱਸ.ਐੱਸ.ਡੀ. ਸਕੂਲ ਬਠਿੰਡਾ, ਡਾ. ਰੌਬਿਨ, ਮਨਜੀਤ ਸਿੰਘ ਸਿੱਧੂ, ਲਾਜਦੀਪ ਸਿੰਘ, ਅਵਤਾਰ ਸਿੰਘ, ਰੁਪਿੰਦਰ ਕੌਰ, ਬਲਜੀਤ ਕੌਰ, ਜਗਦੀਸ਼ ਸਿੰਘ ਡੀ.ਪੀ., ਜਗਦੇਵ ਸਿੰਘ, ਜਸਵੀਰ ਸਿੰਘ, ਕੁਲਦੀਪ ਸਿੰਘ, ਅਮਰਨਾਥ ਕੁਰਸ਼ੈਦ ਖਾਂ, ਮਨਦੀਪ ਕੌਰ, ਪੂਨਮ ਰਾਣੀ, ਹਰਪ੍ਰੀਤ ਕੌਰ, ਸੋਨੀਆ ਰਾਣੀ, ਮੀਨਾ ਅਰੋੜਾ, ਸਵਾਤੀ ਬਿਵੇਜਾ, ਰਮਨਦੀਪ ਕੌਰ, ਅਨੀਤਾ ਰਾਣੀ, ਜਸਪ੍ਰੀਤ ਕੌਰ, ਮਨਪ੍ਰੀਤ ਕੌਰ, ਗੁਰਮੀਤ ਕੌਰ, ਗੁਰਮੀਤ ਸਿੰਘ, ਰਮਨਦੀਪ ਕੌਰ, ਰਾਜਵੀਰ ਕੌਰ, ਸ਼ਿੰਦਰਪਾਲ ਕੌਰ, ਮਨਿਦਰ ਕੌਰ, ਕੁਲਦੀਪ ਕੌਰ, ਮਨਦੀਪ ਕੌਰ, ਜਸਵਿੰਦਰ ਕੌਰ ਆਦਿ ਨੇ ਖੇਡ ਮੇਲੇ 'ਚ ਅਹਿਮ ਭੂਮਿਕਾ ਨਿਭਾਈ |