ਸ੍ਰੀ ਮੁਕਤਸਰ ਸਾਹਿਬ, 19 ਦਸੰਬਰ (ਰਣਜੀਤ ਸਿੰਘ ਢਿੱਲੋਂ)-ਬਲਾਕ ਸੰਮਤੀ ਸ੍ਰੀ ਮੁਕਤਸਰ ਸਾਹਿਬ ਦੇ ਰਾਖਵਾਂ ਜ਼ੋਨ ਭੁੱਲਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਮੀਤ ਸਿੰਘ ਭੁੱਲਰ ਜੇਤੂ ਰਹੇ ਹਨ | ਇਸ ਜ਼ੋਨ 'ਚ ਪਿੰਡ ਭੁੱਲਰ, ਨਵਾਂ ਭੁੱਲਰ ਤੇ ਸੰਗੂਧੌਣ ਪੈਂਦੇ ਹਨ | ਇਸ ਤਰ੍ਹਾਂ ਰਾਖਵਾਂ ਜ਼ੋਨ ਮਰਾੜ੍ਹ ਕਲਾਂ ਤੋਂ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਖਦੇਵ ਸਿੰਘ ਜੇਤੂ ਰਹੇ ਹਨ | ਇਸ ਜ਼ੋਨ 'ਚ ਮਰਾੜ੍ਹ ਕਲਾਂ ਤੋਂ ਇਲਾਵਾ ਪਿੰਡ ਮੋਤਲੇਵਾਲਾ, ਚੱਕ ਮੋਤਲੇਵਾਲਾ ਤੇ ਵੱਟੂ ਪੈਂਦੇ ਹਨ | ਇਸ ਤਰ੍ਹਾਂ ਹੀ ਤੀਜੇ ਜਨਰਲ ਜ਼ੋਨ ਚੱਕ ਜਵਾਹਰੇਵਾਲਾ ਤੋਂ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਯਾਦਵਿੰਦਰ ਸਿੰਘ ਯਾਦੀ ਨੇ ਜਿੱਤ ਪ੍ਰਾਪਤ ਕੀਤੀ ਹੈ | ਇਸ ਜ਼ੋਨ 'ਚ ਚੱਕ ਜਵਾਹਰੇਵਾਲਾ ਤੋਂ ਇਲਾਵਾ ਪਿੰਡ ਚੱਕ ਕਾਲਾ ਸਿੰਘ ਵਾਲਾ, ਰੋੜਾਂਵਾਲਾ ਅਤੇ ਅਟਾਰੀ ਪੈਂਦੇ ਹਨ |